
Rajasthan News: 57 ਘੰਟੇ ਤੱਕ ਚੱਲਿਆ ਬਚਾਅ ਕਾਰਜ
Dausa Borewell Accident: ਦੌਸਾ ਜ਼ਿਲ੍ਹੇ ਵਿੱਚ 3 ਦਿਨਾਂ ਤੋਂ ਬੋਰਵੈੱਲ ਵਿੱਚ ਫਸੇ 5 ਸਾਲਾ ਮਾਸੂਮ ਆਰੀਅਨ ਦੀ ਮੌਤ ਹੋ ਗਈ ਹੈ। ਆਰੀਅਨ ਨੂੰ ਬੁੱਧਵਾਰ ਰਾਤ 11:45 'ਤੇ ਕਰੀਬ 57 ਘੰਟੇ ਬਾਅਦ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ। ਉਸ ਨੂੰ ਐਡਵਾਂਸ ਲਾਈਫ ਸਪੋਰਟ ਸਿਸਟਮ ਨਾਲ ਲੈਸ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
9 ਦਸੰਬਰ ਨੂੰ ਬੋਰਵੈੱਲ 'ਚ ਡਿੱਗਿਆ ਪੰਜ ਸਾਲਾ ਮਾਸੂਮ ਆਰੀਅਨ ਜ਼ਿੰਦਾ ਵਾਪਸ ਨਹੀਂ ਆ ਸਕਿਆ, ਤਿੰਨ ਦਿਨਾਂ ਦੇ ਬਚਾਅ ਕਾਰਜ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਦੱਸਣਯੋਗ ਹੈ ਕਿ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਆਰੀਅਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬੋਰਵੈੱਲ ਤੋਂ ਕੁਝ ਦੂਰੀ 'ਤੇ ਪਾਈਲਿੰਗ ਮਸ਼ੀਨ ਦੀ ਵਰਤੋਂ ਕਰਕੇ ਨਵਾਂ ਟੋਆ ਪੁੱਟਿਆ ਗਿਆ ਸੀ। ਐਨਡੀਆਰਐਫ ਦੇ ਜਵਾਨਾਂ ਨੂੰ ਪੀਪੀ ਕਿੱਟਾਂ ਪਾ ਕੇ 150 ਫੁੱਟ ਹੇਠਾਂ ਉਤਾਰਿਆ। ਜਵਾਨਾਂ ਨੇ ਆਰੀਅਨ ਤੱਕ ਪਹੁੰਚਣ ਲਈ ਟੋਏ ਤੋਂ ਬੋਰਵੈੱਲ ਤੱਕ ਇੱਕ ਸੁਰੰਗ ਬਣਾਈ। ਪਾਈਲਿੰਗ ਮਸ਼ੀਨ ਨਾਲ ਖੁਦਾਈ ਕਰਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਪੂਰੀ ਸਾਵਧਾਨੀ ਦੇ ਨਾਲ ਜਵਾਨਾਂ ਨੂੰ ਹੇਠਾਂ ਉਤਾਰਿਆ ਗਿਆ ਸੀ।