2 ਕਰੋੜ 4 ਲੱਖ ਦੀਆਂ ਚਮਚਮਾਉਂਦੀਆਂ ਕਾਰਾਂ ਵਿਚ ਝੂਟੇ ਲੈਣਗੇ ਹਰਿਆਣਾ ਦੇ ਮੰਤਰੀ
Published : Feb 13, 2020, 10:15 am IST
Updated : Feb 13, 2020, 10:15 am IST
SHARE ARTICLE
File Photo
File Photo

ਮੰਤਰੀ ਜੀ ਲਈ ਖ਼ਰੀਦੀ ਜਾ ਰਹੀ ਨਵੀਂ ਫ਼ਾਰਚੂਨਰ ਕਾਰ। 

ਸਿਰਸਾ (ਸੁਰਿੰਦਰ ਪਾਲ ਸਿੰਘ) : ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਰਕਾਰ ਨੇ ਸੈਕੜੇ ਰੋਡਵੇਜ਼ ਕਰਮਚਾਰੀਆਂ ਦਾ ਰੋਜ਼ਗਾਰ ਖੋਹਕੇ ਆਪਣੇ ਮੰਤਰੀਆਂ ਨੂੰ ਨਵੀਆਂ ਲਗਜ਼ਰੀ ਕਾਰਾਂ ਵਿੱਚ ਝੂਟੇ ਦੇਣ ਦਾ ਫੈਸਲਾ ਕੀਤਾ ਹੈ। ਪਹਿਲਾਂ ਤੋਂ ਹੀ ਲਗਜ਼ਰੀ ਜ਼ਿੰਦਗੀ ਹੰਢਾ ਰਹੇ ਹਰਿਆਣਾ ਸਰਕਾਰ ਦੇ ਮੰਤਰੀਆਂ ਤੇ ਹੁਣ ਦੇ ਜਜਪਾ-ਭਾਜਪਾ ਸਰਕਾਰ ਨੇ ਹੋਰ ਮੇਹਰਬਾਨੀਆਂ ਦੀ ਵਾਛੜ ਕਰ ਦਿੱਤੀ ਹੈ।

File Photo

ਇਨ੍ਹਾਂ ਮੰਤਰੀਆਂ ਲਈ ਸਰਕਾਰ ਨੇ ਹੁਣ ਨਵੀਆਂ ਲਗਜ਼ਰੀ ਕਾਰਾਂ ਦੀ ਖ੍ਰੀਦ ਨੂੰ ਹਰੀ ਝੰਡੀਂ ਦੇ ਦਿੱਤੀ ਹੈ। ਇਨ੍ਹਾਂ ਚਮਚਮਾਉਦੀਆਂ ਕਾਰਾਂ ਵਿੱਚ ਹਰਿਆਣਾ ਦੇ ਮੰਤਰੀ ਜਲਦੀ ਹੀ ਝੂਟੇ ਲੈਣਗੇ। ਇਨ੍ਹਾਂ ਮੰਤਰੀਆਂ ਦੇ ਦਰਵਾਜ਼ੇ ਤੇ ਹੁਣ ਨਵੀਆਂ ਨਕੋਰ ਫਾਰਚੂਨਰ ਕਾਰਾਂ ਖੜੀਆਂ ਹੋਣਗੀਆਂ। ਇਨ੍ਹਾਂ ਨਵੀਆਂ ਗੱਡੀਆਂ ਦੀ ਖ੍ਰੀਦ ਸਬੰਧੀ ਮੰਤਰੀ ਮੰਡਲ ਦੀ ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੋਹਰ ਲੱਗ ਗਈ ਹੈ।

File PhotoFile Photo

ਯਾਦ ਰਹੇ ਕਿ ਪਿਛਲੀ ਵਾਰ ਵੀ ਭਾਜਪਾ ਸਰਕਾਰ ਬਣਨ ਸਮੇਂ ਕਈ ਨਵੀਆਂ ਕਾਰਾਂ ਦੀ ਖਰੀਦ ਕੀਤੀ ਗਈ ਸੀ। ਹੁਣ ਇੱਕ ਵਾਰ ਹੋਰ 7 ਲਗਜ਼ਰੀ ਕਾਰਾਂ ਖਰੀਦੀਆਂ ਜਾ ਰਹੀਆਂ ਹਨ। ਸਰਕਾਰੀ ਖਜ਼ਾਨੇ ਵਿੱਚੋ ਖ੍ਰੀਦੀਆਂ ਇਨ੍ਹਾਂ ਨਵੀਆਂ ਫਾਰਚੂਨਰ ਕਾਰਾ ਦੀ ਕੀਮਤ 38 ਲੱਖ ਤੋਂ ਉੱਪਰ ਹੈ ਭਾਵ 2 ਕਰੋੜ 4 ਲੱਖ ਰੁਪਏ ਦੀਆਂ ਨਵੀਆਂ ਚਮਚਮਾਂਉਦੀਆਂ ਕਾਰਾਂ ਵਿੱਚ ਮੰਤਰੀ ਜੀ ਜਲਦੀ ਹੀ ਝੂਟੇ ਲੈਣਗੇ।

Luxury CarsLuxury Cars

ਇਸੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਸਰਕਾਰ ਲਈ ਮੁਨਾਫਾ ਕਮਾ ਰਹੀ ਹਰਿਆਣਾ ਰੋਡਵੇਜ਼ ਅਤੇ ਉਸਦੇ ਕਰਮਚਾਰੀਆਂ ਦੇ ਭਾਰੀ ਵਿਰੋਧ ਦੇ ਚਲਦੇ ਹੀ ਹਰਿਆਣਾ ਰੋਡਵੇਜ਼ ਦੇ ਨਿੱਜੀਕਰਨ ਨੂੰ ਹਰੀ ਝੰਡੀ ਦੇ ਦਿੱਤੀ ਗਈ। ਮੰਤਰੀ ਮੰਡਲ ਕਮੇਟੀ ਨੇ ਕਿਲੋਮੀਟਰ ਸਕੀਮ ਦੇ ਤਹਿਤ 510 ਬੱਸਾਂ ਨੂੰ ਸੜਕਾਂ ਤੇ ਦੌੜਨ ਦੀ ਮਨਜ਼ੂਰੀ ਦੇ ਦਿੱਤੀ ਹੈ ਹੁਣ ਇਨ੍ਹਾਂ ਕਿਲੋਮੀਟਰ ਸਕੀਮ ਵਾਲੀਆਂ 510 ਬੱਸਾਂ ਸਬੰਧੀ ਪ੍ਰਾਈਵੇਟ ਅਪਰੇਟਰਾਂ ਨੇ ਨਿਰਣਾ ਲੈਣਾ ਹੈ ਕਿ ਉਹ ਕਿਹੜੇ ਚੁਣਵੇਂ ਲਾਭਕਾਰੀ ਰੂਟਾਂ ਤੇ ਬੱਸਾਂ ਚਲਾਉਣਗੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement