
ਵੀਰਵਾਰ ਨੂੰ ਜੰਮੂ-ਕਸ਼ਮੀਰ 'ਚ ਗੋਲੀਬਾਰੀ ਦੀ ਦੋ ਵੱਖ-ਵੱਖ ਘਟਨਾਵਾਂ 'ਚ ਇਕ ਨਬਾਲਿਗ ਕੁੜੀ ਸਮੇਤ ਦੋ ਲੋਕ ਮਾਰੇ ਗਏ ਹਨ। ਇਸ਼ਫਾਕ ਅਹਿਮਦ ਗਨੀ ...
ਜੰਮੂ-ਕਸ਼ਮੀਰ (ਭਾਸ਼ਾ): ਵੀਰਵਾਰ ਨੂੰ ਜੰਮੂ-ਕਸ਼ਮੀਰ 'ਚ ਗੋਲੀਬਾਰੀ ਦੀ ਦੋ ਵੱਖ-ਵੱਖ ਘਟਨਾਵਾਂ 'ਚ ਇਕ ਨਬਾਲਿਗ ਕੁੜੀ ਸਮੇਤ ਦੋ ਲੋਕ ਮਾਰੇ ਗਏ ਹਨ। ਇਸ਼ਫਾਕ ਅਹਿਮਦ ਗਨੀ ਸ਼ੁੱਕਰਵਾਰ ਦੀ ਸ਼ਾਮ ਨੂੰ ਕਸ਼ਮੀਰ ਦੇ ਬਡਗਾਮ ਜਿਲ੍ਹੇ 'ਚ ਭਾਰਤੀ ਫੌਜ ਦੇ ਇਕ ਕੈਂਪ ਦੇ ਨੇੜੇ ਰਹਸਮਈ ਗੋਲੀਬਾਰੀ 'ਚ ਜ਼ਖ਼ਮੀ ਹੋ ਗਏ ਸਨ। ਜਿਸ ਤੋਂ ਬਾਅਦ ਸ਼੍ਰੀਨਗਰ ਦੇ ਸ਼ੇਰੀ ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਐਸਕੇਆਈਐਮਐਸ) 'ਚ ਉਨ੍ਹਾਂ ਦੀ ਮੌਤ ਹੋ ਗਈ।
J&K during firing
ਸਥਾਨਕ ਰਿਪੋਰਟਾਂ 'ਚ ਗੋਲੀਬਾਰੀ ਲਈ ਫੌਜ ਨੂੰ ਮੁਲਜ਼ਮ ਦੱਸਿਆ ਗਿਆ ਹੈ। ਉਥੇ ਹੀ ਸੁਰੱਖਿਆ ਬਲਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਤਿਵਾਦੀਆਂ ਨੇ ਗੋਲੀ ਮਾਰੀ ਹੈ। ਫੌਜ ਦੇ ਬੁਲਾਰੇ ਰਾਜੇਸ਼ ਕਾਲਿਆ ਨੇ ਇਕ ਬਿਆਨ 'ਚ ਕਿਹਾ ਸੀ ਕਿ ਛਤਰਗਾਮ 'ਚ ਫੌਜ ਦੇ ਕੈਂਪ ਤੋਂ 500-600 ਮੀਟਰ ਦੂਰ ਅਤਿਵਾਦੀਆਂ ਨੇ ਗਨੀ ਨੂੰ ਗੋਲੀ ਮਾਰ ਦਿਤੀ ਸੀ। ਕਾਲਿਆ ਨੇ ਇਹ ਵੀ ਕਿਹਾ ਕਿ ਫੌਜੀ ਗਨੀ ਨੂੰ ਛਤਰਗਾਮ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਸ਼੍ਰੀਨਗਰ ਰੈਫਰ ਕਰ ਦਿਤਾ।
J&K
ਬਡਗਾਮ ਦੇ ਪੁਲਿਸ ਪ੍ਰਧਾਨ ਤੇਜਿੰਦਰ ਸਿੰਘ ਨੇ ਕਿਹਾ ਕਿ ਅਸੀ ਹਲਾਤ ਦਾ ਜਾਇਜ਼ਾ ਲੈ ਰਹੇ ਹਾਂ ਕਿ ਅਖਿਰ ਗਨੀ ਜਖ਼ਮੀ ਕਿਵੇਂ ਹੋਇਆ ਸੀ। ਉਨ੍ਹਾਂ ਨੇ ਗਨੀ ਦੇ ਮੌਤ ਦੀ ਪੁਸ਼ਟੀ ਕੀਤੀ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਵੀਰਵਾਰ ਸਵੇਰੇ ਦੱਖਣ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਦੇ ਖੁਦਵਾਨੀ ਇਲਾਕੇ 'ਚ ਸੈਨਿਕਾਂ ਅਤੇ ਅਤਿਵਾਦੀਆਂ ਦੀ ਗੋਲੀਬਾਰੀ 'ਚ 14 ਸਾਲ ਦੀ ਜਾਨ ਜਖ਼ਮੀ ਹੋ ਗਈ ਸੀ।
ਗੋਲੀ ਲੱਗਣ ਕਾਰਨ ਬੱਚੀ ਗੰਭੀਰ ਰੂਪ 'ਚ ਜਖ਼ਮੀ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੀ ਹਸਪਤਾਲ 'ਚ ਮੌਤ ਹੋ ਗਈ। ਦੂਜੇ ਪਾਸੇ ਕੁਲਗਾਮ ਦੇ ਪੁਲਿਸ ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦੀਆਂ ਨੇ ਰਾਸ਼ਟਰੀ ਰਾਇਫਲਸ ਕੈਂਪ 'ਤੇ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਸੈਨਿਕਾਂ ਨੇ ਫਿਰ ਜਵਾਬੀ ਫਾਇਰਿੰਗ ਕੀਤੀ ਬੱਚੀ ਨੂੰ ਕਿਊਮੋਹ ਦੇ ਇਕ ਸਥਾਨਕ ਹਸਪਤਾਲ ਲੈ ਜਾਇਆ ਗਿਆ ਜਿਥੇ ਉਸ ਨੂੰ ਸ਼੍ਰੀਨਗਰ ਦੇ ਇਕ ਹਸਪਤਾਲ 'ਚ ਭੇਜਿਆ ਗਿਆ ਸੀ।