ਦਿੱਲੀ 'ਚ ਹਵਾ ਪ੍ਰਦੂਸ਼ਣ ਨਾਲ ਕੋਰੋਨਾ ਦਾ ਖਤਰਾ ਵਧਿਆ, ਪ੍ਰਦੂਸ਼ਣ ਨੇ ਘਟਾਈ ਲੋਕਾਂ ਦੀ ਔਸਤ ਉਮਰ
Published : Nov 7, 2020, 10:32 am IST
Updated : Nov 7, 2020, 10:32 am IST
SHARE ARTICLE
delhi pollution
delhi pollution

2016 ਤੋਂ 2019 ਦਰਮਿਆਨ ਸਿਰਫ ਚਾਰ ਦਿਨ ਹੀ ਦਿੱਲੀ ਦੀ ਆਬੋ ਹਾਵਾ ਠੀਕ ਰਹੀ ਤੇ 366 ਦਿਨ ਸਭ ਤੋਂ ਜ਼ਿਆਦਾ ਪ੍ਰਦੂਸ਼ਤ ਰਹੇ।

ਨਵੀ ਦਿੱਲੀ- ਦਿੱਲੀ 'ਚ ਹਵਾ ਪ੍ਰਦੂਸ਼ਣ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਫੈਲਣ ਦੀ ਦਰ ਤੇਜ਼ ਹੋ ਸਕਦੀ ਹੈ। ਪ੍ਰਦੂਸ਼ਣ ਦੀ ਮਾਤਰਾ ਲਗਾਤਾਰ ਵਧਣ ਨਾਲ ਖੰਘਣ ਤੇ ਛਿੱਕਣ ਦੇ ਮਾਮਲੇ ਜਿਆਦਾ ਵਧ ਜਾਂਦੇ ਹਨ। ਦੱਸ ਦੇਈਏ ਕਿ ਬੀਤੇ ਦਿਨ ਸੰਸਦੀ ਕਮੇਟੀ ਦੀ ਬੈਠਕ ਹੋਈ ਅਤੇ ਇਸ ਦੌਰਾਨ ਸਰਕਾਰੀ ਅਧਿਕਾਰੀਆਂ ਨੇ ਇਸ ਗੱਲ ਦਾ ਖਦਸ਼ਾ ਜਤਾਇਆ ਹੈ।

air pollution

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ਹਿਰੀ ਵਿਕਾਸ ਤੇ ਸਥਾਈ ਸੰਸਦੀ ਕਮੇਟੀ ਦੇ ਸਾਹਮਣੇ ਕੇਂਦਰੀ ਵਾਤਾਵਰਣ ਤੇ ਸਿਹਤ ਮੰਤਰਾਲੇ, ਦਿੱਲੀ, ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਪੇਸ਼ ਹੋਏ। ਇਸ ਬੈਠਕ ਦੌਰਾਨ ਦਿੱਲੀ ਤੇ ਆਸਪਾਸ ਦੇ ਖੇਤਰਾਂ 'ਚ ਹਵਾ ਪ੍ਰਦੂਸ਼ਣ ਦਾ ਸਥਾਈ ਹੱਲ ਤਲਾਸ਼ਣ ਲਈ ਚਰਚਾ ਹੋਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਕਈ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਹਵਾ ਪ੍ਰਦੂਸ਼ਣ ਦੀ ਸਮੱਸਿਆ 'ਤੇ ਆਪਣਾ ਪੱਖ ਰੱਖਿਆ।

Air Pollution Delhi

ਸਿਹਤ ਮੰਤਰਾਲੇ ਵੱਲੋਂ ਦਿੱਤੀ ਪ੍ਰੈਜ਼ੇਂਟੇਸ਼ਨ 'ਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਕ ਖੋਜ ਮੁਤਾਬਕ 2016 ਤੋਂ 2019 ਦਰਮਿਆਨ ਸਿਰਫ ਚਾਰ ਦਿਨ ਹੀ ਦਿੱਲੀ ਦੀ ਆਬੋ ਹਾਵਾ ਠੀਕ ਰਹੀ ਤੇ 366 ਦਿਨ ਸਭ ਤੋਂ ਜ਼ਿਆਦਾ ਪ੍ਰਦੂਸ਼ਤ ਰਹੇ। ਪ੍ਰਦੂਸ਼ਣ ਕਾਰਨ ਤੇ ਇਸ ਨਾਲ ਜੁੜੀਆਂ ਬਿਮਾਰੀਆਂ ਕਾਰਨ ਭਾਰਤ 'ਚ 12.5 ਫੀਸਦ ਲੋਕਾਂ ਦੀ ਮੌਤ ਹੁੰਦੀ ਹੈ। ਪ੍ਰਦੂਸ਼ਣ ਕਾਰਨ ਭਾਰਤ 'ਚ ਲੋਕਾਂ ਦੀ ਔਸਤ ਉਮਰ 1.7 ਸਾਲ ਘੱਟ ਹੋ ਗਈ ਹੈ।

delhi pollution

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM
Advertisement