ਗਿਰਫ਼ਤਾਰ ਕੀਤੇ ਗਏ DSP ਨੇ ਅੱਤਵਾਦੀਆਂ ਨੂੰ ਦਿੱਲੀ ਪਹੁੰਚਾਉਣ ਲਈ ਕੀਤੀ ਸੀ ਡੀਲ!
Published : Jan 13, 2020, 10:07 am IST
Updated : Jan 13, 2020, 1:38 pm IST
SHARE ARTICLE
Photo
Photo

ਇਹਨਾਂ ਆਪਰੇਸ਼ਨਾਂ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਲਈ ਰਾਸ਼ਟਰਪਤੀ ਮੈਡਲ ਵੀ ਮਿਲ ਚੁੱਕਿਆ ਸੀ।

ਸ਼੍ਰੀਨਗਰ: ਬੀਤੇ ਦਿਨ ਜੰਮੂ ਕਸ਼ਮੀਰ ਪੁਲਿਸ ਦੁਆਰਾ ਕਾਰ ਵਿਚ ਜਾ ਰਹੇ ਦੋ ਅੱਤਵਾਦੀਆਂ ਸਮੇਤ ਇਕ ਡੀਐਸਪੀ ਨੂੰ ਗਿਰਫ਼ਤਾਰ ਕਰਨ ਦੇ ਮਾਮਲੇ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਦੇਵੇਂਦਰ ਸਿੰਘ ਨੇ ਅੱਤਵਾਦੀਆਂ ਨਾਲ ਇਕ ਡੀਲ ਕੀਤੀ ਸੀ।

Jammu and Kashmir : Rs 10,000 crore loss in business since lockdownJammu and Kashmir

ਮੀਡੀਆ ਰਿਪੋਰਟਾਂ ਅਨੁਸਾਰ ਡੀਐਸਪੀ ਦੇਵੇਂਦਰ ਸਿੰਘ ਨੇ ਅੱਤਵਾਦੀਆਂ ਨੂੰ ਪਹਿਲਾਂ ਚੰਡੀਗੜ੍ਹ ਅਤੇ ਫਿਰ ਦਿੱਲੀ ਤੱਕ ਪਹੁੰਚਾਉਣ ਦੇ ਲਈ ਲੱਖਾਂ ਰੁਪਏ ਦਾ ਸਮਝੌਤਾ ਕੀਤਾ ਸੀ। ਡੀਐਸਪੀ ਨਾਲ ਕਥਿਤ ਤੌਰ 'ਤੇ ਸੰਸਦ ਹਮਲੇ ਦੇ ਦੋਸ਼ੀ ਅੱਤਵਾਦੀ ਅਫਜਲ ਗੁਰੂ ਨਾਲ ਕਨੈਕਸ਼ਨ ਹੋਣ ਦੀ ਗੱਲ ਸਾਹਮਣੇ ਆਈ ਹੈ।

Jammu and KashmirJammu and Kashmir

ਉਸ ਸਮੇਂ ਅੱਤਵਾਦੀ ਅਫ਼ਜਲ ਗੁਰੂ ਨੇ ਵੀ ਕਥਿਤ ਤੌਰ 'ਤੇ ਦੇਵੇਂਦਰ ਸਿੰਘ ਦਾ ਨਾਮ ਲਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਦੇਵੇਂਦਰ ਸਿੰਘ ਦੀ ਅਫਜਲ ਗੁਰੂ ਨਾਲ ਕਨੈਕਸ਼ਨ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਡੀਐਸਪੀ ਨਾਲ ਅੱਤਵਾਦੀਆਂ ਵਰਗਾ ਹੀ ਵਿਵਹਾਰ ਕੀਤਾ ਜਾ ਰਿਹਾ ਹੈ।  

Jammu and KashmirJammu and Kashmir

ਤੁਹਾਨੂੰ ਦੱਸ ਦਈਏ ਕਿ ਭਾਰਤੀ ਸੰਸਦ ਤੇ 13 ਦਸੰਬਰ 2001 ਨੂੰ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਇਸ ਹਮਲੇ ਦੀ ਸਾਜਿਸ਼ ਅਫਜ਼ਲ ਗੁਰੂ ਨੇ ਰਚੀ ਸੀ ਜਿਸ ਨੂੰ ਕਿ ਬਾਅਦ ਵਿਚ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ।

Jammu KashmirJammu Kashmir

ਹਿੱਜਬੁਲ ਮੁਜਾਹੀਦੀਨ ਅਤੇ ਲਸ਼ਕਰ ਏ ਤੋਇਬਾ ਦੇ 2 ਅੱਤਵਾਦੀਆਂ ਦੇ ਨਾਲ ਗਿਰਫਤਾਰ ਜੰਮੂ ਕਸ਼ਮੀਰ ਕਸ਼ਮੀਰ ਦਾ ਡੀਐਸਪੀ ਦੇਵੇਂਦਰ ਸਿੰਘ ਸ਼੍ਰੀਨਗਰ ਏਅਰਪੋਰਟ 'ਤੇ ਤਾਇਨਾਤ ਸੀ। ਉਸ ਨੇ ਜੰਮੂ ਕਸ਼ਮੀਰ ਦੇ ਦੌਰੇ ਤੇ ਗਏ ਵਿਦੇਸ਼ੀ ਡਿਪਲੋਮੈਟਾਂ ਨੂੰ ਵੀ ਰਸੀਵ ਕੀਤਾ ਸੀ ਉਸ ਨੂੰ ਅੱਤਵਾਦੀਆਂ ਵਿਰੁੱਧ ਕੀਤੇ ਜਾ ਰਹੇ ਆਪਰੇਸ਼ਨਾ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਲਈ ਰਾਸ਼ਟਰਪਤੀ ਮੈਡਲ ਵੀ ਮਿਲ ਚੁੱਕਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement