
ਰੇਲ ਮੰਤਰੀ ਪੀਊਸ਼ ਗੋਇਲ ਨੇ ਬੁੱਧਵਾਰ ਨੂੰ ਲੋਕ ਸਭਾ......
ਨਵੀਂ ਦਿੱਲੀ (ਭਾਸ਼ਾ): ਰੇਲ ਮੰਤਰੀ ਪੀਊਸ਼ ਗੋਇਲ ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ 221 ਰੇਲ ਹਾਦਸੇ ਹੋਏ ਜਿਨ੍ਹਾਂ ਵਿਚ 324 ਲੋਕਾਂ ਦੀ ਮੌਤ ਹੋ ਗਈ ਅਤੇ 628 ਲੋਕ ਜਖ਼ਮੀ ਹੋਏ। ਮਨਸੁਖਭਾਈ ਧਨਜੀਭਾਈ ਵਸਾਵਾ ਅਤੇ ਭਰਤ ਸਿੰਘ ਦੇ ਪ੍ਰਸ਼ਨ ਦੇ ਲਿਖਤੀ ਜਵਾਬ ਵਿਚ ਗੋਇਲ ਨੇ ਪਿਛਲੇ ਤਿੰਨ ਸਾਲਾਂ ਦੇ ਦੌਰਾਨ ਹੋਏ ਰੇਲ ਹਾਦਸਿਆਂ ਦੀ ਸੰਖਿਆ ਦਿਤੀ।
Train Accident
ਉਨ੍ਹਾਂ ਦੇ ਵਲੋਂ ਪੇਸ਼ ਆਂਕੜੇ ਦੇ ਅਨੁਸਾਰ 2016-17 ਵਿਚ 104 ਰੇਲ ਹਾਦਸੇ ਹੋਏ ਜਿਨ੍ਹਾਂ ਵਿਚ 238 ਲੋਕਾਂ ਦੀ ਮੌਤ ਹੋ ਗਈ ਅਤੇ 369 ਲੋਕ ਜਖ਼ਮੀ ਹੋ ਗਏ। ਦੂਜੇ ਪਾਸੇ, 2017-18 ਵਿਚ 73 ਰੇਲ ਹਾਦਸੇ ਹੋਏ ਜਿਨ੍ਹਾਂ ਵਿਚ 57 ਲੋਕਾਂ ਦੀ ਮੌਤ ਹੋ ਗਈ ਅਤੇ 197 ਲੋਕ ਜਖ਼ਮੀ ਹੋ ਗਏ। ਮੰਤਰੀ ਦੇ ਮੁਤਾਬਕ 2018-19 (30 ਨਵੰਬਰ ਤੱਕ) ਵਿਚ ਦੇਸ਼ ਭਰ ਵਿਚ 44 ਰੇਲ ਹਾਦਸੇ ਹੋਏ ਜਿਨ੍ਹਾਂ ਵਿਚ 29 ਲੋਕਾਂ ਦੀ ਮੌਤ ਹੋ ਗਈ ਅਤੇ 62 ਲੋਕ ਜਖ਼ਮੀ ਹੋ ਗਏ।
Train
ਦੋ ਮਹੀਨੇ ਪਹਿਲਾਂ ਅਕਤੂਬਰ ਮਹੀਨੇ ਵਿਚ ਅੰਮ੍ਰਿਤਸਰ ਦੇ ਕੋਲ ਰਾਵਣ ਦਹਨ ਦੇ ਦੌਰਾਨ ਟ੍ਰੇਨ ਦੀ ਚਪੇਟ ਵਿਚ ਆਉਣ ਨਾਲ 61 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 72 ਹੋਰ ਜਖ਼ਮੀ ਹੋ ਗਏ। ਟ੍ਰੇਨ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਸੀ, ਉਦੋਂ ਫਾਟਕ ਉਤੇ ਇਹ ਹਾਦਸਾ ਹੋਇਆ। ਮੌਕੇ ਉਤੇ ਘੱਟ ਤੋਂ ਘੱਟ 300 ਲੋਕ ਮੌਜੂਦ ਸਨ ਜੋ ਪਟੜੀਆਂ ਦੇ ਨਜ਼ਦੀਕ ਇਕ ਮੈਦਾਨ ਵਿਚ ਰਾਵਣ ਦਹਨ ਦੇਖ ਰਹੇ ਸਨ।