
ਯੂਪੀ ਦੇ ਕਾਨਪੁਰ ਸ਼ਹਿਰ ਵਿਚ ਦਿਨ-ਦਿਹਾੜੇ ਇੱਕ ਮਹਿਲਾ ਦੀ ਤੇਜ਼ਾਬ ਪਾ ਕੇ ਹੱਤਿਆ ਕਰਨ ....
ਕਾਨਪੁਰ- ਯੂਪੀ ਦੇ ਕਾਨਪੁਰ ਸ਼ਹਿਰ ਵਿਚ ਦਿਨ-ਦਿਹਾੜੇ ਇੱਕ ਮਹਿਲਾ ਦੀ ਤੇਜ਼ਾਬ ਪਾ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਬਾਅਦ ਤੋਂ ਇਲਾਕੇ ਵਿਚ ਸੰਨਾਟਾ ਛਾ ਗਿਆ। ਜਾਣਕਾਰੀ ਮਿਲਦੇ ਹੀ ਸਬੰਧਤ ਥਾਣੇ ਦੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਉੱਤੇ ਪਹੁੰਚੀ। ਇਹ ਘਟਨਾ ਕਾਨਪੁਰ ਵਿਚ ਚਕੇਰੀ ਥਾਣਾ ਖੇਤਰ ਦੇ ਸ਼ਿਆਮ ਨਗਰ ਵਿਚ ਕੀਤੀ ਹੈ।
ਇੱਥੇ ਮਹਿਲਾ ਦੇ ਚਿਹਰੇ ਉੱਤੇ ਤੇਜ਼ਾਬ ਪਾਕੇ ਹੱਤਿਆ ਕਰ ਦਿੱਤੀ ਗਈ। ਮਹਿਲਾ ਦੀ ਹੁਣ ਤੱਕ ਪਛਾਣ ਨਹੀਂ ਹੋਈ ਹੈ। ਮਹਿਲਾ ਦੀ ਲਾਸ਼ ਇੱਕ ਖਾਲੀ ਪਲਾਟ ਵਿਚੋਂ ਮਿਲੀ। ਪੁਲਿਸ ਨੇ ਦੱਸਿਆ ਕਿ ਮਹਿਲਾ ਉੱਤੇ ਤੇਜ਼ਾਬ ਪਾਕੇ ਪਹਿਚਾਣ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੌਕੇ ਉੱਤੇ ਸੀਓ ਕੈਂਟ ਅਤੇ ਫੋਰੈਂਸਿਕ ਟੀਮ ਜਾਂਚ ਵਿਚ ਜੁਟੀ ਹੈ।