
ਪੁਲਿਸ ਨੇ ਹਿਜ਼ਬੁੱਲਾ ਦੇ ਦੋ ਅੱਤਵਾਦੀਆਂ ਨੂੰ ਵੀ ਲਿਆ ਹਿਰਾਸਤ ਵਿਚ
ਸ਼੍ਰੀਨਗਰ : ਜੰਮੂ ਕਸ਼ਮੀਰ ਵਿਚ ਸ਼ਨਿੱਚਰਵਾਰ ਨੂੰ ਪੁਲਿਸ ਨੇ ਚੈਕਿੰਗ ਦੇ ਦੌਰਾਨ ਦੋ ਹਿੱਜ਼ਬੁਲਾ ਅੱਤਵਾਦੀਆਂ ਦੇ ਨਾਲ ਇਕ ਡੀਐਸਪੀ ਨੂੰ ਗਿਰਫ਼ਤਾਰ ਕੀਤਾ ਹੈ।ਇਹ ਇਕ ਕਾਰ ਦੇ ਵਿਚ ਸਵਾਰ ਹੋ ਕੇ ਜਾਂ ਰਹੇ ਸਨ। ਜਾਣਕਾਰੀ ਅਨੁਸਾਰ ਡੀਐਸਪੀ ਦੇਵੇਂਦਰ ਸਿੰਘ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਤੋਂ ਹਿਰਾਸਤ ਵਿਚ ਲਿਆ ਗਿਆ ਹੈ।
File Photo
ਦਰਅਸਲ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਦੋ ਅੱਤਵਾਦੀ ਕਾਰ ਵਿਚ ਸਵਾਰ ਹੋ ਕੇ ਆ ਰਹੇ ਹਨ ਪਰ ਪੁਲਿਸ ਨੂੰ ਇਹ ਨਹੀਂ ਪਤਾ ਸੀ ਕਿ ਡੀਐਸਪੀ ਵੀ ਉਨ੍ਹਾਂ ਦੇ ਨਾਲ ਹੈ। ਜਾਣਕਾਰੀ ਦੇ ਅਧਾਰ 'ਤੇ ਜਦੋਂ ਪੁਲਿਸ ਨੇ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਇਸੇ ਦੌਰਾਨ ਦੋਵਾਂ ਅੱਤਵਾਦੀਆਂ ਦੇ ਨਾਲ ਡੀਐਸਪੀ ਨੂੰ ਗਿਰਫ਼ਤਾਰ ਕਰ ਲਿਆ ਗਿਆ।
File Photo
ਉਨ੍ਹਾਂ ਕੋਲੇ ਵਿਸਫੋਟ ਦਾ ਸਮਾਨ ਅਤੇ ਹਥਿਆਰ ਵੀ ਬਰਮਾਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਪੁਲਿਸ ਤਿੰਨਾਂ ਤੋਂ ਪੁੱਛਗਿਛ ਕਰ ਰਹੀ ਹੈ ਅਤੇ ਡੀਐਸਪੀ ਦੇ ਘਰ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਤਵਾਦੀਆਂ ਦੇ ਕੋਲੋਂ ਦੋ ਏਕੇ-47 ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਗਿਰਫਤਾਰ ਕੀਤੇ ਡੀਐਸਪੀ ਦੇਵੇਂਦਰ ਸਿੰਘ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਮਿਲ ਚੁੱਕਿਆ ਹੈ।
File Photo
ਇਹ ਮੈਡਲ ਉਨ੍ਹਾਂ ਨੂੰ ਅੱਤਵਾਦੀਆ ਵਿਰੁੱਧ ਅਸਰਦਾਰ ਆਪਰੇਸ਼ਨ ਦੇ ਕਾਰਨ ਬੀਤੇ ਸਾਲ 15 ਅਗਸਤ ਨੂੰ ਮਿਲਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਇੰਸਪੈਕਟਰ ਦੇ ਅਹੁੱਦੇ ਤੋਂ ਤਰੱਕੀ ਦਿੰਦਿਆ ਡੀਐਸਪੀ ਬਣਾ ਦਿੱਤਾ ਗਿਆ ਸੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਵੇਲੇ ਉਨ੍ਹਾਂ ਦੀ ਸ਼੍ਰੀਨਗਰ ਇੰਟਰਨੈਸ਼ਨਲ ਏਅਰਪੋਰਟ 'ਤੇ ਡਿਊਟੀ ਸੀ। ਪਿਛਲੇ ਕੁੱਝ ਦਿਨਾਂ ਤੋਂ ਉਹ ਛੁੱਟੀ 'ਤੇ ਚੱਲ ਰਹੇ ਸਨ। ਇਸ ਤੋਂ ਪਹਿਲਾਂ ਉਹ ਐਂਟੀ ਟੈਰਰ ਸਪੈਸ਼ਲ ਆਪਰੇਸ਼ਨ ਗਰੁੱਪ ਦਾ ਹਿੱਸਾ ਰਹੇ ਹਨ।