
ਕਸ਼ਮੀਰ ਘਾਟੀ ਵਿਚ ਰਾਤ ‘ਚ ਤਾਪਮਾਨ ਵਿਚ ਕਾਫ਼ੀ ਗਿਰਾਵਟ....
ਸ਼੍ਰੀਨਗਰ (ਭਾਸ਼ਾ): ਕਸ਼ਮੀਰ ਘਾਟੀ ਵਿਚ ਰਾਤ ‘ਚ ਤਾਪਮਾਨ ਵਿਚ ਕਾਫ਼ੀ ਗਿਰਾਵਟ ਆਈ ਅਤੇ ਗੁਲਮਾਰਗ ਵਿਚ ਰਾਤ ਦਾ ਹੇਠਲਾ ਤਾਪਮਾਨ ਸਿਫ਼ਰ ਤੋਂ ਅੱਠ ਡਿਗਰੀ ਸੈਲਸੀਅਸ ਹੇਠਾਂ ਦਰਜ਼ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀਨਗਰ ਵਿਚ ਹੇਠਲਾ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਜੋ ਬੀਤੀ ਰਾਤ ਦੀ ਤੁੰਲਨਾ ਵਿਚ 1.4 ਡਿਗਰੀ ਸੈਲਸੀਅਸ ਹੇਠਾਂ ਹੈ।
Jammu-Kashmir
ਉਨ੍ਹਾਂ ਨੇ ਦੱਸਿਆ ਕਿ ਕਾਜੀਕੁੰਡ ਵਿਚ ਹੇਠਲਾ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਜਦੋਂ ਕਿ ਨਜਦੀਕੀ ਕੋਕੇਰਨਾਗ ਸ਼ਹਿਰ ਦਾ ਹੇਠਲਾ ਤਾਪਮਾਨ ਸਿਫ਼ਰ ਤੋਂ 0.4 ਡਿਗਰੀ ਸੈਲਸੀਅਸ ਹੇਠਾਂ ਦਰਜ਼ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ ਵਿਚ ਹੇਠਲਾ ਤਾਪਮਾਨ ਸਿਫ਼ਰ ਤੋਂ 2.8 ਡਿਗਰੀ ਸੈਲਸੀਅਸ ਹੇਠਾਂ ਦਰਜ਼ ਕੀਤਾ ਗਿਆ।
Jammu-Kashmir
ਉਥੇ ਹੀ ਦੱਖਣ ਕਸ਼ਮੀਰ ਵਿਚ ਸਥਿਤ ਪਹਲਗਾਮ ਵਿਚ ਹੇਠਲਾ ਤਾਪਮਾਨ ਸਿਫ਼ਰ ਤੋਂ 5.0 ਡਿਗਰੀ ਸੈਲਸੀਅਸ ਹੇਠਾਂ ਰਿਹਾ। ਲੱਦਾਖ ਖੇਤਰ ਵਿਚ ਸਥਿਤ ਲੇਹ ਸ਼ਹਿਰ ਵਿਚ ਹੇਠਲਾ ਤਾਪਮਾਨ ਸਿਫ਼ਰ ਤੋਂ 9.1 ਡਿਗਰੀ ਸੈਲਸੀਅਸ ਹੇਠਾਂ ਜਦੋਂ ਕਿ ਨਜਦੀਕੀ ਕਾਰਗਿਲ ਸ਼ਹਿਰ ਵਿਚ ਹੇਠਲਾ ਤਾਪਮਾਨ ਸਿਫ਼ਰ ਤੋਂ 9.3 ਡਿਗਰੀ ਸੈਲਸੀਅਸ ਹੇਠਾਂ ਦਰਜ਼ ਕੀਤਾ ਗਿਆ।