ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਲੋਕਾਂ ਲਈ ਵੱਡੀ ਖ਼ਬਰ, ਹੁਣ 24 ਘੰਟੇ ਭਰ ਸਕਣਗੇ ਉਡਾਨ
Published : Nov 16, 2018, 4:22 pm IST
Updated : Nov 16, 2018, 4:23 pm IST
SHARE ARTICLE
Chandigarh Airport
Chandigarh Airport

ਚੰਡੀਗੜ੍ਹ ਅਤੇ ਆਸ-ਪਾਸ ਦੇ ਲੋਕਾਂ ਦਾ 24 ਘੰਟੇ ਉਡਾਨ ਦਾ ਸੁਪਨਾ ਜਲਦ ਪੂਰਾ ਹੋਣ ਜਾ ਰਿਹਾ ਹੈ। ਲੋਕ ਪਿਛਲੇ ਕਈਂ ਸਾਲਾਂ ਤੋਂ 24....

ਚੰਡੀਗੜ੍ਹ (ਪੀਟੀਆਈ) : ਚੰਡੀਗੜ੍ਹ ਅਤੇ ਆਸ-ਪਾਸ ਦੇ ਲੋਕਾਂ ਦਾ 24 ਘੰਟੇ ਉਡਾਨ ਦਾ ਸੁਪਨਾ ਜਲਦ ਪੂਰਾ ਹੋਣ ਜਾ ਰਿਹਾ ਹੈ। ਲੋਕ ਪਿਛਲੇ ਕਈਂ ਸਾਲਾਂ ਤੋਂ 24 ਘੰਟੇ ਹਵਾਈ ਯਾਤਰਾ ਦਾ ਇੰਤਜ਼ਾਰ ਕਰ ਰਹੇ ਹਨ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਡ (ਚਿਆਲ) ਦੀ ਮੰਨੀਏ ਤਾਂ 31 ਮਾਰਚ 2019 ਤੋਂ ਇਥੇ ਦਿਨ ਅਤੇ ਰਾਤ ਵਿਚ ਲੋਕ ਕਿਸੇ ਵੀ ਸਮੇਂ ਉਡਾਨ ਭਰ ਸਕਣਗੇ। ਉਸ ਲਈ ਹਵਾਈ ਪੱਟੀ ਨੂੰ ਆਧੁਨਿਕ ਬਣਾਉਣ ਦੇ ਨਾਲ ਹੀ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈੱਸ ਕੀਤਾ ਜਾ ਰਿਹਾ ਹੈ।

Air India flightAir India flight

ਇਸ ਤੋਂ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ, ਅਤੇ ਜੰਮੂ ਦੇ ਲੋਕਾਂ ਨੂੰ ਰਾਹਤ ਮਿਲੇਗੀ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਵਿਸ਼ਵ ਪੱਧਰੀ ਬਣਨ ਦੀ ਦਿਸ਼ਾ ਵਿਚ ਇਕ ਕਦਮ ਅਤੇ ਅੱਗੇ ਵੱਧ ਗਿਆ ਹੈ। ਰਿਟੇਲ ਆਪਰੇਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਚਿਆਲ ਨੂੰ 24 ਘੰਟੇ ਚਾਲੂ ਕਰਨ ਦੀ ਦਿਸ਼ਾ ਨੂੰ ਗਤੀ ਮਿਲ ਗਈ ਹੈ। ਚਿਆਲ ਦੇ ਸੀਈਓ ਸੁਨੀਲ ਦੱਤ ਨੇ ਕਿ ਹਾ ਕਿ ਚੰਡੀਗੜ੍ਹ ਏਅਰਪੋਰਟ ਨੂੰ ਅਸੀਂ ਇਕ ਵਿਸ਼ਵ ਪੱਧਰੀ ਏਅਰਪੋਰਟ ਬਣਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਾਂ।

Air India International FlightAir India International Flight

ਜੇਕਰ ਸਭ ਕੁਝ ਸਹ ਚਲਿਆ ਤਾਂ ਅਗਲੇ ਸਾਲ 31 ਮਾਰਚ ਤੋਂ ਲੋਕਾਂ ਨੂੰ ਹਵਾਈ ਯਾਤਰਾ ਦੇ ਲਈ ਸਮੇਂ ਦਾ ਇੰਤਜ਼ਾਰ ਨਹੀਂ ਕਰਨਾ ਪੈਣਾ। ਇਥੋਂ ਯਾਤਰੀਆਂ ਨੂੰ 24 ਘੰਟੇ ਹਵਾਈ ਸੇਵਾਵਾਂ ਮਿਲ ਸਕਣਗੀਆਂ। ਜਿਸ ਦੀ ਪ੍ਰੀਕ੍ਰਿਆ ਤੇਜ਼ੀ ਤੋਂ ਚੱਲ ਰਹੀ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ 24 ਘੰਟੇ ਸ਼ੁਰੂ ਹੋ ਜਾਣ ਤੋਂ ਬਾਅਦ ਸਿਟੀ ਬਿਊਟੀਫੁਲ, ਪੰਜਾਬ, ਹਰਿਆਣਾ, ਅਤੇ ਜੰਮੂ ਦੇ ਲੋਕਾਂ ਲਈ ਹਵਾਈ ਯਾਤਰਾਵਾਂ ਬੇਹਤਰ ਵਿਕਲਪ ਸਾਬਤ ਹੋਣਗੀਆਂ। ਇਸ ਦੀ ਪ੍ਰਮੁੱਖ ਵਜ੍ਹਾ ਇਹ ਹੈ ਕਿ ਦਿੱਲੀ ਜਾਣ ਲਈ ਹਰ ਕਿਸੇ ਨੂੰ ਹੁਣ ਸੜਕ ਮਾਰਗ ਤੋਂ ਹੋ ਕੇ ਜਾਣਾ ਪੈ ਰਿਹਾ ਹੈ।

MH370 FlightFlight

ਸਿਟੀ ਬਿਊਟੀਫੁਲ ਤੋਂ ਦਿੱਲੀ ਸੜਕ ਮਾਰਗ ਤੋਂ ਹੋ ਕੇ ਜਾਣਾ ਆਮ ਲੋਕਾਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ। ਅਜਿਹੇ ਵਿਚ ਏਅਰਪੋਰਟ ਅਥਾਰਿਟੀ ਹਰ ਹਾਲ ਵਿਚ ਚਾਹੁੰਦੀ ਹੈ ਕਿ ਆਗਾਮੀ 31 ਮਾਰਚ ਤਕ ਹਰ ਸਮੇਂ ਲੋਕਾਂ ਨੂੰ ਉਡਾਨ ਦੀਆਂ ਸੁਵਿਧਾਵਾਂ ਮਿਲ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement