
56 ਸਾਲਾ ਹੈਵਾਨ ਨੇ ਨਹੀਂ ਬਖ਼ਸ਼ੀ 5 ਸਾਲਾਂ ਦੀ ਦਿਵਿਆਂਗ
ਭੋਪਾਲ - ਇੱਥੋਂ ਦੇ ਕੋਲਾਰ ਇਲਾਕੇ ਵਿੱਚ ਇੱਕ ਬੋਲਣ ਤੇ ਸੁਣਨ ਤੋਂ ਅਸਮਰੱਥ 5 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ, ਉਸ ਦੇ ਇਲਾਕੇ ਦੇ ਇੱਕ 56 ਸਾਲਾ ਅੱਧਖੜ ਉਮਰ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਲਾਰ ਥਾਣੇ ਦੇ ਇੰਸਪੈਕਟਰ ਚੰਦਰਕਾਂਤ ਪਟੇਲ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਦੁਪਹਿਰ ਨੂੰ ਵਾਪਰੀ। ਲੜਕੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਗੁਆਂਢੀ ਹਰੀਨਾਰਾਇਣ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।
ਉਸ ਨੇ ਦੱਸਿਆ ਕਿ ਬੱਚੀ ਦੀਆਂ ਚੀਕਾਂ ਸੁਣ ਕੇ ਨੇੜੇ ਰਹਿਣ ਵਾਲੀ ਇੱਕ ਔਰਤ ਨੇ ਬੱਚੀ ਦੇ ਘਰ ਜਾ ਕੇ ਉਸ ਦੀ ਮਾਂ ਨੂੰ ਦੱਸਿਆ। ਜਦੋਂ ਮਾਂ ਹਰੀਓਮ ਦੇ ਘਰ ਵੱਲ੍ਹ ਭੱਜੀ ਤਾਂ ਉਸ ਨੇ ਬੱਚੀ ਨੂੰ ਬੇਵੱਸ ਹਾਲਤ ਵਿੱਚ ਪਾਇਆ, ਅਤੇ ਹਰੀਓਮ ਉਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਉਦੋਂ ਹੀ ਆਸਪਾਸ ਦੇ ਲੋਕਾਂ ਨੇ ਉਸ ਨੂੰ ਫ਼ੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪਟੇਲ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ, ਕਾਉਂਸਲਿੰਗ 'ਚ ਉਸ ਨੇ ਇਸ਼ਾਰਿਆਂ 'ਚ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਦਿੱਤੀ।ਅਧਿਕਾਰੀ ਨੇ ਦੱਸਿਆ ਕਿ ਹਰੀਓਮ ਵਿਰੁੱਧ ਭਾਰਤੀ ਦੰਡਾਵਲੀ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਐਕਟ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕੋਲਾਰ ਇਲਾਕੇ 'ਚ ਕਥਿਤ ਦੋਸ਼ੀ ਦੇ ਨਾਜਾਇਜ਼ ਤੌਰ 'ਤੇ ਬਣੇ ਘਰ ਨੂੰ ਵੀ ਢਾਹ ਦਿੱਤਾ।