
ਫਾਇਰਿੰਗ ਮਾਮਲੇ ’ਚ ਦੋ ਖ਼ਿਲਾਫ਼ ਮਾਮਲਾ ਦਰਜ
ਰੋਹਤਕ: ਬੀਤੇ ਦਿਨ ਰੋਹਤਕ ਦੇ ਜਿਮਨਾਸਟਿਕ ਹਾਲ ‘ਚ ਅਚਾਨਕ ਚੱਲੀਆਂ ਗੋਲੀਆਂ ਨਾਲ ਸ਼ਹਿਰ ਵਿਚ ਹੜਕੰਪ ਮਚ ਗਿਆ। ਜਾਟ ਕਾਲਜ ਕੋਲ ਮੌਜੂਦ ਜਿਮਨਾਸਟਿਕ ਹਾਲ ਵਿਚ ਹੋਈ ਇਸ ਫਾਇਰਿੰਗ ਦੌਰਾਨ 5 ਲੋਕਾਂ ਦੀ ਮੌਤ ਤੇ 2 ਲੋਕ ਜ਼ਖਮੀ ਹੋ ਗਏ। ਇਸ ਘਟਨਾ ਵਿਚ ਕੁੱਲ 7 ਲੋਕਾਂ ਨੂੰ ਗੋਲੀ ਲੱਗੀ।
Rohtak Firing Case
ਤਾਜ਼ਾ ਜਾਣਕਾਰੀ ਮੁਤਾਬਕ ਮਾਮਲੇ ਵਿਚ ਪੀਜੀਆਈਐਮਐਸ ਰੋਹਤਕ ਵਿਖੇ ਆਰਮਜ਼ ਐਕਟ ਅਤੇ ਆਈਪੀਸੀ ਤਹਿਤ ਦੋ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਮੁਤਾਬਕ ਕੋਚ ਨੂੰ ਮਹਿਲਾ ਪਹਿਲਵਾਨ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਅਖਾੜੇ ਵਿਚ ਆਉਣ ਤੋਂ ਮਨਾ ਕੀਤਾ ਗਿਆ ਸੀ। ਸ਼ਿਕਾਇਤ ਤੋਂ ਭੜਕੇ ਕੋਚ ਨੇ ਸਾਥੀ ਹਮਲਾਵਰ ਨਾਲ ਮਿਲ ਕੇ ਅਖਾੜੇ ਵਿਚ ਗੋਲੀਆਂ ਚਲਾਈਆਂ।
Rohtak Firing Case
ਦੱਸ ਦਈਏ ਕਿ ਗੋਲੀ ਲੱਗਣ ਨਾਲ ਪ੍ਰਦੀਪ ਮਲਿਕ, ਪੂਜਾ ਅਤੇ ਸਾਕਸ਼ੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਦਾ ਇਲ਼ਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਦੇਹਾਂ ਨੂੰ ਪੁਲਿਸ ਨੇ ਪੋਸਟ ਮਾਰਟਮ ਲਈ ਭੇਜ ਦਿੱਤਾ।