
ਡਾਕਟਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਪਹਿਲਾ ਨਾਲੋਂ ਬੇਹਤਰ
ਉੱਤਰ ਪ੍ਰਦੇਸ਼- ਮਥੁਰਾ ’ਚ ਵੀਡੀਓ ਗੇਮ ਖੇਡਦੇ ਸਮੇਂ ਅਚਾਨਕ ਮੋਬਾਈਲ ਫੋਨ ਬਲਾਸਟ ਹੋ ਗਿਆ ਇਸ ਨਾਲ 13 ਸਾਲਾ ਲੜਕੇ ਦਾ ਢਿੱਡ, ਹੱਥ ਤੇ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ। ਘਟਨਾ ਗੋਬਿੰਦ ਨਗਰ ਦੇ ਮੇਵਾਤੀ ਇਲਾਕੇ ਦੀ ਹੈ। ਜ਼ਖ਼ਮੀ ਹੋਏ ਲੜਕੇ ਨੂੰ ਜਲਦੀ ਹੀ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦਾ ਇਲਾਜ ਜਾਰੀ ਹੈ।
ਜ਼ਖ਼ਮੀ ਲੜਕੇ ਦਾ ਨਾਮ ਜੂਨੈਦ ਹੈ, ਪਿਤਾ ਮੁਹੰਮਦ ਜਾਵੇਦ ਨੇ ਦੱਸਿਆ ਕਿ ਉਸ ਦਾ ਬੇਟਾ ਘਰ ਦੇ ਅੰਦਰ Redmi ਮੋਬਾਈਲ ਫੋਨ ’ਤੇ ਵੀਡੀਓ ਗੇਮ ਖੇਲ ਰਿਹ ਸੀ ਇਸ ਦੌਰਾਨ ਉਸ ਦੇ ਕਮਰੇ ’ਚੋਂ ਧਮਾਕੇ ਦੀ ਅਵਾਜ਼ ਆਈ । ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਭੱਜ ਕੇ ਕਮਰੇ ’ਚ ਆਏ ਤਾਂ ਬੱਚਾ ਜ਼ਖ਼ਮੀ ਹਾਲਤ ਵਿਚ ਬੈਡ ’ਤੇ ਪਿਆ ਸੀ ਉਸ ਦੇ ਕੋਲ ਮੋਬਾਈਲ ਪਿਆ ਸੀ ਜੋ ਫਟ ਗਿਆ ਸੀ।
ਜਾਵੇਦ ਨੇ ਦੱਸਿਆ ਕਿ ਉਹ ਲੋਕ ਬੇਟੇ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲੈ ਕੇ ਪਹੁੰਚੇ ਜਿਥੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ, ਡਾਕਟਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਪਹਿਲਾ ਨਾਲੋਂ ਬੇਹਤਰ ਹੈ ਪਰ ਉਸ ਦਾ ਇਲਾਜ ਹਾਲੇ ਜਾਰੀ ਹੈ ਮੋਬਾਈਲ ਫੱਟਣ ਨਾਲ ਉਸ ਦਾ ਪੇਟ ਹੱਥ ਤੇ ਚਿਹਰਾ ਬੁਰੀ ਤਰ੍ਹਾਂ ਝੁਲਸ ਗਏ ਸਨ।