
ਫਿਲਹਾਲ ਹੈ 2500 ਰੁਪਏ
ਨਵੀਂ ਦਿੱਲੀ: ਈਪੀਐਫਓ ਦੇ ਦਾਇਰੇ ਵਿਚ ਆਉਣ ਵਾਲੇ ਕਰਮਚਾਰੀਆਂ ਅਤੇ ਪੈਂਨਸ਼ਨਕਾਰੀਆਂ ਦੀ ਨਿਊਨਤਮ ਪੈਨਸ਼ਨ 7,500 ਰੁਪਏ ਮਹੀਨਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਸੰਘਰਸ਼ ਕਮੇਟੀ ਨੇ ਪੂਰੇ ਦੇਸ਼ ਵਿਚ ਅੰਦੋਲਨ ਕਰਨ ਦਾ ਫ਼ੈਸਲਾ ਕੀਤਾ ਹੈ। ਐਨਏਸੀ ਨੇ ਕਿਹਾ ਕਿ ਸੰਗਠਨ ਵਿਚ ਸ਼ਾਮਲ ਪੈਨਸ਼ਨਰ ਦਿੱਲੀ ਵਿਚ ਅਗਲੇ ਮਹੀਨੇ 'ਰਸਤਾ ਰੋਕੋ' ਮੁਹਿੰਮ ਚਲਾਉਣਗੇ।
Photo
ਐਨਏਸੀ ਦੇ ਰਾਸ਼ਟਰੀ ਕਨਵੀਨਰ ਅਤੇ ਪ੍ਰਧਾਨ ਅਸ਼ੋਕ ਰਾਉਤ ਨੇ ਕਿਹਾ ਕਿ ਤੀਹ-ਤੀਹ ਸਾਲ ਕੰਮ ਕਰਨ ਅਤੇ ਈਪੀਐਸ ਆਧਾਰਿਤ ਪੈਨਸ਼ਨ ਵਸਤੂ ਵਿਚ ਨਿਰੰਤਰ ਯੋਗਦਾਨ ਕਰਨ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਮਹੀਨਾਵਾਰ ਪੈਨਸ਼ਨ ਦੇ ਰੂਪ ਵਿਚ ਵੱਧ ਤੋਂ ਵੱਧ 2500 ਰੁਪਏ ਹੀ ਮਿਲ ਰਹੇ ਹਨ। ਇਸ ਨਾਲ ਕਰਮਚਾਰੀਆਂ ਅਤੇ ਉਹਨਾਂ ਦੇ ਪਰਵਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ।
Money
ਐਨਐਸਸੀ ਕਰਮਚਾਰੀ ਪੈਨਸ਼ਨ ਯੋਜਨਾ 95 ਦੇ ਦਾਇਰੇ ਵਿਚ ਆਉਣ ਵਾਲੇ ਕਾਮਿਆਂ ਲਈ ਮਾਸਕ ਮੂਲ ਪੈਨਸ਼ਨ ਦੇ ਰੂਪ ਵਿਚ 7,500 ਰੁਪਏ ਦੇ ਨਾਲ ਇਸ ਤੇ ਮਹਿੰਗਾਈ ਭੱਤਾ ਦੇਣ, ਕਰਮਚਾਰੀਆਂ ਦੇ ਪਤੀ/ਪਤਨੀ ਦੇ ਮੁਫ਼ਤ ਚਿਕਿਤਸਾ ਸੁਵਿਧਾ ਦੇਣ ਸਮੇਤ ਕਈ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਸੰਗਠਨ ਨੇ ਪੈਨਸ਼ਨ ਬਾਰੇ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਅਤੇ ਈਪੀਐਸ 95 ਦੇ ਦਾਇਰੇ ਵਿਚ ਨਾ ਆਉਣ ਵਾਲੇ ਸੇਵਾ ਮੁਕਤ ਕਰਮਚਾਰਈਆਂ ਨੂੰ ਵੀ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਮੰਗ ਕੀਤੀ ਹੈ।
Pensions
ਰਾਉਤ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਰਕਾਰ ਤੋਂ ਕਰਮਚਾਰੀ ਪੈਨਸ਼ਨ ਯੋਜਨਾ, 95 ਦੇ ਦਾਇਰੇ ਵਿਚ ਆਉਣ ਵਾਲੇ ਕਰਮਚਾਰੀਆਂ ਦੀ ਪੈਨਸ਼ਨ ਵਧਾ ਕੇ 7500 ਰੁਪਏ ਪ੍ਰਤੀ ਮਹੀਨਾ ਕੀਤੇ ਜਾਣ ਅਤੇ ਉਸ ਤੇ ਮਹਿੰਗਾਈ ਭੱਤਾ ਦੇਣ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਅਪਣੀਆਂ ਮੰਗਾਂ ਦੇ ਸਮਰਥਨ ਵਿਚ ਪੈਨਸ਼ਨਰਾਂ ਨੇ ਦਿੱਲੀ ਵਿਚ ਸੱਤ ਦਸੰਬਰ ਤੋਂ 'ਰਸਤਾ ਰੋਕੋ' ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੈਨਸ਼ਨਰ ਪਿੰਡ ਤੋਂ ਲੈ ਕੇ ਰਾਜ ਪੱਧਰ ਤਕ ਅੰਦੋਲਨ ਕਰ ਰਹੇ ਹਨ। ਸੰਗਠਨ ਦੇ ਬਿਆਨ ਅਨੁਸਾਰ ਪੈਨਸ਼ਨਰ ਇਕ ਨਵੰਬਰ ਤੋਂ 10 ਨਵੰਬਰ ਤਕ ਪਿੰਡ ਤੋਂ ਲੈ ਕੇ ਰਾਜ ਪੱਧਰ ਤਕ ਅੰਦੋਲਨ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।