'ਸ਼ਸ਼ੀ ਥਰੂਰ 'ਤੇ ਚੱਲੇ ਸੁਨੰਦਾ ਪੁਸ਼ਕਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ : ਦਿੱਲੀ ਪੁਲਿਸ
Published : Aug 31, 2019, 5:18 pm IST
Updated : Aug 31, 2019, 5:18 pm IST
SHARE ARTICLE
Sunanda Pushkar Death Case
Sunanda Pushkar Death Case

ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ 'ਚ ਦਿੱਲੀ ਦੀ ਕੋਰਟ 'ਚ ਸ਼ਨੀਵਾਰ ਨੂੰ ਸੁਣਵਾਈ ਹੋਈ।

ਨਵੀਂ ਦਿੱਲੀ : ਸੁਨੰਦਾ ਪੁਸ਼ਕਰ ਮੌਤ ਮਾਮਲੇ 'ਚ ਕਾਂਗਰਸੀ ਆਗੂ ਸ਼ਸ਼ੀ ਥਰੂਰ 'ਤੇ ਇਲਜ਼ਾਮ ਤੈਅ ਕਰਨ ਨੂੰ ਲੈ ਕੇ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਕੋਰਟ ਦੇ ਸਾਹਮਣੇ ਆਪਣੀਆਂ ਦਲੀਲਾਂ ਰੱਖੀਆਂ। ਦਿੱਲੀ ਪੁਲਿਸ ਨੇ ਕੋਰਟ 'ਚ ਬਹਿਸ ਦੇ ਦੌਰਾਨ ਕਿਹਾ ਕਿ ਥਰੂਰ ਦੇ ਖਿਲਾਫ ਸੁਨੰਦਾ ਪੁਸ਼ਕਰ ਨੂੰ ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਚੱਲਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਕਿਹਾ ਕਿ ਸ਼ਸ਼ੀ ਥਰੂਰ ਦੇ ਖਿਲਾਫ ਆਈਪੀਸੀ ਦੀ ਧਾਰਾ 498A ਅਤੇ ਧਾਰਾ 306ਦਾ ਮਾਮਲਾ ਚਲਾਇਆ ਜਾਵੇ।

Sunanda Pushkar Death CaseSunanda Pushkar Death Case

ਇਸ ਮਾਮਲੇ ’ਚ ਦਿੱਲੀ ਪੁਲਿਸ ਦੀ ਬਹਿਸ 17 ਅਕਤੂਬਰ ਨੂੰ ਵੀ ਜਾਰੀ ਰਹੇਗੀ। ਸਰਕਾਰੀ ਪੱਖ ਵੱਲੋਂ ਕਿਹਾ ਗਿਆ ਕਿ ਇਹ ਸਿਰਫ਼ ਇੱਕ ਚਿੱਠੀ ਦੀ ਗੱਲ ਨਹੀਂ ਹੈ, ਸਗੋਂ ਅਜਿਹੇ ਕਈ ਪੱਤਰ ਹੈ; ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਸ਼ਸ਼ੀ ਥਰੂਰ ਤੇ ਸੁਨੰਦਾ ਪੁਸ਼ਕਰ ਵਿਚਾਲੇ ਰਿਸ਼ਤਿਆਂ ਵਿੱਚ ਕੜਵਾਹਟ ਵਧਦੀ ਜਾ ਰਹੀ ਸੀ। ਥਰੂਰ ਦੇ ਇਸੇ ਵਿਵਹਾਰ ਦੇ ਚੱਲਦਿਆਂ ਸੁਨੰਦਾ ਤਣਾਅ ਵਿੱਚ ਰਹਿਣ ਲੱਗ ਪਈ ਸੀ। ਬਚਾਅ ਪੱਖ ਦੇ ਵਕੀਲ ਵਿਕਾਸ ਪਾਹਵਾ ਨੇ ਖੁੱਲ੍ਹੀ ਅਦਾਲਤ ਵਿੱਚ ਸਰਕਾਰੀ ਧਿਰ ਵੱਲੋਂ ਥਰੂਰ ਦੀਆਂ ਚਿੱਠੀਆਂ ਪੜ੍ਹੇ ਜਾਣ ਨੂੰ ਗ਼ਲਤ ਦੱਸਿਆ।

Sunanda Pushkar Death CaseSunanda Pushkar Death Case

ਬਚਾਅ ਪੱਖ ਨੇ ਕਿਹਾ ਕਿ ਇਹ ਚਿੱਠੀਆਂ ਵਿਅਕਤੀਗਤ ਹਨ, ਇਸ ਲਈ ਇਨ੍ਹਾਂ ਨੂੰ ਅਦਾਲਤ ਦੇ ਬੰਦ ਕਮਰਿਆ ਵਿੱਚ ਹੀ ਪੜ੍ਹਨਾ ਚਾਹੀਦਾ ਹੈ। ਸਰਕਾਰੀ ਧਿਰ ਨੇ ਕਿਹ ਕਿ ਉਹ ਚਿੱਠੀ ਦੇ ਕੁਝ ਹਿੱਸੇ ਹੀ ਪੜ੍ਹ ਰਹੇ ਹਨ। ਅਦਾਲਤ ਨੇ ਸਰਕਾਰੀ ਧਿਰ ਨੂੰ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਵਿਵਸਥਿਤ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ।  51 ਸਾਲਾ ਸੁਨੰਦਾ ਪੁਸ਼ਕਰ 17 ਜਨਵਰੀ, 2014 ਨੂੰ ਦਿੱਲੀ ਦੇ ਚਾਣੱਕਿਆਪੁਰੀ ਵਿਖੇ ਆਲੀਸ਼ਾਨ ਲੀਲਾ ਹੋਟਲ ਦੇ ਇੱਕ ਕਮਰੇ ਵਿੱਚ ਮ੍ਰਿਤਕ ਪਾਈ ਗਈ ਸੀ। ਪੁਲਿਸ ਨੇ ਪਤੀ ਸ਼ਸ਼ੀ ਥਰੂਰ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਫ਼ਿਲਹਾਲ ਉਹ ਜ਼ਮਾਨਤ ਉੱਤੇ ਚੱਲ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement