
ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਇਆ ਗਿਆ ਲੰਗਰ ਉਸ ਸਮੇਂ ਤਕ ਚੱਲਦਾ ਰਹੇਗਾ, ਜਦੋਂ ਤਕ ਕਿਸਾਨੀ ਸੰਘਰਸ਼ ਚੱਲੇਗਾ ।
ਨਵੀਂ ਦਿੱਲੀ , ( ਅਰਪਨ ਕੌਰ ) : ਯੂਕੇ ਤੋਂ ਦਿੱਲੀ ਬਾਰਡਰ ਪਹੁੰਚੇ ਰਣਬੀਰ ਸਿੰਘ ਨੇ ਕਿਸਾਨਾਂ ਦੀ ਸੇਵਾ ਵਿਚ ਐਲਾਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਇਆ ਗਿਆ ਲੰਗਰ ਉਸ ਸਮੇਂ ਤਕ ਚੱਲਦਾ ਰਹੇਗਾ, ਜਦੋਂ ਤਕ ਕਿਸਾਨੀ ਸੰਘਰਸ਼ ਚੱਲੇਗਾ । ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਲੰਗਰ ਪ੍ਰਥਾ ਚਲਾ ਕੇ ਭੁੱਖਿਆਂ ਦਾ ਢਿੱਡ ਭਰਨ ਲਈ ਵੱਡਾ ਉਪਰਾਲਾ ਸ਼ੁਰੂ ਕੀਤਾ ਸੀ ਜੋ ਹੁਣ ਤਕ ਜਾਰੀ ਹੈ
photoਉਨ੍ਹਾਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬੇਸ਼ੱਕ ਦੀ ਯੂ ਕੇ ਦਾ ਜੰਮਪਲ ਹਾਂ ਅਤੇ ਸਾਡਾ ਪਿਛੋਕੜ ਪੰਜਾਬ ਦਾ ਹੈ ਅਤੇ ਅੱਜ ਵੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਗਏ ਮਿਸ਼ਨ ‘ਤੇ ਪਹਿਰਾ ਦੇ ਰਹੇ ਹਾਂ । ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਵਿੱਚ ਕਈ ਪ੍ਰਾਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿੱਚ ਗ਼ਰੀਬ ਲੜਕੀਆਂ ਦੇ ਵਿਆਹ ਕਰਨੇ, ਅੱਖਾਂ ਦੇ ਕੈਪ, ਯਤੀਮ ਬੱਚਿਆਂ ਦੇ ਪਾਲਣ ਪੋਸ਼ਣ ਅਤੇ ਉਨ੍ਹਾੰ ਦੀ ਪੜਾਈ ਦਾ ਖਰਚ, ਗ਼ਰੀਬਾਂ ਦੇ ਘਰਾਂ ਦੀ ਉਸਾਰੀ ਕਰਨਾ ਅਤੇ ਲੋੜਵੰਦਾਂ ਨੂੰ ਭੋਜਨ ਦਾ ਪ੍ਰਬੰਧ ਕਰਨਾ ਸ਼ਾਮਲ ਹੈ । ਉਨ੍ਹਾਂ ਕਿਹਾ ਕਿ ਧਰਨੇ ਵਿਚ ਸ਼ਾਮਿਲ ਸੰਗਤ ਦੀ ਸੇਵਾ ਕਰਨ ਨਾਲ ਮਨ ਨੂੰ ਸਕੂਨ ਮਿਲਦਾ ਹੈ ।
PM Modiਰਣਬੀਰ ਸਿੰਘ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਦੇ ਹੱਕ ਵਿਚ ਯੂ ਕੇ ਲੰਡਨ ਵਿਚ ਇਕ ਵੱਡੀ ਰੈਲੀ ਕੀਤੀ ਗਈ ਉੱਥੇ ਵੱਸ ਲੰਡਨ ਵਿੱਚ ਵਸਦੇ ਸਿੱਖਾਂ ਵਿਚ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਦਰਜ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਕਾਲੇ ਕਾਨੂੰਨ ਨਾਲ ਕਿਸਾਨੀ ਬਿਲਕੁਲ ਤਬਾਹ ਹੋ ਜਾਵੇਗੀ । ਉਨ੍ਹਾਂ ਕਿਹਾ ਕਿਸਾਨਾਂ ਦੀਆਂ ਹੱਕੀ ਮੰਗਾਂ ਲੈ ਕੇ ਚਲ ਰਹੇ ਸੰਘਰਸ਼ ਦੇ ਨਾਲ ਹਾਂ ।