ਪੀਐਮ ਮੋਦੀ ਨੇ ਫਿਰ ਕੀਤੀ ਖੇਤੀ ਕਾਨੂੰਨਾਂ ਦੀ ਤਾਰੀਫ, ਕਿਹਾ ਭਾਰਤ ਦੇ ਫੈਸਲੇ ‘ਤੇ ਦੁਨੀਆਂ ਹੈਰਾਨ
Published : Dec 12, 2020, 12:27 pm IST
Updated : Dec 12, 2020, 12:27 pm IST
SHARE ARTICLE
PM Modi
PM Modi

ਖੇਤੀਬਾੜੀ ਸੈਕਟਰ ਵਿਚ ਵਧੀਆ ਕੰਮ ਕਰ ਰਹੀਆਂ ਨਿੱਜੀ ਕੰਪਨੀਆਂ - ਪੀਐਮ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ FICCI ਦੀ 93ਵੀਂ ਸਲਾਨਾ ਵਰਚੂਅਲ ਐਕਸਪੋ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਸਾਲ 2020 ਨੇ ਸਾਰਿਆਂ ਨੂੰ ਮਾਤ ਦਿੱਤੀ ਹੈ। ਇਹ ਚੰਗੀ ਗੱਲ ਇਹ ਹੈ ਕਿ ਜਿੰਨੀ ਤੇਜ਼ੀ ਨਾਲ ਹਾਲਾਤ ਵਿਗੜੇ, ਓਨੀ ਹੀ ਤੇਜ਼ੀ ਨਾਲ ਸੁਧਰ ਰਹੇ ਹਨ।

 New Parliament building will be a witness to Aatmanirbhar Bharat, says PM ModiPM Modi

ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੇ ਸਮੇਂ ਭਾਰਤ ਨੇ ਨਾਗਰਿਕਾਂ ਦੇ ਜੀਵਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਭਾਰਤ ਨੇ ਜੋ ਫੈਸਲੇ ਲਏ ਉਸ ਤੋਂ ਪੂਰੀ ਦੁਨੀਆਂ ਹੈਰਾਨ ਹੈ।

Punjab FarmerFarmer

ਖੇਤੀ ਕਾਨੂੰਨਾਂ ਦੀ ਤਾਰੀਫ਼ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਤੋਂ ਦੀਵਾਰਾਂ ਹਟਾ ਰਹੇ ਹਾਂ। ਨਵੇਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਨਵੇਂ ਬਜ਼ਾਰ ਮਿਲਣਗੇ। ਕਿਸਾਨਾਂ ਦੀ ਆਮਦਨ ਵਧੇਗੀ। ਖੇਤੀਬਾੜੀ ਸੈਕਟਰ ਵਿਚ ਨਿਵੇਸ਼ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ, ਉਹਨਾਂ ਨੂੰ ਨਵੇਂ ਵਿਕਲਪ ਮਿਲਣਗੇ।

Punjab FarmersPunjab Farmer

ਉਹਨਾਂ ਕਿਹਾ ਪਿਛਲੇ 6 ਸਾਲਾਂ ਵਿਚ ਦੁਨੀਆਂ ਨੇ ਭਾਰਤ ਵਿਚ ਵਿਸ਼ਵਾਸ ਦਿਖਾਇਆ ਹੈ ਤੇ ਇਹ ਵਿਸ਼ਵਾਸ ਪਿਛਲੇ 6 ਮਹੀਨਿਆਂ ਵਿਚ ਹੋਰ ਮਜ਼ਬੂਤ ਹੋਇਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀਬਾੜੀ ਵਿਚ ਜਿੰਨਾ ਨਿੱਜੀ ਨਿਵੇਸ਼ ਨਿੱਜੀ ਖੇਤਰ ਵੱਲੋਂ ਕੀਤਾ ਜਾਣਾ ਚਾਹੀਦਾ ਸੀ, ਓਨਾ ਨਹੀਂ ਕੀਤਾ ਗਿਆ।

Narendra ModiNarendra Modi

ਖੇਤੀਬਾੜੀ ਸੈਕਟਰ ਵਿਚ ਨਿੱਜੀ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਹਨ, ਪਰ ਉਹਨਾਂ ਨੂੰ ਹੋਰ ਚੰਗੇ ਕੰਮ ਕਰਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਮੰਡੀਆਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਮੰਡੀ ਦੇ ਨਾਲ-ਨਾਲ ਬਜ਼ਾਰ ਵਿਚ ਫਸਲਾਂ ਵੇਚਣ ਦਾ ਵਿਕਲਪ ਮਿਲ ਰਿਹਾ ਹੈ।

Mann ki Baat, Pm ModiPM Modi

ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿਚ ਸਰਬਪੱਖੀ ਸੁਧਾਰ ਕੀਤੇ ਗਏ ਹਨ। ਅੱਜ ਭਾਰਤ ਵਿਚ ਕਾਰਪੋਰੇਟ ਟੈਕਸ ਦੁਨੀਆ ਵਿਚ ਸਭ ਤੋਂ ਘੱਟ ਹੈ। ਇੰਸਪੈਕਟਰ ਰਾਜ ਅਤੇ ਟੈਕਸ ਦੇ ਜੰਜਾਲ ਨੂੰ ਪਛਾੜ ਕੇ ਭਾਰਤ ਅਪਣੇ ਉੱਦਮੀਆਂ 'ਤੇ ਭਰੋਸਾ ਕਰ ਰਿਹਾ ਹੈ ਅਤੇ ਅੱਗੇ ਵੱਧ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਇਕ ਸੈਕਟਰ ਦਾ ਵਿਕਾਸ ਹੁੰਦਾ ਹੈ ਤਾਂ ਉਸ ਦਾ ਪ੍ਰਭਾਵ ਦੂਜੇ ਸੈਕਟਰਾਂ ‘ਤੇ ਵੀ ਪੈਂਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement