
ਹਾਲ ਹੀ ਵਿਚ ਅੰਮ੍ਰਿਤਸਰ ਵਿਚ ਵਾਪਰੇ ਦਰਦਨਾਕ ਟ੍ਰੇਨ ਹਾਦਸੇ ਨੇ ਹਰ ਕਿਸੇ ਨੂੰ ਝਿੰਝੋੜ ਕੇ ਰੱਖ ਦਿਤਾ ਸੀ ਪਰ ਇਸ ਵੱਡੇ ਹਾਦਸੇ...
ਬਠਿੰਡਾ (ਪੀਟੀਆਈ) : ਹਾਲ ਹੀ ਵਿਚ ਅੰਮ੍ਰਿਤਸਰ ਵਿਚ ਵਾਪਰੇ ਦਰਦਨਾਕ ਟ੍ਰੇਨ ਹਾਦਸੇ ਨੇ ਹਰ ਕਿਸੇ ਨੂੰ ਝਿੰਝੋੜ ਕੇ ਰੱਖ ਦਿਤਾ ਸੀ ਪਰ ਇਸ ਵੱਡੇ ਹਾਦਸੇ ਤੋਂ ਸਬਕ ਲੈਣ ਦੀ ਬਜਾਏ ਲੋਕ ਅੱਜ ਫਿਰ ਤੋਂ ਰੇਲ ਟ੍ਰੈਕ ‘ਤੇ ਬੈਠੇ ਨਜ਼ਰ ਆਏ। ਅੱਜ ਬਠਿੰਡਾ ਵਿਚ ਛੇਵੀਂ ਤਿੱਥ ਪੂਜਾ ਦੌਰਾਨ ਰੇਲ ਟ੍ਰੈਕ ‘ਤੇ ਬੈਠੇ ਲੋਕ ਇਸ ਤਿਉਹਾਰ ਦਾ ਆਨੰਦ ਮਾਣਦੇ ਵਿਖਾਈ ਦਿਤੇ।
People again on railway trackਇਸ ਦੌਰਾਨ ਰੇਲ ਟ੍ਰੈਕ ‘ਤੇ ਮੇਲੇ ਵਰਗਾ ਮਾਹੌਲ ਵਿਖਾਈ ਦਿਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਰੇਲ ਟ੍ਰੈਕ ਤੋਂ ਕਈ ਟਰੇਨਾਂ ਵੀ ਗੁਜ਼ਰਦੀਆਂ ਰਹੀਆਂ। ਛੇਵੀਂ ਤਿੱਥ ਪੂਜਾ ਦਾ ਤਿਉਹਾਰ ਮਨਾ ਰਹੇ ਲੋਕਾਂ ਦੀ ਭੀੜ ਨੂੰ ਵੇਖਦੇ ਹੋਏ ਉਕਤ ਸਥਾਨ ‘ਤੇ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। ਧਿਆਨ ਯੋਗ ਹੈ ਕਿ ਦੁਸਹਿਰੇ ਵਾਲੇ ਦਿਨ ਅਮ੍ਰਿਤਸਰ ਵਿਚ ਜੌੜਾ ਫਾਟਕ ‘ਤੇ ਰਾਵਣ ਦਹਿਣ ਮੌਕੇ ਲੋਕ ਟ੍ਰੇਨ ਦੀ ਲਪੇਟ ਵਿਚ ਆ ਗਏ ਸਨ।
ਇਸ ਦਰਦਨਾਕ ਹਾਦਸੇ ਵਿਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।