
ਕਿਹਾ ਹੈ 'ਭਗਵਾ ਆਤੰਕ' ਇਸ ਤੋਂ ਭੈੜਾ ਹੋਰ ਕੀ ਹੋ ਸਕਦਾ ਹੈ
ਭੁਪਾਲ : ਭਾਜਪਾ ਦੇ ਬੜਬੋਲੇ ਆਗੂ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਭੁਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਇਕ ਵਾਰ ਫਿਰ ਨੱਥੂਰਾਮ ਗੋਡਸੇ ਨੂੰ ਲੈ ਕੇ ਕਾਂਗਰਸ ਉੱਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ, ਉਸ ਨੇ ਫਿਰ ਵਿਵਾਦਪੂਰਨ ਬਿਆਨ ਦਿੱਤਾ ਹੈ।
Sadhvi Pragya Thakur
ਪ੍ਰਗਿਆ ਨੇ ਟਵੀਟ ਕਰਕੇ ਕਿਹਾ, "ਕਾਂਗਰਸ ਨੇ ਹਮੇਸ਼ਾ ਦੇਸ਼ ਭਗਤਾਂ ਨੂੰ ਗਾਲਾਂ ਕੱਢੀਆਂ ਹਨ। ਉਸ ਨੇ (ਦਿਗਵਿਜੇ) ਨੇ ਕਿਹਾ ਹੈ 'ਭਗਵਾ ਆਤੰਕ' ਇਸ ਤੋਂ ਭੈੜਾ ਹੋਰ ਕੀ ਹੋ ਸਕਦਾ ਹੈ।"
Pragya Thakur
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਗੋਡਸੇ ਨੂੰ ਭਾਰਤ ਦਾ ਪਹਿਲਾ ਅੱਤਵਾਦੀ ਦੱਸਿਆ ਸੀ ਤੇ ਉਸ ਦੇ ਇਸ ਬਿਆਨ ਨੇ ਪ੍ਰਗਿਆ ਠਾਕੁਰ ਨੂੰ ਭੜਕਾ ਦਿੱਤਾ ਤੇ ਉਹ ਕਾਂਗਰਸ ਦੇ ਦੁਆਲੇ ਹੋ ਗਈ।