ਲੂਟਨ-ਅੰਮ੍ਰਿਤਸਰ ਵਿਚਾਲੇ ਸਿੱਧੀ ਉਡਾਨ ਜਲਦ ਹੋਵੇਗੀ ਸ਼ੁਰੂ : ਢੇਸੀ
Published : Nov 28, 2018, 1:13 pm IST
Updated : Nov 28, 2018, 1:13 pm IST
SHARE ARTICLE
Direct Flight will start soon between Lutyens and Amritsar : Dhesi
Direct Flight will start soon between Lutyens and Amritsar : Dhesi

ਯੂਰਪ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਅਗਲੇ ਸਾਲ 2019 ਦੇ ਸ਼ੁਰੂ ਵਿਚ ਜਲਦ ਹੀ ਅੰਮ੍ਰਿਤਸਰ.........

ਚੰਡੀਗੜ੍ਹ  : ਯੂਰਪ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਅਗਲੇ ਸਾਲ 2019 ਦੇ ਸ਼ੁਰੂ ਵਿਚ ਜਲਦ ਹੀ ਅੰਮ੍ਰਿਤਸਰ ਤੋਂ ਲੰਡਨ ਵਿਚਾਲੇ ਸਿੱਧੀ ਉਡਾਨ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਲੂਟਨ, ਲੰਡਨ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਬੰਧਕਾਂ ਅਤੇ ਭਾਰਤ ਦੀਆਂ ਕੁੱਝ ਮੁੱਖ ਹਵਾਈ ਕੰਪਨੀਆਂ ਦਰਮਿਆਨ ਗੰਭੀਰ ਵਿਚਾਰ-ਵਟਾਂਦਰਾ ਹੋਇਆ ਹੈ। ਇਕ ਬਿਆਨ ਰਾਹੀਂ ਲੂਟਨ ਹਵਾਈ ਅੱਡੇ ਦੇ ਪ੍ਰਬੰਧਕਾਂ ਨਾਲ ਹੋਈ ਉਚੇਚੀ ਮੀਟਿੰਗ ਉਪੰਰਤ ਜਾਣਕਾਰੀ ਦਿੰਦਿਆਂ ਢੇਸੀ ਨੇ ਦਸਿਆ ਕਿ ਲੂਟਨ ਹਵਾਈਅੱਡੇ ਦੇ ਮੁੱਖ ਵਪਾਰਕ ਅਧਿਕਾਰੀ ਜੋਨਾਥਨ ਪੋਲਾਰਡ ਨੇ ਦਸਿਆ,

ਭਾਰਤ ਲਈ ਨਵੀਆਂ ਉਡਾਣਾ ਸ਼ੁਰੂ ਕਰਨ ਲਈ ਭਾਰਤੀ ਹਵਾਈ ਕੰਪਨੀਆਂ ਵਲੋਂ ਉਨਾਂ ਕੋਲ ਕਾਫ਼ੀ ਦਿਲਚਸਪੀ ਦਿਖਾਈ ਗਈ ਹੈ ਅਤੇ ਅਸੀਂ ਭਾਰਤੀ ਬਾਜ਼ਾਰ ਲਈ ਨਵੀਂਆਂ ਹਵਾਈ ਸੇਵਾਵਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਹਾਂ। ਉਨਾਂ ਦਾ ਕਹਿਣਾ ਸੀ ਕਿ ਲੂਟਨ ਨੇੜੇ ਇਲਾਕਿਆਂ ਵਿਚ ਪ੍ਰਵਾਸੀ ਭਾਰਤੀ ਵੱਡੀ ਗਿਣਤੀ ਵਿਚ ਵਸਦੇ ਹਨ ਅਤੇ ਭਾਰਤੀ ਕੰਪਨੀਆਂ ਦੇ ਰੁਝਾਨ ਨੂੰ ਵੇਖਦੇ ਹੋਏ ਇਸ ਹਵਾਈ ਅੱਡੇ ਤੋਂ ਘੱਟ ਕੀਮਤ 'ਤੇ ਲੰਦਨ ਤੋਂ ਅੰਮ੍ਰਿਤਸਰ ਵਿਚਕਾਰ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਵਧੀਆ ਮੌਕਾ ਹੈ।

ਇਸ ਨਾਲ ਲੋਕਾਂ ਨੂੰ ਬਰਤਾਨੀਆਂ ਸਮੇਤ ਯੂਰਪ ਵਿੱਚ ਰਹਿੰਦੇ ਅਪਣੇ ਪਰਿਵਾਰਾਂ, ਦੋਸਤਾਂ ਨੂੰ ਮਿਲਣ ਅਤੇ ਲੂਟਨ ਲਾਗਲੇ ਸ਼ਹਿਰਾਂ ਦੇ ਵਧੀਆ ਨਜ਼ਾਰੇ ਵੇਖਣ ਦਾ ਮੌਕਾ ਮਿਲੇਗਾ ਲੂਟਨ ਹਵਾਈਅੱਡੇ ਦੇ ਇਕ ਵੱਡੀ ਭਾਈਵਾਲ ਕੰਪਨੀ 'ਏ.ਐੱਮ.ਪੀ. ਕੈਪੀਟਲ' ਦੇ ਪ੍ਰਮੁੱਖ ਹੇਵਲ ਰੀਸ ਨੇ ਮੀਟਿੰਗ ਦੌਰਾਨ ਦਸਿਆ ਕਿ ਇਸ ਹਵਾਈਅੱਡੇ 'ਤੇ ਮੁਕੰਮਲ ਕੀਤੇ ਇਕ ਵੱਡੇ ਟਰਾਂਸਪੋਟੇਸ਼ਨ ਪ੍ਰੋਗਰਾਮ ਉਪਰੰਤ ਅਸੀਂ ਭਾਰਤੀ ਬਾਜ਼ਾਰ ਵੱਲੋਂ ਨਵੀਂਆਂ ਹਵਾਈ ਸੇਵਾਵਾਂ ਦੇਣ ਦੇ ਹੁੰਗਾਰੇ ਦੇ ਸਵਾਗਤ ਕਰਦੇ ਹਾਂ ਜੋ ਸਥਾਨਕ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਸਿੱਧੀਆਂ ਉਡਾਨਾਂ ਸਦਕਾ ਉਨ੍ਹਾਂ ਨੂੰ ਪਸੰਦੀਦਾ ਸਥਾਨਾਂ ਤਕ ਲਿਜਾਣ ਵਿਚ ਸਹਾਈ ਸਿੱਧ ਹੋਣਗੀਆਂ

ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਵਧੇਰੇ ਆਵਾਜਾਈ ਵਾਲੇ ਅੱਡਿਆਂ 'ਤੇ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਢੇਸੀ ਨੇ ਕਿਹਾ ਕਿ ਪਿਛਲੇ ਸਾਲ ਲੰਡਨ-ਅੰਮ੍ਰਿਤਸਰ ਵਿਚਾਲੇ ਸਿੱਧੀਆਂ ਉਡਾਣਾ ਦੀ ਸ਼ੁਰੂਆਤ ਲਈ ਕੀਤੀਆਂ ਮੀਟਿੰਗਾਂ ਉਪਰੰਤ ਲੂਟਨ ਵੱਲੋਂ ਦਿਖਾਈ ਦਿਲਚਸਪੀ ਤੋਂ ਉਹ ਬਹੁਤ ਖੁਸ਼ ਹਨ ਕਿ ਹੁਣ ਲੰਡਨ ਅਤੇ ਅੰਮ੍ਰਿਤਸਰ ਵਿਚਕਾਰ ਆਖਿਰਕਾਰ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ ਜਿਸਦੀ ਬਹੁਤ ਚਿਰਾਂ ਤੋਂ ਮੰਗ ਸੀ। ਉਨ੍ਹਾਂ ਕਿਹਾ ਕਿ ਲੰਦਨ ਇਕ 'ਗਲੋਬਲ ਕੈਪੀਟਲ' ਹੈ ਅਤੇ ਅੰਮ੍ਰਿਤਸਰ ਵਿਸ਼ਵ ਪੱਧਰੀ ਧਾਰਮਿਕ ਅਤੇ ਸੈਰ ਸਪਾਟੇ ਦਾ ਕੇਂਦਰ ਹੈ, ਜਿਥੇ ਹਰ ਸਾਲ ਲੱਖਾਂ ਲੋਕ ਆਉਂਦੇ ਹਨ।

ਇਸ ਲਈ ਇਨ੍ਹਾਂ ਦੋਵਾਂ ਸਥਾਨਾਂ ਨੂੰ ਹਵਾਈ ਯਾਤਰਾ ਰਾਹੀਂ ਫਿਰ ਜੋੜਿਆ ਜਾ ਰਿਹਾ ਹੈ ਅਤੇ ਇਹ ਸਿੱਧੀਆਂ ਉਡਾਨਾਂ ਵਧੇਰੇ ਸਫਲ ਸਾਬਤ ਹੋਣਗੀਆਂ ਕਿਉਂਕਿ ਇਸ ਨਾਲ ਪੰਜਾਬ ਸਮੇਤ ਲਾਗਲੇ ਰਾਜਾਂ ਨੂੰ ਵੀ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਲੰਡਨ ਸਥਿਤ ਹੀਥਰੋ ਹਵਾਈ ਅੱਡੇ ਦੇ ਵਾਧੂ ਵਿਅਸਤ ਹਵਾਈ ਰੁਝੇਵਿਆਂ ਕਾਰਨ ਅਤੇ ਲੂਟਨ ਅੱਡੇ 'ਤੇ ਤਾਜਾ ਵਿਸਥਾਰ ਪ੍ਰੋਗਰਾਮ ਦਾ ਕੰਮ ਮੁਕੰਮਲ ਹੋਣ ਨਾਲ ਇਹ ਅੱਡਾ ਭਾਰਤੀ ਕੰਪਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗਾ। ਇਸ ਤੋਂ ਇਲਾਵਾ ਲੂਟਨ ਲਾਗਲੇ ਖੇਤਰਾਂ ਵਿਚ ਕਰੀਬ 22 ਮਿਲੀਅਨ ਤੋਂ ਵੱਧ ਲੋਕਾਂ ਦੀ ਵਸੋਂ ਵੀ ਇਸ ਅੱਡੇ ਤੋਂ ਲਾਹਾ ਲੈ ਲਕੇਗੀ।

ਅਸਲ ਵਿਚ ਯੂ. ਕੇ. ਵਿਚ ਵਸਦੇ ਪ੍ਰਵਾਸੀ ਭਾਰਤੀਆਂ ਵਿਚੋਂ ਕਰੀਬ 80 ਫ਼ੀ ਸਦੀ ਲੋਕ ਇਸ ਅੱਡੇ 'ਤੇ 2 ਘੰਟਿਆਂ ਦੇ ਸਫਰ 'ਤੇ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਲੂਟਨ ਦਾ ਹਵਾਈਅੱਡੇ ਬਰਤਾਨੀਆਂ ਦਾ 5ਵਾਂ ਸਭ ਤੋਂ ਵੱਡਾ ਹਵਾਈ ਅੱਡਾ ਹੈ, ਜੋ ਹਰ ਸਾਲ 17 ਮਿਲੀਅਨ ਤੋਂ ਵੱਧ ਯਾਤਰੀਆਂ ਨੂੰ ਹਵਾਈ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਕੁਝ ਸਾਲਾਂ ਵਿਚ ਹੀ ਲੰਡਨ ਦਾ ਸਭ ਤੋਂ ਤੇਜ਼ ਵਿਕਾਸ ਕਰਨ ਵਾਲਾ ਅੱਡਾ ਬਣ ਗਿਆ ਹੈ। ਇਸ ਤੋਂ ਇਲਾਵਾ ਰੇਲ ਰਾਹੀਂ ਕੇਂਦਰੀ ਲੰਦਨ ਤੋਂ ਇਹ ਹਵਾਈ ਅੱਡਾ ਸਿਰਫ 25 ਮਿੰਟ ਦੀ ਦੂਰੀ 'ਤੇ ਹੈ ਅਤੇ ਪੂਰਬੀ ਤੇ ਪੱਛਮੀ ਲੰਦਨ ਸਮੇਤ ਮਿਡਲੈਂਡ (ਬਿਰਮਿੰਗਮ ਤੇ ਲੈਸਟਰ) ਨਾਲ ਬਹੁਤ ਹੀ ਵਧੀਆ ਸੜਕੀ ਆਵਾਜਾਈ ਨਾਲ ਜੁੜਿਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement