
‘ਮੇਹਰਮ’ (ਪੁਰਸ਼ ਸਾਥੀ) ਦੇ ਬਿਨਾਂ ਹਜ ਉਤੇ ਜਾਣ ਦੀ ਇਜਾਜਤ ਮਿਲਣ ਤੋਂ ਬਾਅਦ....
ਨਵੀਂ ਦਿੱਲੀ : ‘ਮੇਹਰਮ’ (ਪੁਰਸ਼ ਸਾਥੀ) ਦੇ ਬਿਨਾਂ ਹਜ ਉਤੇ ਜਾਣ ਦੀ ਇਜਾਜਤ ਮਿਲਣ ਤੋਂ ਬਾਅਦ ਇਸ ਸਾਲ 2,340 ਔਰਤਾਂ ਇਕੱਲੇ ਹਜ ਉਤੇ ਜਾਣ ਦੀ ਤਿਆਰੀ ਵਿਚ ਹਨ। ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਰੀਬ ਦੁੱਗਣੀ ਹੈ। ਭਾਰਤੀ ਹਜ ਕਮੇਟੀ ਦੇ ਮੁਤਾਬਕ ‘ਮੇਹਰਮ’ ਦੇ ਬਿਨਾਂ ਹਜ ਉਤੇ ਜਾਣ ਲਈ ਕੁੱਲ 2,340 ਔਰਤਾਂ ਦੀਆ ਐਪਲੀਕੇਸ਼ਨਾਂ ਮਿਲੀਆਂ ਅਤੇ ਸਾਰੀਆਂ ਸਵੀਕਾਰ ਕਰ ਲਈਆਂ ਗਈਆਂ। ਇਨ੍ਹਾਂ ਔਰਤਾਂ ਦੇ ਰਹਿਣ, ਖਾਣ, ਟ੍ਰਾਂਸਪੋਰਟ ਅਤੇ ਦੂਜੀਆਂ ਜਰੂਰਤਾਂ ਲਈ ਵਿਸ਼ੇਸ਼ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ।
Muslim Women Prayers
ਹਜ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਕਸੂਦ ਅਹਿਮਦ ਖ਼ਾਨ ਨੇ ਦੱਸਿਆ, ‘‘ਇਸ ਵਾਰ ਕੁੱਲ 2,340 ਔਰਤਾਂ ਮੇਹਰਮ ਦੇ ਬਿਨਾਂ ਹਜ ਉਤੇ ਜਾ ਰਹੀਆਂ ਹਨ। ਜਿੰਨ੍ਹੀਆਂ ਵੀ ਔਰਤਾਂ ਨੇ ਬਿਨਾਂ ਮੇਹਰਮ ਦੇ ਹਜ ਉਤੇ ਜਾਣ ਲਈ ਪੱਤਰ ਦਿਤਾ, ਉਨ੍ਹਾਂ ਸਭ ਦੇ ਪੱਤਰਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ।’’ ਦੱਸ ਦਈਏ ਕਿ ਪਿਛਲੇ ਸਾਲ ਕਰੀਬ 1,300 ਔਰਤਾਂ ਨੇ ਪੱਤਰ ਦਿਤਾ ਸੀ। ਨਵੀਂ ਹਜ ਨੀਤੀ ਦੇ ਤਹਿਤ ਪਿਛਲੇ ਸਾਲ 45 ਸਾਲ ਜਾਂ ਇਸ ਤੋਂ ਜਿਆਦਾ ਉਮਰ ਦੀਆਂ ਔਰਤਾਂ ਦੇ ਹਜ ਉਤੇ ਜਾਣ ਲਈ ਮੇਹਰਮ ਹੋਣ ਦੀ ਰੋਕ ਹਟਾ ਲਈ ਗਈ ਸੀ।
Muslim Women Prayers
‘ਮੇਹਰਮ’ ਉਹ ਸ਼ਖਸ ਹੁੰਦਾ ਹੈ ਜਿਸ ਨਾਲ ਇਸਲਾਮੀ ਵਿਵਸਥਾ ਦੇ ਮੁਤਾਬਕ ਔਰਤ ਦੇ ਨਾਲ ਵਿਆਹਾ ਨਹੀਂ ਹੋ ਸਕਦਾ ਜਿਵੇਂ ਪੁੱਤ, ਪਿਤਾ ਅਤੇ ਸਗਾ ਭਰਾ। ਮੇਹਰਮ ਦੀ ਲਾਜ਼ਮੀ ਸ਼ਰਤ ਦੀ ਵਜ੍ਹਾ ਨਾਲ ਪਹਿਲਾਂ ਬਹੁਤ ਸਾਰੀਆਂ ਔਰਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਵਾਰ ਤਾਂ ਵਿੱਤੀ ਅਤੇ ਦੂਜੇ ਸਾਰੇ ਪ੍ਰਬੰਧ ਹੋਣ ਦੇ ਬਾਵਜੂਦ ਸਿਰਫ਼ ਇਸ ਰੋਕ ਦੀ ਵਜ੍ਹਾ ਨਾਲ ਉਹ ਹਜ ਉਤੇ ਨਹੀਂ ਜਾ ਸਕਦੀਆਂ ਸਨ।