ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੂੰ ਪਈਆਂ ਭਾਜੜਾਂ, ਜਾਰੀ ਹੋਏ ਵਰੰਟ 
Published : Nov 12, 2019, 4:55 pm IST
Updated : Nov 12, 2019, 4:55 pm IST
SHARE ARTICLE
Delhi court issue warrant against congress leader shashi tharoor
Delhi court issue warrant against congress leader shashi tharoor

ਸ਼ਸ਼ੀ ਥਰੂਰ ਦੀਆਂ ਵਧੀਆਂ ਮੁਸੀਬਤਾਂ 

ਨਵੀਂ ਦਿੱਲੀ: ਕਾਂਗਰਸ ਦੇ ਆਗੂ ਅਤੇ ਤਿਰੂਵਨੰਤਪੁਰਮ ਤੋਂ ਕਾਂਗਰਸ ਸੰਸਦ ਸ਼ਸ਼ੀ ਥਰੂਰ ਦੇ ਖਿਲਾਫ ਮਾਣਹਾਨੀ ਵਰੰਟ ਜਾਰੀ ਕੀਤਾ ਹੈ। ਕੋਰਟ ਵਿਚ ਹਾਜ਼ਰ ਨਾ ਹੋਣ ਕਾਰਨ ਥਰੂਰ ਖਿਲਾਫ ਇਹ ਵਰੰਟ ਜਾਰੀ ਕੀਤਾ ਗਿਆ ਹੈ। ਚੀਫ ਮੈਟਰੋਪੋਲੀਟਿਨ ਮਜਿਸਟ੍ਰੇਟ ਨਵੀਨ ਕੁਮਾਰ ਕਸ਼ਅਪ ਨੇ ਇਸ ਮਾਮਲੇ ਵਿਚ ਜਮਾਨਤੀ ਵਰੰਟ ਜਾਰੀ ਕੀਤਾ ਹੈ। ਨਾਲ ਹੀ 27 ਨਵੰਬਰ 2019 ਨੂੰ ਉਹਨਾਂ ਨੂੰ ਕੋਰਟ ਵਿਚ ਪੇਸ਼ ਹੋਣ ਲਈ ਨੋਟਿਸ ਵੀ ਜਾਰੀ ਕੀਤਾ ਹੈ।

Shashi TharoorShashi Tharoorਕੋਰਟ ਨੇ ਇਹ ਨੋਟਿਸ ਉਦੋਂ ਜਾਰੀ ਕੀਤਾ ਸੀ ਜਦੋਂ ਸ਼ਸ਼ੀ ਥਰੂਰ ਅਤੇ ਉਹਨਾਂ ਦੇ ਵਕੀਲ ਕੇਸ ਦੀ ਸੁਣਵਾਈ ਦੌਰਾਨ ਮੌਜੂਦ ਨਹੀਂ ਹੋਏ ਅਤੇ ਨਾ ਹੀ ਉਹਨਾਂ ਨੇ ਗੈਰਹਾਜ਼ਰ ਰਹਿਣ ਦੀ ਵਜ੍ਹਾ ਦਸਦੇ ਹੋਏ ਐਪਲੀਕੇਸ਼ਨ ਦਿੱਤੀ ਸੀ। ਕੇਸ ਦੀ ਸੁਣਵਾਈ ਦੌਰਾਨ ਕੇਸ ਦਾਖਲ ਕਰਨ ਵਾਲੇ ਰਾਜੀਵ ਬੱਬਰ ਅਤੇ ਉਹਨਾਂ ਦੇ ਮੁੱਖ ਵਕੀਲ ਵੀ ਹਾਜ਼ਰ ਨਹੀਂ ਹੋਏ। 

Shashi TharoorShashi Tharoorਪਿਛਲੇ ਸਾਲ ਨਵੰਬਰ ਵਿਚ ਥਰੂਰ ਦੇ ਬਿਆਨ ਤੇ ਉਸ ਸਮੇਂ ਹੰਗਾਮਾ ਹੋ ਗਿਆ ਸੀ ਜਦੋਂ ਉਹਨਾਂ ਨੇ ਬੈਂਗਲੁਰੂ ਲਿਟਰੇਚਰ ਫੈਸਟੀਵਲ ਵਿਚ ਬੋਲਦੇ ਸਮੇਂ ਕਿਹਾ ਸੀ ਕਿ ਆਰਐਸਐਸ ਦੇ ਵਿਅਕਤੀ ਨੇ ਉਸ ਨਾਲ ਗੱਲਬਾਤ ਦੌਰਾਨ ਪੀਐਮ ਮੋਦੀ ਦੀ ਤੁਲਨਾ ਅਜਿਹੇ ਬਿੱਛੂ ਨਾਲ ਕੀਤੀ ਸੀ ਜੋ ਸ਼ਿਵਲਿੰਗ ਤੇ ਬੈਠਾ ਹੈ, ਜਿਸ ਨੂੰ ਮਾਰਿਆ ਵੀ ਨਹੀਂ ਜਾ ਸਕਦਾ। ਹਾਲਾਂਕਿ ਥਰੂਰ ਨੇ ਉਸ ਆਗੂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਸੀ।

ਇਸ ਬਿਆਨ 'ਤੇ, ਦਿੱਲੀ ਭਾਜਪਾ ਨੇਤਾ ਰਾਜੀਵ ਬੱਬਰ ਨੇ ਸ਼ਸ਼ੀ ਥਰੂਰ ਖਿਲਾਫ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ਵਿਚ ਉਹਨਾਂ ਦਾਅਵਾ ਕੀਤਾ ਕਿ ਇਸ ਨਾਲ ਲੋਕਾਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਠੇਸ ਪਹੁੰਚੀ ਹੈ। ਆਪਣੀ ਸ਼ਿਕਾਇਤ ਵਿਚ ਰਾਜੀਵ ਬੱਬਰ ਨੇ ਕਿਹਾ ਸੀ ਕਿ ਸ਼ਸ਼ੀ ਥਰੂਰ ਨੇ ਇਹ ਬਿਆਨ ਗਲਤ ਢੰਗ ਨਾਲ ਦਿੱਤਾ ਸੀ, ਜਿਸ ਕਾਰਨ ਨਾ ਸਿਰਫ ਹਿੰਦੂ ਦੇਵਤੇ ਦਾ ਅਪਮਾਨ ਹੋਇਆ, ਬਲਕਿ ਇਹ ਵੀ ਅਪਮਾਨਜਨਕ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement