ਮੰਦਰ 'ਚ ਪੂਜਾ ਕਰਨ ਸਮੇਂ ਜ਼ਖ਼ਮੀ ਹੋਏ ਸ਼ਸ਼ੀ ਥਰੂਰ, 6 ਟਾਂਕੇ ਲੱਗੇ
Published : Apr 15, 2019, 6:26 pm IST
Updated : Apr 15, 2019, 6:26 pm IST
SHARE ARTICLE
Congress MP Shashi Tharoor injured during ritual in temple
Congress MP Shashi Tharoor injured during ritual in temple

ਸ਼ਸ਼ੀ ਥਰੂਰ ਨੂੰ ਫਲਾਂ ਅਤੇ ਮਠਿਆਈਆਂ ਨਾਲ ਤਰਾਜੂ 'ਚ ਤੋਲਣ ਸਮੇਂ ਵਾਪਰਿਆ ਹਾਦਸਾ

ਤਿਰੁਵਨੰਤਪੁਰਮ : ਕੇਰਲ ਦੀ ਤਿਰੁਵਨੰਤਪੁਰਮ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸ਼ਸ਼ੀ ਥਰੂਰ ਸੋਮਵਾਰ ਨੂੰ ਇਕ ਹਾਦਸੇ 'ਚ ਜ਼ਖ਼ਮੀ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਸਿਰ 'ਚ ਸੱਟ ਲੱਗੀ। ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਸਿਰ 'ਚ 6 ਟਾਂਕੇ ਲੱਗੇ ਹਨ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।

Congress MP Shashi Tharoor injured during ritual in templeCongress MP Shashi Tharoor injured during ritual in temple

ਸ਼ਸ਼ੀ ਥਰੂਰ ਮੰਦਰ 'ਚ ਤੁਲਾਭਰਮ ਪੂਜਾ ਕਰ ਰਹੇ ਸਨ। ਤੁਲਾਭਰਮ ਅਜਿਹੀ ਪੂਜਾ ਹੈ ਜੋ ਕੇਰਲ ਦੇ ਕੁਝ ਚੋਣਵੇਂ ਮੰਦਰਾਂ 'ਚ ਹੀ ਹੁੰਦੀ ਹੈ। ਇਸ ਪੂਜਾ 'ਚ ਆਪਣੇ ਭਾਰ ਦੇ ਬਰਾਬਰ ਦਾਨ ਕੀਤਾ ਜਾਂਦਾ ਹੈ। ਦੇਵੀ-ਦੇਵਤਿਆਂ ਨੂੰ ਜੋ ਕੁਝ ਦੇਣਾ ਹੁੰਦਾ ਹੈ, ਉਸ ਚੀਜ਼ ਨੂੰ ਆਪਣੇ ਭਾਰ ਦੇ ਬਰਾਬਰ ਤੋਲਿਆ ਜਾਂਦਾ ਹੈ। ਮੰਦਰਾਂ 'ਚ ਭਾਰ ਕਰਨ ਲਈ ਵੱਡੀਆਂ ਮਸ਼ੀਨਾਂ ਲੱਗੀਆਂ ਹੁੰਦੀਆਂ ਹਨ।


ਸ਼ਸ਼ੀ ਥਰੂਰ ਤੁਲਾਭਰਮ ਤਹਿਤ ਖ਼ੁਦ ਨੂੰ ਫਲਾਂ ਅਤੇ ਮਠਿਆਈਆਂ ਨਾਲ ਬਰਾਬਰ ਤਰਾਜੂ 'ਤੇ ਤੋਲ ਰਹੇ ਸਨ। ਇਸੇ ਦੌਰਾਨ ਉਹ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਥਰੂਰ ਫਿਰ ਇਸ ਵਾਰ ਤਿਰੁਵਨੰਤਪੁਰਮ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹਨ। ਉਨ੍ਹਾਂ ਵਿਰੁੱਧ ਰਾਜਸ਼ੇਖਰਨ ਨੂੰ ਮੈਦਾਨ 'ਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਰਾਜਸ਼ੇਖਰਨ ਨੇ ਮਿਜ਼ੋਰਮ ਦੇ ਰਾਜਪਾਲ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਤਿਰੁਵਨੰਤਪੁਰਮ ਲੋਕ ਸਭਾ ਸੀਟ ਤੋਂ ਦੋ ਵਾਰ ਸੰਸਦ ਮੈਂਬਰ ਰਹਿਣ ਵਾਲੇ ਸ਼ਸ਼ੀ ਥਰੂਰ ਇਸ ਵਾਰ ਹੈਟ੍ਰਿਕ ਦੀ ਤਲਾਸ਼ 'ਚ ਹਨ। ਕੇਰਲ ਵਿਚ ਇਕ ਹੀ ਗੇੜ 'ਚ ਚੋਣਾਂ ਹੋਣੀਆਂ ਹਨ, ਜੋ 23 ਅਪ੍ਰੈਲ ਨੂੰ ਹੋਵੇਗੀ। 

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement