
ਨਜ਼ਦੀਕੀ ਪਿੰਡ ਬਿਆਸ ਪਿੰਡ ਵਿਚ ਬੀਤੇ ਦਿਨ ਮੰਗਲਵਾਰ ਸਵੇਰੇ-ਸਵੇਰੇ ਪਿੰਡ ਦੇ ਇਕ ਖਾਲੀ ਪਲਾਟ ਵਿਚ ਇੰਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਇਕ.....
ਕਿਸ਼ਨਗੜ੍ਹ (ਭਾਸ਼ਾ) : ਨਜ਼ਦੀਕੀ ਪਿੰਡ ਬਿਆਸ ਪਿੰਡ ਵਿਚ ਬੀਤੇ ਦਿਨ ਮੰਗਲਵਾਰ ਸਵੇਰੇ-ਸਵੇਰੇ ਪਿੰਡ ਦੇ ਇਕ ਖਾਲੀ ਪਲਾਟ ਵਿਚ ਇੰਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਇਕ ਕਲਯੁਗੀ ਮਾਂ ਨੇ ਅਪਣੀ ਨਵਜਨਮੀ ਬੱਚੀ ਨੂੰ ਬਿਨ੍ਹਾ ਕਿਸੇ ਕੱਪੜੇ ਤੋਂ ਸੁੱਟ ਦਿਤਾ। ਬੱਚੀ ਦੇ ਜ਼ੋਰ-ਜ਼ੋਰ ਨਾਲ ਰੋਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਬੱਚੀ ਨੂੰ ਚੁੱਕ ਕੇ ਲੈ ਆਏ, ਉਸ ਨੂੰ ਕੱਪੜੇ ਪਾਏ ਅਕੇ ਪੁਲਿਸ ਨੂੰ ਸੂਚਿਤ ਕੀਤਾ। ਇਸ ਸੰਬੰਧੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ਼ ਏ.ਐਸ.ਆਈ ਦਲਜੀਤ ਕੁਮਾਰ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਸਵੇਰੇ ਪੁਲਿਸ ਪਾਰਟੀ ਸਮੇਤ ਬਿਸਤ ਦੋਆਬ ਨਹਿਰ ਦੇ ਕੋਲ ਗਸ਼ਤ ਕਰ ਕਰੇ ਸੀ।
ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਵਿਚ ਐਨ.ਆਰ.ਆਈ ਦੇ ਖਾਲੀ ਪਲਾਟ ਵਿਚ ਇਕ ਨਵਜਨਮੀ ਬੱਚੀ ਬਿਨ੍ਹਾ ਕੱਪੜਿਆਂ ਤੋਂ ਪਈ ਹੈ ਅਤੇ ਜਿਊਂਦੀ ਹੈ। ਉਹਨਾਂ ਨੇ ਬੱਚੀ ਨੂੰ ਨਿਜ਼ੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪੁਲਿਸ ਨੇ ਅਗਿਆਤ ਦੇ ਵਿਰੁੱਧ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿਤਾ ਹੈ। ਇਸ ਗੱਲ ਦੀ ਚਰਚਾ ਪਿੰਡ ਵਿਚ ਸਾਰਾ ਦਿਨ ਚਲਦੀ ਰਹੀ ਕਿ ਇਹ ਕਰਤੂਤ ਸ਼ਾਇਦ ਪਿੰਡ ਦੀ ਹੀ ਇਕ ਕੁਵਾਰੀ ਲੜਕੀ ਅਤੇ ਨੇੜਲੇ ਕਸਬੇ ਦੇ ਇਕ ਲੜਕੇ ਦੀ ਹੈ।
ਜਿਨ੍ਹਾਂ ਨੇ ਅਪਮਾ ਗੁਣਾਹ ਛੁਪਾਉਣ ਲਈ ਜਨਮ ਉਪਰੰਤ ਬੱਚੀ ਨੂੰ ਮਾਰਨ ਲਈ ਪਲਾਟ ਵਿਚ ਸੁੱਟ ਦਿਤਾ ਪਰ ਉਪਰ ਵਾਲੇ ਨੂੰ ਸ਼ਾਇਦ ਕੁਝ ਹੋਰ ਹੀ ਮੰਜੂਰ ਸੀ ਅਤੇ ਬੱਚੀ ਸਹੀ-ਸਲਾਮਤ ਲੋਕਾਂ ਦੇ ਹੱਥ ਲਗ ਗਈ ਅਤੇ ਹੁਣ ਦੋਸ਼ੀ ਮਾਂ-ਬਾਪ ਦੇ ਗੁਣਾਹਾਂ ਨੂੰ ਜੱਗ ਜਾਹਿਰ ਕਰੇਗਾ।