
ਜਿਸ ਮੁਹਿੰਮ ਤਹਿਤ ਫ਼ਤਹਿਗੜ੍ਹ ਸਹਿਬ ਵਿਖੇ ਡੀ ਸੀ ਦਫ਼ਤਰ ਅੱਗੇ ਅਪਣੇ ਗਲਾ 'ਚ ਪਿਆਜ਼...
ਲੁਧਿਆਣਾ: ਪਟਿਆਲੇ ਦੇ ਡਿਪਟੀ ਕਮਿਸ਼ਨਰ ਆਫਿਸ ਤੋਂ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੁਆਰਾ ਲਗਾਤਾਰ ਮਹਿੰਗਾਈ ਦੀ ਮਾਰ ਵਧਦੀ ਜਾ ਰਹੀ ਹੈ। ਇਸ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਵੱਲੋਂ ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਸੂਬੇ ਭਰ ’ਚ ਪ੍ਰਦਰਸ਼ਨ ਕੀਤਾ ਗਿਆ।
Photoਜਿਸ ਮੁਹਿੰਮ ਤਹਿਤ ਫ਼ਤਹਿਗੜ੍ਹ ਸਹਿਬ ਵਿਖੇ ਡੀ ਸੀ ਦਫ਼ਤਰ ਅੱਗੇ ਅਪਣੇ ਗਲਾ 'ਚ ਪਿਆਜ਼ ਪਾ ਕੇ ਸਰਾਕਰ ਖ਼ਿਲਾਫ਼ ਪ੍ਰਦਸਰਨ ਕੀਤਾ ਅਤੇ ਡੀ ਸੀ ਫ਼ਤਹਿਗੜ੍ਹ ਸਹਿਬ ਨੂੰ ਮੰਗ ਪੱਤਰ ਦਿੱਤਾ। ਡਿਪਟੀ ਕਮਿਸ਼ਨਰ ਆਫਿਸ ਦੇ ਬਾਹਰ ਧਰਨਾ ਲਗਾਇਆ ਗਿਆ। ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਵਿਰੁਧ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਵਰਕਰਾਂ ਦੁਆਰਾ ਹੱਥਾਂ ਵਿਚ ਬੈਨਰ ਲੈ ਕੇ ਰੋਸ ਪ੍ਰਗਟ ਕੀਤਾ ਗਿਆ।
Onionਇਸ ਪੂਰੇ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਦੇਵ ਮਾਨ ਨੇ ਕਿਹਾ ਕਿ ਬਿਜਲੀ ਦੀਆਂ ਕੀਮਤਾਂ ਵਧ ਰਹੀਆਂ ਹਨ, ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਮੋਦੀ ਅਤੇ ਕੈਪਟਨ ਦੋਵੇਂ ਹੀ ਸਰਕਾਰਾਂ ਫੇਲ੍ਹ ਹਨ। ਆਮ ਲੋਕਾਂ ਦਾ ਇਕ ਵਕਤ ਦਾ ਭੋਜਨ ਖਾਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਕਿਉਂ ਕਿ ਮਹਿੰਗਾਈ ਅਸਮਾਨ ਛੂਹ ਰਹੀ ਹੈ। ਆਏ ਦਿਨ ਹਰ ਇਕ ਚੀਜ਼ ਦੀਆਂ ਕੀਮਤਾਂ ਦੁਗਣੀਆਂ ਵਧਦੀਆਂ ਜਾ ਰਹੀਆਂ ਹਨ।
Onion prices ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਨੀਨਾ ਮਿਤਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਦੀਆਂ ਕੀਮਤਾਂ ਜਿਹੜੀਆਂ ਕਿ ਰੋਜ਼ ਵਧ ਰਹੀਆਂ ਹਨ ਉਹਨਾਂ ਨੂੰ ਘਟ ਕਰਨਾ ਚਾਹੀਦਾ ਹੈ। ਪਿਆਜ਼ ਦੀਆਂ ਕੀਮਤਾਂ ਦੇਸ਼ ਭਰ ਵਿਚ ਅਸਮਾਨੀ ਹਨ। ਬੰਗਲੌਰ ਵਿਚ ਪਿਆਜ਼ 200 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕਿਆ।
Onionਥੋਕ ਬਾਜ਼ਾਰ ਵਿਚ ਪਿਆਜ਼ 5500 ਤੋਂ 14,000 ਪ੍ਰਤੀ ਕੁਇੰਟਲ ਵਿਕਣ ਮਗਰੋਂ ਬੰਗਲੂਰੂ ਦੀਆਂ ਪ੍ਰਚੂਨ ਦੁਕਾਨਾਂ ’ਤੇ ਪਿਆਜ਼ ਦੀ ਕੀਮਤ ਦੋ ਸੌ ਰੁਪਏ ਪ੍ਰਤੀ ਕਿਲੋ ਨੂੰ ਪੁੱਜ ਗਈ ਹੈ। ਮਦੁਰਾਈ (ਤਾਮਿਲਨਾਡੂ) ਵਿਚ ਪਿਆਜ਼ 200 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਇਸ ਮਾਮਲੇ ਵਿਚ, ਪਿਆਜ਼ ਵੇਚਣ ਵਾਲੇ ਮੂਰਥੀ ਨੇ ਕਿਹਾ ਕਿ ਜੋ ਗਾਹਕ 5 ਕਿਲੋ ਪਿਆਜ਼ ਖਰੀਦਦੇ ਸਨ, ਹੁਣ ਉਹ 1 ਕਿਲੋ ਖਰੀਦ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।