
ਠੇਕੇਦਾਰਾਂ ਨੂੰ ਨਵੀਂ ਰੇਟ ਲਿਸਟ ਦੀਆਂ ਹਦਾਇਤਾਂ
ਚੰਡੀਗੜ੍ਹ : ਨਵੇਂ ਵਰ੍ਹੇ ਤੋਂ ਰੇਲਵੇ ਵਲੋਂ ਸ਼ਹਿਰ ਵਾਸੀਆਂ ਦੀਆਂ ਜੇਬਾਂ ਢਿੱਲੀਆਂ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਗਈਆਂ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪਾਰਕਿੰਗ ਫ਼ੀਸ 'ਚ 6 ਗੁਣਾਂ ਤੋਂ ਵੀ ਵਧੇਰੇ ਵਾਧੇ ਦੀ ਤਜਵੀਜ਼ ਹੈ। ਅਧਿਕਾਰੀਆਂ ਮੁਤਾਬਕ ਇਹ ਨਵੀਂ ਰੇਟ ਲਿਸਟ ਛੇਤੀ ਹੀ ਜਾਰੀ ਕਰ ਦਿਤੀ ਜਾਵੇਗੀ।
Photoਸੂਤਰਾਂ ਮੁਤਾਬਕ ਰੇਲਵੇ ਨੇ ਮੁਸਾਫਿਰਾਂ ਦੀ ਜੇਬ ਢਿੱਲੀ ਕਰਨ ਲਈ ਕਮਰਕੱਸੇ ਕਰ ਲਏ ਹਨ ਜਿਸ ਤਹਿਤ ਪਾਰਕਿੰਗ ਠੇਕੇਦਾਰਾਂ ਨੂੰ ਨਵੀਂ ਰੇਟ ਲਿਸਟ ਸਬੰਧੀ ਹੁਕਮ ਦੇ ਦਿਤੇ ਗਏ ਹਨ। ਦੂਜੇ ਪਾਸੇ ਠੇਕੇਦਾਰ ਨਵੀਂ ਰੇਟ ਲਿਸਟ ਨੂੰ ਲੈ ਕੇ ਦੋਚਿੱਤੀ ਵਿਚ ਹਨ।
Photoਦੱਸ ਦਈਏ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਦੀ ਜ਼ਿੰਮੇਵਾਰੀ ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ ਨੂੰ ਦਿਤੀ
ਗਈ ਹੈ। ਇਸ ਤੋਂ ਇਲਾਵਾ ਕਮਰਸ਼ੀਅਲ ਦੇ ਕੁੱਝ ਵਿਭਾਗ ਵੀ ਕੰਪਨੀ ਨੂੰ ਸੌਂਪੇ ਗਏ ਹਨ।
Photoਪਾਰਕਿੰਗ ਰੇਟ ਵਿਚ ਇਹ ਵਾਧਾ ਕਮਾਈ ਵਧਾਉਣ ਦੇ ਮਕਸਦ ਤਹਿਤ ਹੀ ਕੀਤਾ ਜਾ ਰਿਹਾ ਹੈ। ਕਾਬਲੇਗੌਰ ਹੈ ਕਿ ਚੰਡੀਗੜ੍ਹ ਵਾਸੀ ਪਾਰਕਿੰਗ ਫ਼ੀਸਾਂ 'ਚ ਵਾਧੇ ਤੋਂ ਪਹਿਲਾਂ ਹੀ ਪ੍ਰੇਸ਼ਾਨ ਹਨ। ਉਪਰੋਂ ਰੇਲਵੇ ਸਟੇਸ਼ਨ ਦੀਆਂ ਪਾਰਕਿੰਗ ਫ਼ੀਸਾਂ 'ਚ ਹੋ ਰਿਹਾ ਵਾਧਾ ਲੋਕਾਂ ਦੇ ਜੇਬ 'ਤੇ ਭਾਰੀ ਪੈਣ ਦੇ ਅਸਾਰ ਹਨ।