
ਕਈ ਚਿਰਾਂ ਤੋਂ ਲਟਕਦੇ ਆ ਰਹੇ ਤਿੰਨ ਤਿਲਾਕ ਬਿੱਲ ਅਤੇ ਨਾਗਰਿਕਤਾ ਬਿੱਲ ਨੂੰ ਪਾਸ ਕਰਵਾਉਣ ਦੀ ਸਰਕਾਰ ਦੀ ਆਸ ਵੀ ਅੱਧੀ ਰਹਿ ਗਈ ਕਿਉਂਕਿ ਇਹ ਬਿੱਲ ਪੇਸ਼ ਨਹੀਂ ਹੋ ਸਕੇ।
ਨਵੀਂ ਦਿੱਲੀ : ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤਾ ਅਤੇ ਅੰਤਰਿਮ ਬਜਟ 2019-20 ਪਾਸ ਹੋਣ ਤੋਂ ਬਾਅਦ ਅੱਜ ਰਾਜਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਟਾਲ ਦਿਤਾ ਗਿਆ। ਇਸ ਦੇ ਨਾਲ ਹੀ ਕਈ ਚਿਰਾਂ ਤੋਂ ਲਟਕਦੇ ਆ ਰਹੇ ਤਿੰਨ ਤਿਲਾਕ ਬਿੱਲ ਅਤੇ ਨਾਗਰਿਕਤਾ ਬਿੱਲ ਨੂੰ ਪਾਸ ਕਰਵਾਉਣ ਦੀ ਸਰਕਾਰ ਦੀ ਆਸ ਵੀ ਅੱਧੀ ਰਹਿ ਗਈ ਕਿਉਂਕਿ ਇਹ ਬਿੱਲ ਪੇਸ਼ ਨਹੀਂ ਹੋ ਸਕੇ।
Triple talaq Bill
ਤਿੰਨ ਤਲਾਕ ਨੂੰ ਲੈ ਕੇ ਸਿਆਸੀ ਬਹਿਸ ਛਿੜੀ ਹੋਈ ਹੈ। ਕਾਂਗਰਸ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਤਿੰਨ ਤਲਾਕ ਕਾਨੂੰਨ ਨੂੰ ਖਤਮ ਕਰ ਦਿਤਾ ਜਾਵੇਗਾ। ਰਾਸ਼ਟਰਪਤੀ ਦੇ ਭਾਸ਼ਣ ਤੇ ਬਹਿਸ ਲਈ 10 ਘੰਟੇ, ਬਜਟ 'ਤੇ 8 ਘੰਟੇ ਅਤੇ 2 ਬਿੱਲਾਂ 'ਤੇ ਬਹਿਸ ਦੇ ਲਈ 2 ਘੰਟੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ, ਪਰ ਆਖਰੀ ਦਿਨ ਇਸ ਨੂੰ 20 ਮਿੰਟ ਵਿਚ ਬਿਨਾਂ ਬਹਿਸ ਦੇ ਪਾਸ ਕਰਨਾ ਪਿਆ।
Citizenship Amendment Bill
1991 ਅਤੇ 1996 ਵਿਚ ਰਾਜਨੀਤਕ ਕਾਰਨਾਂ ਕਾਰਨ ਧੰਨਵਾਦ ਪ੍ਰਸਤਾਵ ਪਾਸ ਨਹੀਂ ਸੀ ਹੋ ਸਕਿਆ। ਸੰਸਦ ਨੇ ਮੋਦੀ ਸਰਕਾਰ ਦੇ ਛੇਵੇਂ ਅਤੇ ਆਖਰੀ ਬਜਟ ਨੂੰ ਪਾਸ ਕਰ ਦਿਤਾ ਜਿਸ ਵਿਚ 5 ਲੱਖ ਰੁਪਏ ਤੱਕ ਕਮਾਉਣ ਵਾਲਿਆਂ ਨੂੰ ਇਨਕਮ ਟੈਕਸ ਵਿਚ ਛੋਟ ਦਿਤੀ ਗਈ ਹੈ। ਇਸ ਦੇ ਨਾਲ ਹੀ ਬਜਟ ਵਿਚ ਛੋਟੇ ਕਿਸਾਨਾਂ ਨੂੰ ਸਲਾਨਾ 6000 ਰੁਪਏ ਦੀ ਮਦਦ ਅਤੇ ਅਸੰਗਠਤ ਖੇਤਰਾਂ ਵਿਚ ਕੰਮ ਕਰਨ ਵਾਲਿਆਂ ਲਈ ਪੈਨਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ।
Lok Sabha
ਲੋਕਸਭਾ ਵਿਚ ਅਗਲੇ ਪੂਰਨ ਬਜਟ ਤੋਂ ਪਹਿਲਾਂ ਖਰਚ ਕਰਨ ਦੇ ਅਧਿਕਾਰ ਨਾਲ ਸਬੰਧਤ ਬਿੱਲ ਅਤੇ ਵਿਤ ਬਿੱਲ ਨੂੰ ਪੂਰਨ ਚਰਚਾ ਤੋਂ ਬਾਅਦ ਪਾਸ ਕੀਤਾ ਗਿਆ ਪਰ ਸੈਸ਼ਨ ਦੇ ਆਖਰੀ ਦਿਨ ਅੱਜ ਇਸ ਨੂੰ ਬਿਨਾਂ ਬਹਿਸ ਦੇ ਪਾਸ ਕਰਨਾ ਪਿਆ। ਰਾਜਸਭਾ ਵਿਚ 13 ਦਿਨ ਤੱਕ ਚਲੇ ਬਜਟ ਸੈਸ਼ਨ ਦੌਰਾਨ ਰਾਫੇਲ ਸੌਦੇ ਤੋਂ ਲੈ ਕੇ ਨਾਗਰਿਕਤਾ ਬਿੱਲ ਨੂੰ ਲੈ ਕੇ ਵਿਰੋਧੀ ਨੇਤਾਵਾਂ ਦੇ ਵਿਰੋਧ ਕਾਰਨ ਕਾਰਵਾਈ ਬਹੁਤ ਵਾਰ ਰੋਕੀ ਗਈ।