
ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਰਾਜ ਸਭਾ ਵਿਚ ਅਨੁਸੂਚਿਤ ਜਾਤੀ...
ਨਵੀਂ ਦਿੱਲੀ: ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਰਾਜ ਸਭਾ ਵਿਚ ਅਨੁਸੂਚਿਤ ਜਾਤੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸਲਾਮ ਅਤੇ ਈਸਾਈ ਧਰਮ ਵਿਚ ਸ਼ਾਮਲ ਹੋਣ ਵਾਲੇ ਦਲਿਤਾਂ ਨੂੰ ਰਾਖਵਾਂਕਰਨ ਦੇ ਲਾਭ ਨਹੀਂ ਮਿਲਣਗੇ। ਨਾਲ ਹੀ ਉਨ੍ਹਾਂ ਨੇ ਇਹ ਸਾਫ਼ ਕੀਤਾ ਹੈ ਕਿ ਅਜਿਹੇ ਲੋਕ ਅਨੂਸੂਚਿਤ ਜਾਤੀ ਦੇ ਲਈ ਰਾਖਵੀਆਂ ਸੀਟਾਂ ਦੇ ਲਾਭ ਨਹੀਂ ਮਿਲਣਗੇ। ਨਾਲ ਹੀ ਉਨ੍ਹਾਂ ਨੇ ਇਹ ਸਾਫ਼ ਕੀਤਾ ਹੈ ਕਿ ਅਜਿਹੇ ਲੋਕ ਅਨੁਸੂਚਿਤ ਜਾਤੀ ਲਈ ਰਾਖਵੀਆਂ ਸੀਟਾਂ ਤੋਂ ਸੰਸਦੀ ਜਾਂ ਵਿਧਾਨ ਸਭਾ ਚੋਣਾਂ ਵੀ ਨਹੀਂ ਲੜ ਸਕਣਗੇ।
Religions
ਵੀਰਵਾਰ ਨੂੰ ਪ੍ਰਸਾਦ ਨੇ ਰਾਜ ਸਭਾ ਵਿੱਚ ਟਵਿਟਰ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਜ਼ ਨੂੰ ਚਿਤਾਵਨੀ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਦੇ ਮੈਂਬਰ ਜੀਵੀਐਲ ਨਰਸਿੰਹਾ ਰਾਓ ਨੇ ਕਾਨੂੰਨ ਮੰਤਰੀ ਤੋਂ ਦੂਜੇ ਧਰਮਾਂ ਨੂੰ ਲੈ ਕੇ ਸਵਾਲ ਕੀਤਾ ਸੀ। ਇਸ ਉੱਤੇ ਪ੍ਰਸਾਦ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਿੰਦੂ, ਸਿੱਖ ਅਤੇ ਬੋਧੀ ਧਰਮ ਅਪਣਾਇਆ ਹੈ, ਉਹ ਅਨੁਸੂਚਿਤ ਜਾਤੀਆਂ ਲਈ ਰਾਖਵੀਂਆਂ ਸੀਟਾਂ ਤੋਂ ਚੋਣ ਲੜ ਸਕਦੇ ਹਨ, ਨਾਲ ਹੀ ਇਨ੍ਹਾਂ ਧਰਮਾਂ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਰਾਖਵਾਂਕਰਨ ਦਾ ਲਾਭ ਵੀ ਮਿਲੇਗਾ।
Ravi Shankar Prasad
ਇਸਤੋਂ ਇਲਾਵਾ ਉਨ੍ਹਾਂ ਨੇ ਰਾਖਵੀਆਂ ਸੰਵਿਧਾਨਕ ਖੇਤਰਾਂ ਤੋਂ ਚੋਣ ਲੜਨ ਦੇ ਮਾਪਦੰਡਾਂ ਨੂੰ ਲੈ ਕੇ ਵੀ ਗੱਲ ਕੀਤੀ। ਕਾਨੂੰਨ ਮੰਤਰੀ ਨੇ ਸੰਵਿਧਾਨ (ਅਨੁਸੂਚੀਤ ਜਾਤੀ) ਦੇ ਪੈਰਾ 3 ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸਦੇ ਤਹਿਤ ਕੋਈ ਵੀ ਵਿਅਕਤੀ ਜੋ ਹਿੰਦੂ, ਸਿੱਖ ਜਾਂ ਬੋਧੀ ਤੋਂ ਇਲਾਵਾ ਕਿਸੇ ਧਰਮ ਦਾ ਦਾਅਵਾ ਕਰਦਾ ਹੈ, ਤਾਂ ਉਸਨੂੰ ਅਨੁਸੂਚਿਤ ਜਾਤੀ ਦਾ ਮੈਂਬਰ ਨਹੀਂ ਮੰਨਿਆ ਜਾਵੇਗਾ, ਨਾਲ ਹੀ ਉਨ੍ਹਾਂ ਨੇ ਇਹ ਸਾਫ਼ ਕੀਤਾ ਹੈ ਕਿ ਤਰਜਮਾਨੀ ਕਾਨੂੰਨ ਵਿੱਚ ਕੋਈ ਵੀ ਸੰਸ਼ੋਧਨ ਨੂੰ ਲੈ ਕੇ ਪ੍ਰਸਤਾਵ ਨਹੀਂ ਲਿਆਇਆ ਗਿਆ ਸੀ।
Ravi Shankar Prasad
2015 ਵਿੱਚ ਅਦਾਲਤ ਨੇ ਕਿਹਾ ਸੀ ਕਿ ਵਿਅਕਤੀ ਇੱਕ ਵਾਰ ਹਿੰਦੂ, ਸਿੱਖ ਧਰਮ ਛੱਡਕੇ ਈਸਾਈ ਬਣ ਜਾਂਦਾ ਹੈ, ਤਾਂ ਸਾਮਾਜਿਕ ਅਤੇ ਆਰਥਿਕ ਪ੍ਰੇਸ਼ਾਨੀਆਂ ਸਾਹਮਣੇ ਆਉਂਦੀਆਂ ਹਨ, ਅਜਿਹੇ ਵਿੱਚ ਉਸਨੂੰ ਕੋਈ ਸੁਰੱਖਿਆ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਹੁਣ ਉਹ ਅਨੁਸੂਚਿਤ ਜਾਤੀ ਨਾਲ ਸੰਬੰਧ ਨਹੀਂ ਰੱਖਦਾ ਹੈ। ਨਾਲ ਹੀ ਪ੍ਰਸਾਦ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਸਲਾਮ ਅਤੇ ਈਸਾਈ ਧਰਮ ਚੁਣਨ ਵਾਲੇ ਦਲਿਤਾਂ ਅਤੇ ਹਿੰਦੂ ਬਨਣ ਵਾਲੇ ਦਲਿਤਾਂ ਵਿੱਚ ਫਰਕ ਸਪੱਸ਼ਟ ਹੈ।