
ਤੇਲੰਗਾਨਾ ਦੇ ਸਿੰਕਦਰਾਬਾਦ 'ਚ ਸ਼ਨੀਚਰਵਾਰ ਨੂੰ ਟ੍ਰਾਂਸਪੋਰਟ ਨਿਗਮ ਦੀ ਇਕ ਬੇਕਾਬੂ ਬਸ ਨੇ ਲੋਕਾਂ ਨੂੰ ਕੁਚਲਦੇ ਹੋਏ ਇਕ ਕਾਰ ਅਤੇ ਆਟੋ ਨੂੰ ਟਕਰ ਮਾਰ ਦਿਤੀ। ਜਿਸ 'ਚ ...
ਹੈਦਰਾਬਾਦ: ਤੇਲੰਗਾਨਾ ਦੇ ਸਿੰਕਦਰਾਬਾਦ 'ਚ ਸ਼ਨੀਚਰਵਾਰ ਨੂੰ ਟ੍ਰਾਂਸਪੋਰਟ ਨਿਗਮ ਦੀ ਇਕ ਬੇਕਾਬੂ ਬਸ ਨੇ ਲੋਕਾਂ ਨੂੰ ਕੁਚਲਦੇ ਹੋਏ ਇਕ ਕਾਰ ਅਤੇ ਆਟੋ ਨੂੰ ਟਕਰ ਮਾਰ ਦਿਤੀ। ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ। ਇਸ ਸਾਰੇ ਭੀਸ਼ਣ ਸੜਕ ਹਾਦਸੇ ਦੀਆਂ ਤਸਵੀਰਾਂ ਘਟਨਾ ਥਾਂ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈਆਂ।
Road Accident
ਦੱਸਿਆ ਜਾ ਰਿਹਾ ਹੈ ਕਿ ਮਿਆਂਪੁਰ ਡਿਪੋ ਦੀ ਇਕ ਬਸ ਸ਼ਨੀਚਰਵਾਰ ਨੂੰ ਸਿਕੰਦਰਾਬਾਦ ਦੇ ਕਲਾਕ ਟਾਵਰ ਦੇ ਕੋਲੋ ਕਿਤੇ ਜਾ ਰਹੀ ਸੀ। ਇਸ ਦੌਰਾਨ ਬਸ ਡਰਾਇਵਰ ਨੇ ਅਪਣਾ ਸੰਤੁਲਣਾ ਖੋਹ ਦਿਤਾ, ਜਿਸ ਤੋਂ ਬਾਅਦ ਬਸ ਨੇ ਪਹਿਲਾਂ ਇਕ ਕਾਰ ਅਤੇ ਉਸ ਤੋਂ ਬਾਅਦ ਦੋ ਹੋਰ ਵਾਹਨਾਂ ਨੂੰ ਟੱਕਰ ਮਾਰ ਦਿਤੀ। ਨਾਲ ਹੀ ਬਾਅਦ ਮੌਕੇ 'ਤੇ ਮੌਜੂਦ ਤਮਾਮ ਲੋਕਾਂ ਨੇ ਤੱਤਕਾਲ ਜਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
Road Accident
ਪੁਲਿਸ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦਿਤੀ। ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਪੁਲਿਸ ਨੇ ਸਾਰੇ ਜਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਾਇਆ ਹੈ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਰਸਪਤਾਲ 'ਚ ਭਰਤੀ ਕਰਵਾਇਆ ਅਤੇ ਆਰੋਪੀ ਡਰਾਇਵਰ ਨੂੰ ਹਿਰਾਸਤ 'ਚ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨੀ ਲਾਈਟਾਂ 'ਤੇ ਖੜੇ ਮੋਟਰਸਾਈਲਾਂ ਸਵਾਰਾਂ 'ਤੇ ਇਕ ਬੇਕਾਬੁ ਟਰਕ ਨੇ ਕੁਚਲ ਕੇ ਰੱਖ ਦਿਤਾ ਸੀ ਜਿਸ ਕਈ ਲੋਕਾਂ ਦੇ ਪਰਖਚੇ ਤੱਕ ਉੱਡ ਗਏ ਸੀ।