ਸਮੇਂ ਤੋਂ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣ ਨਾਲ ਵੀ ਜਹਾਜ਼ਾਂ ਦੀ ਲੈਡਿੰਗ 'ਚ ਹੁੰਦੀ ਹੈ ਦੇਰੀ 
Published : Jan 13, 2019, 12:57 pm IST
Updated : Jan 13, 2019, 3:34 pm IST
SHARE ARTICLE
Air Traffic Control
Air Traffic Control

ਜੇਕਰ ਛੇਤੀ ਪਹੁੰਚ ਚੁੱਕੀ ਉਡਾਨ ਖਾਲੀ ਥਾਂ ਦੇਖ ਕੇ ਲੈਡਿੰਗ ਕਰ ਵੀ ਲਵੇ ਤਾਂ ਵੀ ਦੂਜੀ ਊਡਾਨ ਨੂੰ, ਜਿਸ ਨੇ ਉਡਾਨ ਭਰਨੀ ਹੁੰਦੀ ਹੈ, ਨੂੰ ਉਡੀਕ ਕਰਨੀ ਪੈਂਦੀ ਹੈ।

ਨਵੀਂ ਦਿੱਲੀ : ਹਵਾਈ ਅੱਡਿਆਂ ਦੀਆਂ ਉਡਾਨਾਂ ਵਿਚ ਦੇਰੀ ਦੇ ਕਾਰਨਾਂ ਸਬੰਧੀ ਕੀਤੇ ਗਏ ਅਧਿਐਨ ਵਿਚ ਕੁਝ ਤੱਥ ਸਾਹਮਣੇ ਆਏ ਹਨ। ਏਅਰ ਟ੍ਰੈਫਿਕ ਕੰਟਰੋਲ ਵੱਲੋਂ ਕੀਤੇ ਗਏ ਅਧਿਐਨ ਵਿਚ ਪਤਾ ਲਗਾ ਹੈ ਕਿ ਸਮੇਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਜਿਸ ਵੀ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨਾਲ ਜਹਾਜ਼ਾਂ ਨੂੰ ਲੈਂਡ ਕਰਨ ਵਿਚ ਦੇਰੀ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਹਨ। ਏਟੀਸੀ ਨੇ ਦਿੱਲੀ, ਬੈਂਗਲੁਰੂ ਅਤੇ ਮੁੰਬਈ ਦੇ ਹਵਾਈ ਅੱਡਿਆਂ ਵਿਚ ਬੀਤੇ ਸਾਲ 24 ਸਤੰਬਰ ਤੋਂ 30 ਨਵੰਬਰ ਤੱਕ ਅਧਿਐਨ ਕੀਤਾ।

Flight landingFlight landing

ਇਸ ਵਿਚ ਦੇਖਿਆ ਗਿਆ ਕਿ ਜਿਹੜੇ ਜਹਾਜ਼ ਇਹਨਾਂ ਤਿੰਨਾਂ ਹਵਾਈ ਅੱੱਡਿਆਂ ਲਈ ਅਪਣੇ ਨਿਰਧਾਰਤ ਸਮੇਂ 'ਤੇ ਉਡਾਨ ਭਰਦੇ ਹਨ ਉਹਨਾਂ ਵਿਚੋਂ ਕਿੰਨੇ ਹਨ ਜੋ ਸਮੇਂ ਸਿਰ ਪਹੁੰਚ ਪਾਉਂਦੇ ਹਨ। ਇਸ ਅਧਿਐਨ ਵਿਚ 46,378 ਉਡਾਨਾਂ ਨੂੰ ਸ਼ਾਮਲ ਕੀਤਾ ਗਿਆ। ਅਧਿਐਨ ਦੌਰਾਨ ਪਤਾ ਲਗਾ ਕਿ 2,569 ਉਡਾਨਾਂ ਭਾਵ ਕਿ 5.5 ਫ਼ੀ ਸਦੀ ਇਹਨਾਂ ਤਿੰਨ ਹਵਾਈ ਅੱਡਿਆਂ ਦੇ ਲਈ ਲਗਭਗ 60 ਤੋਂ ਵੱਧ ਵੱਖ-ਵੱਖ ਹਵਾਈ ਹੱਡਿਆਂ ਤੋਂ ਅਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਉਡਾਨ ਭਰਦੀਆਂ ਹਨ। ਲਗਭਗ 11,249 ਉਡਾਨਾਂ ਇਹਨਾਂ ਤਿੰਨ ਹਵਾਈ ਅੱਡਿਆਂ 'ਤੇ ਸਮੇਂ ਤੋਂ ਪਹਿਲਾਂ ਹੀ ਆ ਜਾਂਦੀਆਂ ਹਨ।

Delhi international airportDelhi international airport

ਇਸ ਦਾ ਮਤਲਬ ਇਹ ਹੋਇਆ ਕਿ ਦਿੱਲੀ, ਮੁੰਬਈ ਅਤੇ ਬੈਂਗਲੁਰ ਆਉਣ ਵਾਲੀਆਂ ਉਡਾਨਾਂ ਨਿਰਧਾਰਤ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ ਹਨ। ਉਸ ਨਾਲ ਉਹਨਾਂ ਜਹਾਜ਼ਾਂ ਦੀਆਂ ਉਡਾਨਾਂ 'ਤੇ ਅਸਰ ਪੈਂਦਾ ਹੈ ਜੋ ਉਸ ਵੇਲੇ ਉਡਾਨ ਭਰ ਰਹੀਆਂ ਹੁੰਦੀਆਂ ਹਨ। ਜਿਸ ਕਾਰਨ ਉਸ ਵੇਲ੍ਹੇ ਛੇਤੀ ਪਹੁੰਚ ਚੁੱਕੀ ਉਡਾਨ ਦੀ ਲੈਡਿੰਗ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਜਦ ਥਾਂ ਖਾਲੀ ਹੁੰਦੀ ਹੈ ਤਾਂ ਹੀ ਲੈਡਿੰਗ ਹੋ ਸਕਦੀ ਹੈ। ਜੇਕਰ ਛੇਤੀ ਪਹੁੰਚ ਚੁੱਕੀ ਉਡਾਨ ਖਾਲੀ ਥਾਂ ਦੇਖ ਕੇ ਲੈਡਿੰਗ ਕਰ ਵੀ ਲਵੇ ਤਾਂ ਵੀ ਦੂਜੀ ਊਡਾਨ ਨੂੰ,

FlightsFlights

ਜਿਸ ਨੇ ਉਡਾਨ ਭਰਨੀ ਹੁੰਦੀ ਹੈ, ਨੂੰ ਉਡੀਕ ਕਰਨੀ ਪੈਂਦੀ ਹੈ। ਏਅਰਲਾਈਨਜ਼ ਅਜਿਹਾ ਅਪਣੇ ਓਟੀਪੀ ਨੂੰ ਬਿਹਤਰ ਬਣਾਉਣ ਲਈ ਕਰਦੀਆਂ ਹਨ ਤਾਂ ਕਿ ਯਾਤਰੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਤੈਅ ਕੀਤਾ ਗਿਆ ਹੈ ਕਿ ਏਅਰਲਾਈਨਜ ਸਹੀ ਸਮੇਂ 'ਤੇ ਉਡਾਨਾਂ 'ਤੇ ਧਿਆਨ ਦੇਵੇ। ਇਸ ਦੇ ਨਾਲ ਹੀ ਜਹਾਜਾਂ ਨੂੰ ਸਮੇਂ ਤੋਂ ਪਹਿਲਾਂ ਇਹਨਾਂ ਤਿੰਨ ਹਵਾਈ ਅੱੱਡਿਆਂ ਦੇ ਲਈ ਉਡਾਨਾਂ ਦੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement