
ਫਰਵਰੀ ਈਰਾਨ ਸੀਮਾ ਨਾਲ ਲੱਗਦੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਚਿਚ ਦੋ ਅਲਗ-ਅਲਗ ਘਟਨਾਵਾਂ ਵਿਚ ਆਤਿਵਾਦੀਆਂ ਨੇ ਪਾਕਿਸਤਾਨ ਦੇ 6 ਸੈਨਿਕਾਂ ਦੀ ਹੱਤਿਆ ਕਰ ਦਿੱਤੀ
ਕਰਾਚੀ , 18 ਫਰਵਰੀ ਈਰਾਨ ਸੀਮਾ ਨਾਲ ਲੱਗਦੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਦੋ ਅਲਗ-ਅਲਗ ਘਟਨਾਵਾਂ ਵਿਚ ਅਤਿਵਾਦੀਆਂ ਨੇ ਪਾਕਿਸਤਾਨ ਦੇ 6 ਸੈਨਿਕਾਂ ਦੀ ਹੱਤਿਆ ਕਰ ਦਿੱਤੀ ਹੈ। ਪਹਿਲੀ ਘਟਨਾ ਪਹਾੜੀ ਪੰਜਗੁਰ ਜਿਲ੍ਹੇ ਵਿਚ ਹੋਈ ਜਿੱਥੇ ਅਤਿਵਾਦੀਆਂ ਨੇ ਫਰੰਟੀਅਰ ਕੋਰ ( ਐੇਫ.ਸੀ. ) ਦੇ ਚਾਰ ਸੈਨਿਕਾਂ ਦੀ ਐਤਵਾਰ ਨੂੰ ਹੱਤਿਆ ਕਰ ਦਿੱਤੀ ਇਸ ਘਟਨਾ ਤੋਂ ਕੁੱਝ ਹੀ ਘੰਟੇ ਪਹਿਲਾਂ ਈਰਾਨ ਸੀਮਾ ਦੇ ਨੇੜੇ ਲੋਰਾਲਈ ਵਿਚ ਐੇਫ.ਸੀ ਦੇ ਦੋ ਜਵਾਨਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।
Militants killed six pakistani soldiers in balochistan
ਬਲੋਚਿਸਤਾਨ ਐਫ.ਸੀ. ਦੇ ਬੁਲਾਰੇ ਵਸਾਏ ਖਾਨ ਨੇ ਕਿਹਾ ਕਿ ਅਤਿਵਾਦੀਆਂ ਨੇ ਸੀਮਾ ਚੌਂਕੀ ਤੇ ਉਸ ਸਮੇਂ ਹਮਲਾ ਕੀਤਾ ਜਦੋਂ ਚੌਂਕੀ ਤੇ ਗਾਰਡ ਬਦਲੇ ਜਾ ਰਹੇ ਸੀ। ਬਲੋਚਿਸਤਾਨ ਦੇ ਮੁੱਖਮੰਤਰੀ ਜਾਮ ਮਦਾਦ ਖਾਨ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਹਮਲੇ ਨੂੰ ਰਾਜ ਦੀ ਸ਼ਾਂਤੀ ਤੇ ਵਿਕਾਸ ਵਿਚ ਰੋਕ ਕਰਨ ਵਾਲਾ ਦੱਸਿਆ। ਬਲੋਚਿਸਤਾਨ ਸੂਬੇ ਦੀ ਸੀਮਾ ਈਰਾਨ ਤੇ ਅਫਗਾਨਿਸਤਾਨ ਨਾਲ ਲੱਗਦੀ ਹੈ। ਉਨ੍ਹਾਂ ਨੇ ਕਿਹਾ, “ਇਹ ਬਲੋਚਿਸਤਾਨ ‘ਤੇ ਇੱਥੇ ਚੱਲ ਰਹੀਆਂ ਵਿਕਾਸ ਪਰਿਯੋਜਨਾਵਾਂ ਦੇ ਖਿਲਾਫ ਇੱਕ ਸਾਜਿਸ਼ ਹੈ”।
ਈਰਾਨੀ ਰੈਵੋਲੂਸ਼ਨਰੀ ਗਾਰਡ ਦੇ ਪ੍ਰਮੁੱਖ ਮੇਜਰ ਜਨਰਲ ਮੁਹੰਮਦ ਅਲੀ ਜ਼ਾਫਰੀ ਨੇ ਪਿਛਲੇ ਦਿਨੀਂ ਪਾਕਿਸਤਾਨ ਨੂੰ ਕਿਹਾ ਸੀ ਕਿ ਉਹ ਇਸ ਪ੍ਰਤੀਬੰਧਿਤ ਅਤਿਵਾਦੀ ਸੰਗਠਨ ਦੇ ਖਿਲਾਫ ਕਾਰਵਾਈ ਕਰੇ, ਜਿਸ ਨੇ ਬਲੋਚਿਸਤਾਨ ਦੇ ਨਾਲ ਲੱਗਦੇ ਈਰਾਨ ਦੇ ਦੱਖਣ - ਪੂਰਵ ਖੇਤਰ ਵਿਚ 27 ਸੈਨਿਕਾਂ ਨੂੰ ਮਾਰ ਦਿੱਤਾ। ਜ਼ਾਫਰੀ ਬੀਤੇ ਸਮੇਂ ਵਿਚ ਪਾਕਿਸਤਾਨ ‘ਤੇ ਅਤਿਵਾਦੀਆਂ ਨੂੰ ਸ਼ਰਣ ਦੇਣ ਦਾ ਇਲਜ਼ਾਮ ਲਗਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਤਿਵਾਦੀਆਂ ਨੂੰ ਸਜਾ ਦੇਣ ਲਈ ਈਰਾਨ ਕੋਲ ਬਲ ਪ੍ਰਯੋਗ ਕਾ ਅਧਿਕਾਰ ਹੈ। ਪਾਕਿਸਤਾਨ ਦੇ ਵਿਦੇਸ਼ੀ ਦਫ਼ਤਰ ਨੇ ਇਹਨਾਂ ਆਰੋਪਾਂ ਨੂੰ ਖਾਰਿਜ ਕਰ ਦਿੱਤਾ ਹੈ।