
ਪ੍ਰਮੋਦ ਸਾਵੰਤ ਨੇ ਕੇਜਰੀਵਾਲ ਨੂੰ ਰਾਜਧਾਨੀ ਵਿਚ ਪ੍ਰਦੂਸ਼ਣ ਦੀ ਸਮੱਸਿਆ 'ਤੇ ਧਿਆਨ ਦੇਣ ਤੇ ਗੋਆ ਦੀ ਚਿੰਤਾ ਛੱਡਣ ਦੀ ਸਲਾਹ ਦਿੱਤੀ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਆਪਸ ਵਿਚ ਹੀ ਭਿੜ ਗਏ। ਦਰਅਸਲ ਕੇਜਰੀਵਾਲ ਗੋਆ ਵਿਚ ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਹੋ ਰਹੇ ਵਿਰੋਧ ਦੇ ਸਮਰਥਨ ਵਿਚ ਬੋਲੇ ਸੀ ਅਤੇ ਉਹਨਾਂ ਨੇ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਸੀ, ਜਿਸ ਤੋਂ ਬਾਅਦ ਪ੍ਰਮੋਦ ਸਾਵੰਦ ਦਾ ਜਵਾਬ ਵੀ ਸਾਹਮਣੇ ਆਇਆ ਹੈ।
Arvind Kejriwal
ਪ੍ਰਮੋਦ ਸਾਵੰਤ ਨੇ ਕੇਜਰੀਵਾਲ ਨੂੰ ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਦੀ ਸਮੱਸਿਆ 'ਤੇ ਧਿਆਨ ਦੇਣ ਅਤੇ ਗੋਆ ਦੀ ਚਿੰਤਾ ਛੱਡਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਕੇਜਰੀਵਾਲ ਨੇ ਤੁਰੰਤ ਜਵਾਬ ਦਿੱਤਾ ਕਿ ਇਹ ਮੁੱਦਾ ਸਾਰਿਆਂ ਦੀ ਸਮੱਸਿਆ ਹੈ ਅਤੇ ਇਸ ਨਾਲ ਮਿਲ ਕੇ ਲੜਨ ਦੀ ਜ਼ਰੂਰਤ ਹੈ।
Pollution
ਦੱਸ ਦਈਏ ਕਿ ਇਸ ਹਫ਼ਤੇ ਕੇਜਰੀਵਾਲ ਨੇ ਵਾਤਾਵਰਣ ਸੁਰੱਖਿਆ ਲਈ ਗੋਆ ਦੇ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਸੀ ਅਤੇ ਭਾਜਪਾ ਸਰਕਾਰ 'ਤੇ ਇਸ ਮੁੱਦੇ 'ਤੇ ਜਨਤਕ ਵਿਰੋਧ-ਪ੍ਰਦਰਸ਼ਨ ਨੂੰ ਦਬਾਉਣ ਦਾ ਅਰੋਪ ਲਗਾਇਆ ਸੀ। ਇਸ ਤੋਂ ਬਾਅਦ ਇਕ ਬਿਆਨ ਵਿਚ ਸਾਵੰਤ ਨੇ ਕਿਹਾ ਸੀ ਕਿ ਦਿੱਲੀ ਵਿਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੈ।
Pramod Sawant
ਕੇਜਰੀਵਾਲ ਨੂੰ ਗੋਆ ਬਾਰੇ ਬੋਲਣ ਤੋਂ ਪਹਿਲਾਂ ਅਪਣੇ ਸੂਬੇ ਦੀ ਗੱਲ ਕਰਨੀ ਚਾਹੀਦੀ ਹੈ। ਸਾਵੰਤ ਦੀ ਪ੍ਰਤੀਕਿਰਿਆ ਤੋਂ ਬਾਅਦ ਤੁਰੰਤ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਸਮੱਸਿਆ ਦਿੱਲੀ ਜਾਂ ਗੋਆ ਦੇ ਪ੍ਰਦੂਸ਼ਣ ਬਾਰੇ ਨਹੀਂ ਹੈ। ਅਸੀਂ ਇਕ ਦੇਸ਼ ਹਾਂ। ਸਾਨੂੰ ਇਕੱਠੇ ਹੋ ਕੇ ਯਕੀਨੀ ਬਣਾਉਣਾ ਹੋਵੇਗਾ ਕਿ ਦਿੱਲੀ ਵਿਚ ਤੇ ਗੋਆ ਵਿਚ ਕਿਤੇ ਵੀ ਪ੍ਰਦੂਸ਼ਣ ਨਾ ਰਹੇ।
Dear CM @ArvindKejriwal ji, we are making sure that there is no pollution issue in Goa and our Govt will ensure that our state remains pollution free. I am sure the people of Delhi also want the same in their beautiful state. https://t.co/tUHU2wqmdV
— Dr. Pramod Sawant (@DrPramodPSawant) November 11, 2020
ਉਹਨਾਂ ਦੇ ਇਸ ਟਵੀਟ 'ਤੇ ਸਾਵੰਤ ਪਹਿਲਾਂ ਨਾਲੋਂ ਨਰਮ ਦਿਖੇ। ਉਹਨਾਂ ਨੇ ਲਿਖਿਆ, 'ਪਿਆਰੇ ਅਰਵਿੰਦ ਕੇਜਰੀਵਾਲ ਜੀ। ਅਸੀਂ ਯਕੀਨੀ ਬਣਾ ਰਹੇ ਹਾਂ ਕਿ ਗੋਆ ਵਿਚ ਪ੍ਰਦੂਸ਼ਣ ਨਾ ਰਹੇ। ਮੈਨੂੰ ਪੱਕਾ ਪਤਾ ਹੈ ਕਿ ਦਿੱਲੀ ਦੇ ਲੋਕ ਵੀ ਅਪਣੇ ਖੂਬਸੂਰਤ ਸੂਬੇ ਲਈ ਅਜਿਹਾ ਹੀ ਚਾਹੁੰਦੇ ਹਨ'।