ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 6 ਉਮੀਦਵਾਰਾਂ ਦੀ ਸੂਚੀ 
Published : Nov 12, 2022, 1:42 pm IST
Updated : Nov 12, 2022, 1:42 pm IST
SHARE ARTICLE
BJP
BJP

ਪਾਰਟੀ ਨੇ ਹੁਣ ਤੱਕ 166 ਉਮੀਦਵਾਰਾਂ ਦਾ ਕੀਤਾ ਐਲਾਨ

ਗੁਜਰਾਤ : ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ 6 ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਧੋਰਾਜੀ ਤੋਂ ਮਹਿੰਦਰਭਾਈ ਪਡਾਲੀਆ, ਭਾਵਨਗਰ ਪੂਰਬੀ ਤੋਂ ਸੇਜਲ ਰਾਜੀਵ ਕੁਮਾਰ ਪਾਂਡਿਆ, ਖੰਭਾਲੀਆ ਤੋਂ ਮੂਲੂਭਾਈ ਬੇਰਾ, ਕੁਤੀਆਣਾ ਤੋਂ ਧੇਲੀਬੇਨ ਮਾਲਦੇਭਾਈ ਓਡੇਦਰਾ, ਡੇਡਿਆਪਾੜਾ ਤੋਂ ਹਿਤੇਸ਼ ਦੇਵਜੀ ਵਸਾਵਾ ਅਤੇ ਚੋਰਿਆਸੀ ਤੋਂ ਸੰਦੀਪ ਦੇਸਾਈ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪਾਰਟੀ ਨੇ ਹੁਣ ਤੱਕ 166 ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਭਾਜਪਾ ਨੇ ਭਾਵਨਗਰ ਪੂਰਬੀ ਸੀਟ ਤੋਂ ਮੌਜੂਦਾ ਵਿਧਾਇਕ ਵਿਭਾਵਰੀ ਦਵੇ ਦੀ ਟਿਕਟ ਕੱਟ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਸੇਜਲ ਪਾਂਡਿਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਨੇ ਪਹਿਲੀ ਸੂਚੀ ਵਿੱਚ 38 ਵਿਧਾਇਕਾਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਭਾਜਪਾ ਨੇ 10 ਨਵੰਬਰ ਨੂੰ 182 ਵਿਧਾਨ ਸਭਾ ਸੀਟਾਂ 'ਚੋਂ 160 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਭੂਪੇਂਦਰ ਪਟੇਲ ਘਾਟਲੋਧੀਆ ਤੋਂ ਚੋਣ ਲੜਨਗੇ।

ਇੱਥੇ ਉਨ੍ਹਾਂ ਦੇ ਖਿਲਾਫ ਕਾਂਗਰਸ ਦੇ ਐਮੀ ਯਾਗਨਿਕ ਹਨ। ਡਾ ਦਰਸ਼ਿਤਾ ਸ਼ਾਹ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਥਾਂ ਰਾਜਕੋਟ ਪੱਛਮੀ ਤੋਂ ਚੋਣ ਲੜਨਗੇ। ਇੱਥੇ ਹੀ ਪਾਰਟੀ ਨੇ ਮੌਜੂਦਾ ਸਰਕਾਰ ਵਿੱਚ 5 ਮੰਤਰੀਆਂ ਨੂੰ ਟਿਕਟ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਵਿੱਚ ਰਾਜਿੰਦਰ ਤ੍ਰਿਵੇਦੀ ਅਤੇ ਪ੍ਰਦੀਪ ਪਰਮਾਰ ਵਰਗੇ ਦਿੱਗਜ ਨਾਮ ਸ਼ਾਮਲ ਹਨ। ਪਾਰਟੀ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਸਾਰੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM
Advertisement