ਯੈੱਸ ਬੈਂਕ ਦੀ ਸਹਾਇਤਾ 'ਚ ਉਤਰੀ ਸਰਕਾਰ: ਮੰਤਰੀ ਮੰਡਲ ਵਲੋਂ ਮੁੜ ਨਿਰਮਾਣ ਯੋਜਨਾ ਮਨਜ਼ੂਰ!
Published : Mar 13, 2020, 7:54 pm IST
Updated : Mar 13, 2020, 7:54 pm IST
SHARE ARTICLE
file photo
file photo

ਭਾਰਤੀ ਸਟੇਟ ਬੈਂਕ 49 ਫ਼ੀ ਸਦੀ ਹਿੱਸੇਦਾਰੀ ਖ਼ਰੀਦੇਗਾ

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਸ਼ੁਕਰਵਾਰ ਨੂੰ ਯੈੱਸ ਬੈਂਕ ਦੀ ਮੁੜ ਨਿਰਮਾਣ ਯੋਜਨਾ ਨੂੰ ਮਨਜ਼ੂਰੀ ਦੇ ਦਿਤੀ ਹੈ। ਰਿਜ਼ਰਵ ਬੈਂਕ ਵਲੋਂ ਪੇਸ਼ ਇਸ ਯੋਜਨਾ ਤਹਿਤ ਭਾਰਤੀ ਸਟੇਟ ਬੈਂਕ ਯੈੱਸ ਬੈਂਕ ਦੀ 49 ਫ਼ੀ ਸਦੀ ਹਿੱਸੇਦਾਰੀ ਖ਼ਰੀਦੇਗਾ।

PhotoPhoto

ਵਿੱਤ ਮੰਤਰੀ ਨਿਰਮਲਾ ਸੀਤਾ ਰਮਣ ਨੇ ਕਿਹਾ ਕਿ ਮੰਤਰੀ ਮੰਡਲ ਨੇ ਰਿਜ਼ਰਵ ਬੈਂਕ ਵਲੋਂ ਸੁਝਾਈ ਗਈ ਯੈੱਸ ਬੈਂਕ ਮੁੜ ਨਿਰਮਾਣ ਯੋਜਨਾ ਨੂੰ ਮਨਜ਼ੂਰੀ ਦੇ ਦਿਤੀ ਹੈ। ਰਿਜ਼ਰਵ ਬੈਂਕ ਨੇ ਪੰਜ ਮਾਰਚ ਨੂੰ ਯੈੱਸ ਬੈਂਕ 'ਤੇ ਰੋਕ ਲਗਾ ਦਿਤੀ ਸੀ, ਨਾਲ ਹੀ ਗਾਹਕਾਂ ਲਈ 50,000 ਰੁਪਏ ਤਕ ਨਿਕਾਸੀ ਹੱਦ ਤੈਅ ਕਰ ਦਿਤੀ ਸੀ। ਇਹ ਰੋਕ ਤਿੰਨ ਅਪ੍ਰੈਲ ਤਕ ਲਗਾਈ ਗਈ ਹੈ।

PhotoPhoto

ਇਸ ਤੋਂ ਇਲਾਵਾ ਕੇਂਦਰੀ ਕੇਂਦਰੀ ਬੈਂਕ ਨੇ ਐਸਬੀਆਈ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੂੰ ਯੈੱਸ ਬੈਂਕ ਦਾ ਪ੍ਰਸ਼ਾਸਕ ਥਾਪਿਆ ਸੀ। ਮੁੜ ਨਿਰਮਾਣ ਯੋਜਨਾ ਦੀ ਜਾਣਕਾਰੀ ਦਿੰਦੇ ਹੋਏ ਸੀਤਾਰਮਣ ਨੇ ਕਿਹਾ ਕਿ ਐਸਬੀਆਈ ਯੈੱਸ ਬੈਂਕ ਵਿਚ 49 ਫ਼ੀ ਸਦੀ ਹਿੱਸੇਦਾਰੀ ਖ਼ਰੀਦੇਗੀ।

PhotoPhoto

ਬਾਕੀ ਹੋਰ ਨਿਵੇਸ਼ਕਾਂ ਨੂੰ ਸੱਦਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਨਿਵੇਸ਼ਕ 'ਤੇ ਤਿੰਨ ਸਾਲ ਤਕ ਸ਼ੇਅਰਾਂ ਦੀ ਖ਼ਰੀਦ-ਵਿਕਰੀ 'ਤੇ ਰੋਕ ਰਹੇਗੀ। ਐਸਬੀਆਈ ਦੇ ਮਾਮਲੇ ਵਿਚ ਉਹ ਅਪਦੀ ਹਿੱਸੇਦਾਰੀ ਨੂੰ ਤਿੰਨ ਸਾਲ ਤਕ 26 ਫ਼ੀ ਸਦੀ ਤੋਂ ਘੱਟ ਨਹੀਂ ਕਰੇਗਾ।

PhotoPhoto

ਵਿੱਤ ਮੰਤਰੀ ਨੇ ਕਿਹਾ ਕਿ ਯੈੱਸ ਬੈਂਕ ਦੀ ਅਧਿਕਾਰਤ ਪੂੰਜੀ 1100 ਕਰੋੜ ਰੁਪਏ ਤੋਂ ਵੱਧ ਕੇ 6200 ਕਰੋੜ ਰੁਪਏ ਹੋ ਜਾਵੇਗੀ। ਇਸ ਮੁੜ ਨਿਰਮਾਣ ਯੋਜਨਾ ਨੂੰ ਖਾਤਾਧਾਰਕਾਂ ਦੇ ਹਿਤਾਂ ਦੀ ਰਖਿਆ ਨੂੰ ਧਿਆਨ ਵਿਚ ਰੱਖ ਕੇ ਮਨਜ਼ੂਰੀ ਦਿਤੀ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM
Advertisement