
-ਸੋਹਣੀਆਂ ਦਸਤਾਰਾਂ ਸਜਾ ਸਰਦਾਰ ਬਣ ਰਹੇ ਨੌਜਵਾਨ
ਨਵੀਂ ਦਿੱਲੀ: (ਸ਼ੈਸ਼ਵ ਨਾਗਰਾ) ਦਿੱਲੀ ਬਾਰਡਰ ਤੇ ਨੌਜਵਾਨਾਂ ਨੇ ਲਾਇਆ ਹਰੀਆਂ ਪੱਗਾਂ ਦਾ ਲੰਗਰ ਤੇ ਕਿਹਾ ਹਰਾ ਰੰਗ ਸਾਡੀ ਤਿਰੰਗੇ ਵਿਚ ਤੀਸਰਾ ਰੰਗ ਹੈ ਜੋ ਕਿਸਾਨੀ ਦੀ ਨੁਮਾਇੰਦਗੀ ਅਤੇ ਸਾਡੇ ਤਿਰੰਗੇ ਦੀ ਸ਼ਾਨ ਹੈ। ਨੌਜਵਾਨਾਂ ਨੇ ਕਿਹਾ ਕਿ ਪੱਗ ਸਾਡੀ ਸਰਦਾਰੀ ਦਾ ਪ੍ਰਤੀਕ ਹੈ ,ਇਸ ਲਈ ਸੰਘਰਸ਼ ਵਿੱਚ ਸਰਦਾਰ ਦੇ ਸਿਰ 'ਤੇ ਪੱਗ ਬੰਨ੍ਹੀ ਹੋਵੇ ਤਾਂ ਸੰਘਰਸ਼ ਹੋਰ ਵੀ ਮਜ਼ਬੂਤੀ ਨਾਲ ਦਿਖਦਾ ਹੈ।
photoਨੌਜਵਾਨਾਂ ਨੇ ਕਿਹਾ ਕਿ ਸਾਡੀਆਂ ਹਰੀਆਂ ਪੱਗਾਂ ਦੇ ਰੰਗ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਪਾਕਿਸਤਾਨੀ ਹਨ, ਅਸੀਂ ਦੱਸਣਾ ਚਹੁੰਦੇ ਹਾਂ ਕਿ ਅਸੀਂ ਪਾਕਿਸਤਾਨੀ ਨਹੀਂ ਹਾਂ, ਹਰਾ ਰੰਗ ਸਾਡੇ ਤਿਰੰਗੇ ਵਿੱਚ ਤਿਰੰਗੇ ਵਿਚ ਤਿੰਨ ਰੰਗਾਂ ਵਿੱਚੋਂ ਇੱਕ ਰੰਗ ਹੈ, ਜੋ ਕਿਸਾਨੀ ਦੀ ਨੁਮਾਇੰਦਗੀ ਕਰਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਇਹ ਲੰਗਰ ਦਾ ਸਹਿਯੋਗ ਅਮਰੀਕਾ ਕੈਨੇਡਾ ਵਿੱਚ ਰਹਿ ਰਹੇ ਨੌਜਵਾਨਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ, ਅਸੀਂ ਲਗਪਗ 2500 ਦੇ ਨੇੜੇ ਪੱਗਾਂ ਵੰਡ ਚੁੱਕੇ ਹਾਂ।
photoਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਮੀਡੀਆ ਵੱਲੋਂ ਪੱਗਾਂ ਵਾਲੇ ਸਰਦਾਰਾਂ ਨੂੰ ਅਤਿਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਸਰਕਾਰ ਦੀਆਂ ਅਜਿਹੀਆਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ, ਨੌਜਵਾਨ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੇ ਸਾਨੂੰ ਇਕੱਠਾ ਕਰ ਦਿੱਤਾ ਹੈ, ਪੰਜਾਬ ਅਤੇ ਹਰਿਆਣੇ ਦੇ ਕਿਸਾਨ ਹੁਣ ਇਕਜੁੱਟ ਹਨ । ਉਨ੍ਹਾਂ ਕਿਹਾ ਕਿ ਸਾਡਾ ਟੁੱਟਿਆ ਭਾਈਚਾਰਾ ਮੁੜ ਤੋਂ ਬਣ ਗਿਆ ਹੈ , ਇਹ ਭਾਈਚਾਰਾ ਸਾਡੇ ਸੰਘਰਸ਼ ਦੀ ਜਿੱਤ ਦਾ ਪ੍ਰਤੀਕ ਹੈ।
farmer protestਇੱਥੇ ਜ਼ਿਕਰਯੋਗ ਹੈ ਕਿ ਇਸ ਕਿਸਾਨੀ ਸੰਘਰਸ਼ ਵਿਚ ਸੈਂਕੜੇ ਤਰ੍ਹਾਂ ਦੇ ਚਲ ਰਹੇ ਲੰਗਰਾਂ ਦੀ ਚਰਚਾ ਹੋ ਰਹੀ ਹੈ ਪਰ ਨੌਜੁਆਨਾਂ ਨੂੰ ਲਾਇਆ ਗਿਆ ਪੱਗਾਂ ਦਾ ਲੰਗਰ ਇੱਕ ਵੱਖਰੀ ਹੀ ਵਿਚਾਰ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ।