ਉੱਤਰ ਪ੍ਰਦੇਸ਼ : ਫਤਿਹਪੁਰ 'ਚ ਬਸ ਪਲਟਣ ਨਾਲ ਮਾਂ - ਧੀ ਸਮੇਤ 6 ਦੀ ਮੌਤ ਅਤੇ ਕਈ ਜਖ਼ਮੀ
Published : Jan 13, 2019, 3:51 pm IST
Updated : Jan 13, 2019, 3:51 pm IST
SHARE ARTICLE
Accident
Accident

ਇਲਾਹਾਬਾਦ ਹਾਈਵੇ ਉੱਤੇ ਮਾਹੌਰ ਦੇ ਕੋਲ ਐਤਵਾਰ ਸਵੇਰੇ ਲਗਭਗ 11.20 ਰੋਡਵੇਜ਼ ਬਸ ਵਿਚ ਅਨਿਯੰਤ੍ਰਿਤ ਟਰੱਕ ਨੇ ਟੱਕਰ ਮਾਰ ਦਿਤੀ। ਹਾਦਸੇ ਵਿਚ ਬਸ ਦੇ ਪਿੱਛੇ ਚੱਲ...

ਕਾਨਪੁਰ - ਇਲਾਹਾਬਾਦ ਹਾਈਵੇ ਉੱਤੇ ਮਾਹੌਰ ਦੇ ਕੋਲ ਐਤਵਾਰ ਸਵੇਰੇ ਲਗਭਗ 11.20 ਰੋਡਵੇਜ਼ ਬਸ ਵਿਚ ਅਨਿਯੰਤ੍ਰਿਤ ਟਰੱਕ ਨੇ ਟੱਕਰ ਮਾਰ ਦਿਤੀ। ਹਾਦਸੇ ਵਿਚ ਬਸ ਦੇ ਪਿੱਛੇ ਚੱਲ ਰਹੀ ਕਾਰ ਸਮੇਤ ਤੀਨੇ ਵਾਹਨ ਹਾਈਵੇ ਦੇ ਕੰਡੇ ਪਲਟ ਗਏ। ਇਸ ਗੰਭੀਰ ਦੁਰਘਟਨਾ ਵਿਚ ਪੰਜ ਲੋਕਾਂ ਦੀ ਮੌਤ ਅਤੇ ਤਿੰਨ ਦਰਜਨ ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਜਖ਼ਮੀਆਂ ਵਿਚ ਕਈ ਲੋਕਾਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ।

ਪੁਲਿਸ ਕਪਤਾਨ ਰਾਹੁਲ ਰਾਜ ਨੇ 6 ਲੋਕਾਂ ਦੀ ਮੌਤ ਅਤੇ 41 ਲੋਕਾਂ ਦੇ ਜਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ  ਦੇ ਮੁਤਾਬਕ ਐਤਵਾਰ ਸਵੇਰੇ ਫਤਿਹਪੁਰ ਤੋਂ ਕਾਨਪੁਰ ਜਾ ਰਹੇ ਤੇਜ ਰਫ਼ਤਾਰ ਟਰੱਕ ਦਾ ਟਾਇਰ ਫਟ ਗਿਆ। ਇਸ ਤੋਂ ਬੇਕਾਬੂ ਟਰੱਕ ਹਾਈਵੇ ਦੇ ਦੂਜੀ ਲੈਨ ਵਿਚ ਕਾਨਪੁਰ ਤੋਂ ਫਤਿਹਪੁਰ ਡਿਪੋ ਦੀ ਖਚਾਖਚ ਭਰੀ ਬਸ 'ਚ ਟੱਕਰ ਵੱਜਣ ਕਰਕੇ ਪਲਟ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਬਸ  ਦੇ ਪਿੱਛੇ ਚੱਲ ਰਹੀ ਇਕ ਕਾਰ ਵੀ ਇਸਦੀ ਚਪੇਟ ਵਿਚ ਆ ਗਈ।

ਹਾਦਸੇ ਤੋਂ ਬਾਅਦ ਤੀਨੋ ਵਾਹਨ ਪਲਟ ਗਏ। ਜ਼ੋਰਦਾਰ ਧਮਾਕੇ ਅਤੇ ਚੀਖ - ਪੁਕਾਰ ਸੁਣਕੇ ਆਲੇ-ਦੁਆਲੇ ਦੇ ਲੋਕ ਭੱਜੇ। ਪਿੰਡ ਵਾਲਿਆਂ ਨੇ ਤੁਰਤ ਪੁਲਿਸ ਨੂੰ ਸੂਚਨਾ ਦਿਤੀ ਅਤੇ ਬਸ ਵਿਚ ਫਸੇ ਲੋਕਾਂ ਨੂੰ ਕੱਢਿਆ ਗਿਆ। ਇਧਰ, ਜਾਣਕਾਰੀ ਮਿਲਦੇ ਹੀ ਆਸਪਾਸ ਦੇ ਥਾਣੇ ਦੀ ਪੁਲਿਸ ਫੋਰਸ, ਐਂਬੂਲੈਂਸ ਮੌਕੇ ਤੇ ਪਹੁੰਚ ਗਈਆਂ। ਹਾਦਸੇ ਵਿਚ ਬਸ ਸਵਾਰ ਦੋ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।  

ਇਸ ਤੋਂ ਇਲਾਵਾ ਤਿੰਨ ਦਰਜਨ ਤੋਂ ਜ਼ਿਆਦਾ ਲੋਕ ਜਖ਼ਮੀ ਹਨ, ਜਿਨ੍ਹਾਂ ਨੂੰ ਐਂਬੂਲੈਂਸ ਅਤੇ ਹੋਰ ਸਾਧਨਾਂ ਨਾਲ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਜਾ ਚੁੱਕਿਆ ਹੈ। ਇਹਨਾਂ ਵਿਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਲ੍ਹਾ ਹਸਪਤਾਲ ਵਿਚ ਤਿੰਨ ਜਖ਼ਮੀਆਂ ਨੂੰ ਮਿ੍ਰਤਕ ਘੋਸ਼ਿਤ ਕੀਤਾ ਜਾ ਚੁੱਕਿਆ ਹੈ। ਇਸ ਤੋਂ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਸ਼ੱਕ ਹੈ।

Location: India, Uttar Pradesh, Kanpur

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement