Weather Update: ਰਾਜਸਥਾਨ ਦੇ ਸੀਕਰ ਵਿੱਚ ਠੰਢ ਨਾਲ ਜੰਮਿਆ ਪਾਣੀ, ਉਤਰਾਖੰਡ ਵਿੱਚ ਤਾਪਮਾਨ -16 ਡਿਗਰੀ ਸੈਲਸੀਅਸ ਦਰਜ
Published : Jan 13, 2026, 8:00 am IST
Updated : Jan 13, 2026, 8:00 am IST
SHARE ARTICLE
Weather Update News
Weather Update News

Weather Update: ਉੱਤਰ ਪ੍ਰਦੇਸ਼ ਦੇ 25 ਜ਼ਿਲ੍ਹਿਆਂ ਵਿੱਚ ਪਈ ਸੰਘਣੀ ਧੁੰਦ, ਦ੍ਰਿਸ਼ਟਤਾ 20 ਮੀਟਰ ਤੱਕ ਰਹੀ

ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਜਮਾਅ ਤੋਂ ਹੇਠਾਂ ਚਲਾ ਗਿਆ। ਝੁੰਝੁਨੂ, ਫਲੋਦੀ, ਸੀਕਰ ਦੇ ਫਤਿਹਪੁਰ ਅਤੇ ਪਲਸਾਣਾ ਵਿੱਚ ਕੰਟੇਨਰਾਂ ਵਿੱਚ ਪਾਣੀ ਜੰਮ ਗਿਆ। ਫਤਿਹਪੁਰ ਅਤੇ ਪਲਸਾਣਾ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 1.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੈਪੁਰ ਵਿੱਚ ਠੰਢ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।

ਉੱਤਰ ਪ੍ਰਦੇਸ਼ ਵਿੱਚ ਧੁੰਦ ਦੇ ਨਾਲ-ਨਾਲ ਕੜਾਕੇ ਦੀ ਠੰਢ ਜਾਰੀ ਹੈ। ਸੋਮਵਾਰ ਨੂੰ ਬਰੇਲੀ ਵਿਚ ਤਾਪਮਾਨ 3.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਗੋਰਖਪੁਰ, ਜੌਨਪੁਰ ਅਤੇ ਬਸਤੀ ਸਮੇਤ 25 ਜ਼ਿਲ੍ਹੇ ਧੁੰਦ ਦੀ ਲਪੇਟ ਵਿੱਚ ਆ ਗਏ। ਦ੍ਰਿਸ਼ਟੀ 20 ਮੀਟਰ ਤੋਂ ਵੀ ਘੱਟ ਰਹਿ ਗਈ।

ਉਤਰਾਖੰਡ ਦੇ ਪਹਾੜੀ ਜ਼ਿਲ੍ਹਿਆਂ ਵਿਚ ਠੰਢ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਪਿਥੌਰਾਗੜ੍ਹ, ਚਮੋਲੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਵਿੱਚ ਪਾਈਪਲਾਈਨਾਂ ਜੰਮ ਗਈਆਂ ਹਨ। ਲੋਕ ਬਰਫ਼ ਪਿਘਲਾ ਕੇ ਪਾਣੀ ਪੀ ਰਹੇ ਹਨ। ਪਿਥੌਰਾਗੜ੍ਹ ਦੇ ਆਦਿ ਕੈਲਾਸ਼ ਅਤੇ ਰੁਦਰਪ੍ਰਯਾਗ ਦੇ ਕੇਦਾਰਨਾਥ ਧਾਮ ਵਿਚ ਤਾਪਮਾਨ -16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਪੰਜਾਬ ਅਤੇ ਹਰਿਆਣਾ ਲਈ ਕੋਹਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬਰਫ਼ਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਦੱਖਣੀ ਰਾਜਾਂ ਤੇਲੰਗਾਨਾ ਅਤੇ ਪੁਡੂਚੇਰੀ ਲਈ ਭਾਰੀ ਮੀਂਹ ਦੀਆਂ ਅਲਰਟ ਜਾਰੀ ਕੀਤੀਆਂ ਗਈਆਂ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement