ਬੁਲੇਟ ਟ੍ਰੇਨ ਪ੍ਰਾਜੈਕਟ ਲਈ ਜ਼ਮੀਨ ਦੇਣ ਨੂੰ ਤਿਆਰ ਹੋਏ ਭਿਵੰਡੀ ਦੇ ਕਿਸਾਨ 
Published : Jan 13, 2019, 3:26 pm IST
Updated : Jan 13, 2019, 3:26 pm IST
SHARE ARTICLE
Farmers Bhiwandi Ready give land Bullet train
Farmers Bhiwandi Ready give land Bullet train

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹੱਤਵਪੂਰਣ ਬੁਲੇਟ ਟ੍ਰੇਨ ਪ੍ਰਾਜੈਕਟ ਨੂੰ ਰਫ਼ਤਾਰ ਮਿਲਣ ਵਾਲੀ ਹੈ। ਥਾਣਾ ਜਿਲ੍ਹੇ ਦੇ ਭਿਵੰਡੀ 'ਚ ਕਰੀਬ ਇਕ ਸਾਲ ਤੋਂ ਲਟਕੇ ਜ਼ਮੀਨ ....

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹੱਤਵਪੂਰਣ ਬੁਲੇਟ ਟ੍ਰੇਨ ਪ੍ਰਾਜੈਕਟ ਨੂੰ ਰਫ਼ਤਾਰ ਮਿਲਣ ਵਾਲੀ ਹੈ। ਥਾਣਾ ਜਿਲ੍ਹੇ ਦੇ ਭਿਵੰਡੀ 'ਚ ਕਰੀਬ ਇਕ ਸਾਲ ਤੋਂ ਲਟਕੇ ਜ਼ਮੀਨ ਐਕਵਾਇਅਰ ਮਾਮਲਾ ਸੁਲਝ ਗਿਆ ਹੈ ।ਦੱਸ ਦਈਏ ਕਿ ਭਿਵੰਡੀ ਦੇ ਕਿਸਾਨ ਅਪਣੀ 61 ਹੈਕਟੈਅਰ ਜ਼ਮੀਨ ਦੇਣ ਲਈ ਤਿਆਰ ਹੋ ਗਏ ਹਨ। ਆਣੇ  ਦੇ ਜਿਲਾ ਅਧਿਕਾਰੀ ਰਾਜੇਸ਼ ਨਾਰਵੇਕਰ ਨੇ ਕਈ ਮਹੀਨੀਆਂ ਦੀ ਮਸ਼ੱਕਤ ਤੋਂ ਬਾਅਦ ਆਖ਼ਿਰਕਾਰ ਕਿਸਾਨਾਂ ਨੂੰ ਮਨਾ ਲਿਆ ਹੈ।

ਭਿਵੰਡੀ ਸੰਬਧਨ 'ਚ ਬੁਲੇਟ ਟ੍ਰੇਨ ਲਈ ਜ਼ਮੀਨ ਐਕਵਾਇਅਰ ਦਾ ਮਾਮਲਾ ਇਕ ਸਾਲ ਤੋਂ ਲਟਕਿਆ ਹੋਇਆ ਸੀ। ਮੁੰਬਈ ਤੋਂ ਅਹਿਮਦਾਬਾਦ  ਦੇ 'ਚ ਚਲਾਈ ਜਾਣ ਵਾਲੀ ਬੁਲੇਟ ਟ੍ਰੇਨ ਰੇਲਵੇ ਲਾਈਨ ਦੇ ਨਾਲ ਹੀ ਡਿਪੋ ਲਈ ਵੀ ਜ਼ਮੀਨ ਪ੍ਰਾਪਤ ਕੀਤੀ ਜਾਣੀ ਹੈ। ਬੁਲੇਟ ਟ੍ਰੇਨ ਪਰਿਯੋਜਨਾ ਤੋਂ ਭਿਵੰਡੀ 'ਚ 10 ਪਿੰਡ ਦੇ ਕਿਸਾਨਾਂ ਦੀ ਜ਼ਮੀਨ ਪ੍ਰਭਾਵਿਤ ਹੋ ਰਹੀ ਹੈ।

 Bullet trainBullet train

ਇਸ 10 ਪਿੰਡ ਦੇ ਕਿਸਾਨਾਂ ਦੀ 27 ਹੈਕਟੇਅਰ ਜ਼ਮੀਨ ਰੇਲਵੇ ਲਾਈਨ ਲਈ ਅਤੇ ਬਾਕੀ ਜ਼ਮੀਨ ਡਿਪੋ ਲਈ ਐਕਵਾਇਅਰ ਕੀਤੀ ਜਾਣੀ ਹੈ। ਮਾਮਲਾ ਵਿਭਾਗ ਦੇ ਅਧਿਕਾਰੀ ਨੇ ਮਈ ਮਹੀਨੇ 'ਚ ਹੀ ਭਿਵੰਡੀ 'ਚ ਜ਼ਮੀਨ ਐਕਵਾਇਅਰ ਲਈ ਪੈਮਾਈਸ਼ ਸ਼ੁਰੂ ਕੀਤੀ ਸੀ ਪਰ, ਕਰਮਚਾਰੀਆਂ ਨੇ ਜਬਰਨ ਰੁਕਵਾ ਦਿਤਾ ਸੀ। ਕਿਸਾਨ ਵੀ ਜ਼ਮੀਨ ਐਕਵਾਇਅਰ ਦੇ ਖਿਲਾਫ ਸਨ।  

Bullet trainBullet train

ਕਿਸਾਨਾਂ ਦੇ ਵਿਰੋਧ ਨੂੰ ਵੇਖਦੇ ਹੋਏ ਜਿਲਾ ਅਧਿਕਾਰੀ ਰਾਜੇਸ਼ ਨਾਰਵੇਕਰ ਨੇ ਕਿਸਾਨਾਂ ਨਾਲ ਗੱਲਬਾਤ ਲਈ ਭਿਵੰਡੀ ਜਿਲ੍ਹੇ ਦੇ ਸੂਬਾ ਅਧਿਕਾਰੀ ਡਾ ਮੋਹਨ ਨਲੰਦਕਰ ਨੂੰ ਜ਼ਿੰਮੇਦਾਰੀ ਸੌਂਪੀ ਸੀ। ਨਲੰਦਕਰ ਨੇ ਕਿਸਾਨਾਂ ਨਾਲ ਕਈ ਦੌਰ ਦੀ ਗੱਲ ਬਾਤ ਕੀਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement