
ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀ ਇੱਥੇ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ...
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀ ਇੱਥੇ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਬਾਰ ਕੌਂਸਲ ਦੇ ਮੈਂਬਰ ਕਰਨਜੀਤ ਸਿੰਘ ਨੂੰ ਸਹਿਮਤੀ ਨਾਲ ਨਵਾਂ ਚੇਅਰਮੈਨ ਚੁਣ ਲਿਆ ਗਿਆ ਹੈ।
Bar Council Chandigarh
ਉਨ੍ਹਾਂ ਤੋਂ ਇਲਾਵਾ ਸੁਰਿੰਦਰ ਦੱਤ ਸ਼ਰਮਾਂ ਨੂੰ ਵਾਇਸ ਚੇਅਰਮੈਨ ਤੇ ਅਜੈ ਧੌਧਰੀ ਨੂੰ ਆਨਰੇਰੀ ਸਕੱਤਰ ਚੁਣਿਆ ਗਿਆ ਹੈ। ਮੀਟਿੰਗ ਦੌਰਾਨ ਪਹਿਲਾਂ ਪਿਛਲੇ ਚੇਅਰਮੈਨ ਹਰਪ੍ਰੀਤ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਸੁਵੀਰ ਸਿੰਘ ਸਿੱਧੂ ਨੇ ਆਪਣੇ ਅਸਤੀਫ਼ੇ ਸੌਂਪੇ, ਜਿਹੜੇ ਕਿ ਪ੍ਰਵਾਨ ਕਰ ਲਏ ਗਏ ਤੇ ਬਾਅਦ ਵਿਚ ਨਵੇਂ ਅਹੁਦੇਦਾਰਾਂ ਲਈ ਕਰਨਜੀਤ ਸਿੰਘ ਤੇ ਸੁਰਿੰਦਰ ਦੱਤ ਦੇ ਨਾਵਾਂ ਦੀ ਤਜਵੀਜ਼ ਰੱਖੀ ਗਈ, ਜਿਸ ‘ਤੇ ਸਾਰੇ ਮੌਜੂਦ ਮੈਂਬਰਾਂ ਨੇ ਸਹਿਮਤੀ ਦੇ ਦਿੱਤੀ।
Bar Council Chandigarh
ਬਾਰ ਕੌਂਸਲ ਦਾ ਗਠਨ ਐਡਵੋਕੇਟ ਐਕਟ 1961 ਦੀ ਧਾਰਾ ਤਿੰਨ ਦੇ ਅਧੀਨ ਕੀਤਾ ਗਿਆ ਸੀ। 24 ਦਸੰਬਰ 1961 ਨੂੰ ਬਾਰ ਕੌਂਸਲ ਦਾ ਪਹਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਬਾਰ ਕੌਂਸਲ ਲਾਅ ਗ੍ਰੇਜੂਏਟਸ ਨੂੰ ਐਟਵੋਕੇਟ ਦੇ ਤੌਰ ‘ਤੇ ਐਨਰੋਲ ਕਰਨ ਵਾਲੀ ਗਿਣਤੀ ਹੈ।
Bar Council Chandigarh
ਇਸਤੋਂ ਇਲਾਵਾ ਵਕੀਲਾਂ ਦੇ ਮਿਸ ਕੰਡਕਟ ‘ਤੇ ਉਨ੍ਹਾਂ ਦੀ ਸ਼ਿਕਾਇਤ ਵੀ ਬਾਰ ਕੌਂਸਲ ਸੁਣਦੀ ਹੈ। ਵਕੀਲਾਂ ਦੇ ਕਲਿਆਣ ਅਤੇ ਅਧਿਕਾਰਾਂ ਨੂੰ ਲੈ ਕੇ ਵੀ ਬਾਰ ਕੌਂਸਲ ਕੰਮ ਕਰਦੀ ਹੈ। ਮੌਜੂਦਾ ਸਮੇਂ ਵਿਚ ਪੂਰੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਵਿਚੋਂ ਬਾਰ ਕੌਂਸਲ ਦੇ 25 ਚੁਣੇ ਗਏ ਮੈਂਬਰ ਹਨ।
Bar Council Chandigarh Chairman, Karanjit Singh
ਉਨ੍ਹਾਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਐਡਵੋਕੇਟ ਜਨਰਲ ਬਾਰ ਕੌਂਸਲ ਦੇ ਐਕਸ ਆਫ਼ਿਸ਼ਿਓ ਮੈਂਬਰ ਹਨ। ਇਸ ਸਮੇਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇਕ ਲੱਖ ਤੋਂ ਜ਼ਿਆਦਾ ਵਕੀਲ ਬਾਰ ਕੌਂਸਲ ਤੋਂ ਐਨਰੋਲ ਹਨ।