8 ਸਾਲ ਦੀ ਬੇਟੀ ਨਿਕਲੀ 30 ਦੀ ; ਪਰਵਾਰ ਨੂੰ ਖ਼ਤਮ ਕਰਨ ਦੀ ਬਣਾ ਰਹੀ ਸੀ ਯੋਜਨਾ
Published : Oct 10, 2019, 9:30 pm IST
Updated : Oct 11, 2019, 10:07 am IST
SHARE ARTICLE
Natalia
Natalia

ਅਮਰੀਕਾ ਦੇ ਇੰਡੀਆਨਾ 'ਚ ਰਹਿਣ ਵਾਲੇ ਪਰਿਵਾਰ ਨੇ 2010 'ਚ ਲੜਕੀ ਨੂੰ ਗੋਦ ਲਿਆ ਸੀ।

ਇੰਡੀਆਨਾ : ਅਮਰੀਕਾ 'ਚ ਰਹਿਣ ਵਾਲੇ ਇੱਕ ਪਤੀ-ਪਤਨੀ ਆਪਣੀ ਜਿਸ ਧੀ ਨੂੰ 8 ਸਾਲ ਦੀ ਸਮਝਦੇ ਸੀ, ਉਹ ਅਸਲ 'ਚ 30 ਸਾਲ ਦੀ ਨਿਕਲੀ ਅਤੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਸੀ। ਦਰਅਸਲ ਪਤੀ-ਪਤਨੀ ਨੇ ਇਸ ਕੁੜੀ ਨੂੰ ਗੋਦ ਲਿਆ ਸੀ। ਉਨ੍ਹਾਂ ਨੂੰ ਇਸ ਦੀ ਉਮਰ 8 ਸਾਲ ਦੱਸੀ ਗਈ ਸੀ।

Natalia and familyNatalia and family

ਪਰਿਵਾਰ ਨੂੰ ਜਦੋਂ ਲੜਕੀ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਕ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਸ ਲੜਕੀ ਦੀ ਉਮਰ ਉਹ 8 ਸਾਲ ਸਮਝ ਰਹੇ ਹਨ ਉਸ ਦੀ ਉਮਰ 14 ਸਾਲ ਤੋਂ ਵਧੇਰੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੇ ਇੰਡੀਆਨਾ 'ਚ ਰਹਿਣ ਵਾਲੇ ਇਸ ਪਰਿਵਾਰ ਨੇ 2010 'ਚ ਲੜਕੀ ਨੂੰ ਗੋਦ ਲਿਆ ਸੀ। ਉਨ੍ਹਾਂ ਨੂੰ ਲੜਕੀ ਦੇ ਕੱਦ ਨਾਲ ਉਸ ਦੀ ਉਮਰ ਦੇ ਬਾਰੇ ਠੀਕ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਹੁਣ ਇਸ ਲੜਕੀ 'ਤੇ ਦੋਸ਼ ਹੈ ਕਿ ਉਹ ਆਪਣੀ ਅਸਲੀ ਮਾਂ ਦੇ ਕਹਿਣ 'ਤੇ ਇਸ ਪਰਿਵਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਨਤਾਲੀਆ ਨਾਂ ਦੀ ਇਹ ਲੜਕੀ ਬੌਨੇਪਨ ਦਾ ਸ਼ਿਕਾਰ ਹੈ। ਉਸ ਨੂੰ ਕ੍ਰਿਸਟੀਨ ਤੇ ਮਾਈਕਲ ਬੈਨੇਟ ਨਾਂ ਦੇ ਜੋੜੇ ਨੇ ਗੋਦ ਲਿਆ ਸੀ।

CrimePic

ਲੜਕੀ ਦੀ ਅਸਲੀ ਮਾਂ ਐਨਾ ਵੋਲੋਡਾਯਮਿਰਵਨਾ ਯੂਕ੍ਰੇਨ 'ਚ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਿੰਨ ਫੁੱਟ ਦੀ ਬੇਟੀ 16 ਸਾਲ ਦੀ ਹੈ। ਉਨ੍ਹਾਂ ਨੇ ਬੇਟੀ ਦਾ ਕੱਦ ਛੋਟਾ ਹੋਣ ਕਰਕੇ ਉਸ ਨੂੰ ਗੋਦ ਦੇ ਦਿੱਤਾ ਸੀ ਤੇ ਹੁਣ ਉਸ 'ਤੇ ਲੱਗੇ ਦੋਸ਼ਾਂ ਨਾਲ ਹੈਰਾਨ ਹੈ। ਐਨਾ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਪਾਲ ਨਹੀਂ ਪਾਉਂਦੀ ਇਸ ਲਈ ਗੋਦ ਦੇ ਦਿੱਤਾ। ਐਨਾ ਚਾਹੁੰਦੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ 18 ਸਾਲ ਦੀ ਹੁੰਦਿਆਂ ਹੀ ਯੂਕ੍ਰੇਨ ਲਿਆਂਦਾ ਜਾਵੇ। ਨਤਾਲੀਆ ਨਾਂ ਦੀ ਲੜਕੀ ਹੁਣ ਇਕ ਪਾਦਰੀ ਨਾਲ ਰਹਿੰਦੀ ਹੈ। ਪਾਦਰੀ ਦਾ ਪਰਿਵਾਰ ਇੰਡੀਆਨਾ 'ਚ ਹੀ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੈਨੇਟ ਪਰਿਵਾਰ ਉਸ ਨੂੰ ਫਲੈਟ 'ਚ ਇਕੱਲਾ ਛੱਡ ਕੇ ਕੈਨੇਡਾ ਚੱਲਿਆ ਗਿਆ ਸੀ।

NataliaNatalia

ਪਰਿਵਾਰ ਨੂੰ ਕਰਨਾ ਚਾਹੁੰਦੀ ਸੀ ਖਤਮ :
ਨਤਾਲੀਆ ਨੂੰ ਗੋਦ ਲੈਣ ਵਾਲੇ ਜੋੜੇ ਦਾ ਕਹਿਣਾ ਹੈ ਕਿ ਨਤਾਲੀਆ ਉਨ੍ਹਾਂ ਦੇ ਪਰਿਵਾਰ ਨੂੰ ਖਤਮ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਅਨਾਥ ਸਮਝ ਕੇ ਉਸ ਨੂੰ ਗੋਦ ਲਿਆ ਸੀ। ਉਹ ਸਾਰਿਆਂ ਨੂੰ ਜਾਨੋ ਮਾਰਨ ਦੀ ਧਮਕੀ ਦਿੰਦੀ ਸੀ। ਉਹ ਕੁਝ ਅਜਿਹੀਆਂ ਤਸਵੀਰਾਂ ਵੀ ਬਣਾਉਂਦੀ ਸੀ, ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਸਾਰਿਆਂ ਨੂੰ ਮਾਰਨਾ ਚਾਹੁੰਦੀ ਹੈ। ਉਹ ਅੱਧੀ ਰਾਤ ਨੂੰ ਪਰਿਵਾਰ ਦੇ ਸਾਹਮਣੇ ਆ ਕੇ ਖੜ੍ਹੀ ਹੋ ਜਾਂਦੀ ਸੀ। ਕ੍ਰਿਸਟੀਨ ਕਹਿੰਦੀ ਸੀ ਕਿ ਉਸ ਨੇ ਇਕ ਵਾਰ ਨਤਾਲੀਆ ਨੂੰ ਕਾਫੀ 'ਚ ਕੈਮੀਕਲ, ਬਲੀਚ ਤੇ ਵਿੰਡੈਕਸ ਮਿਲਾਉਂਦੇ ਹੋਏ ਦੇਖਿਆ ਸੀ। ਜਦੋਂ ਉਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ ਤਾਂ ਨਤਾਲੀਆ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਾਰਨਾ ਚਾਹੁੰਦੀ ਹੈ।

ਨਤਾਲੀਆ ਨੇ ਪਰਿਵਾਰ ਨੂੰ ਕਰੰਟ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਕ੍ਰਿਸਟੀਨ ਨੇ ਉਸ ਦੀ ਉਮਰ 30 ਸਾਲ ਦੱਸੀ। ਨਤਾਲੀਆ ਸਭ ਲਈ ਖਤਰਾ ਬਣ ਗਈ ਸੀ, ਜਿਸ ਦੇ ਚੱਲਦੇ ਉਸ ਨੂੰ ਦਿਮਾਗੀ ਇਲਾਜ ਦੀ ਇਕ ਯੂਨਿਟ 'ਚ ਦਾਖਲ ਕਰਵਾਇਆ ਗਿਆ ਸੀ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਤਾਲੀਆ ਫਲੈਟ 'ਚ ਇਕੱਲੀ ਮਿਲੀ ਸੀ। ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਉਸ ਨੂੰ ਛੱਡ ਕੇ ਚਲਾ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਦੀ ਕਰੀਬ ਪੰਜ ਸਾਲ ਜਾਂਚ ਚੱਲੀ। ਜੋੜੇ ਦੇ ਖਿਲਾਫ ਵੀ ਇਸ ਜੋੜੇ ਨੂੰ ਇਕੱਲਾ ਛੱਡਣ ਲਈ ਦੋ ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਕ੍ਰਿਸਟੀਨ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸ ਰਹੀ ਹੈ।

Location: United States, Indiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement