ਯੈੱਸ ਬੈਂਕ ਖਾਤਾਧਾਰਕਾਂ ਲਈ ਖੁਸ਼ਖਬਰੀ ,ਕਿਸੇ ਵੀ ਏਟੀਐਮ ਤੋਂ ਕਢਵਾ ਸਕਦੇ ਹਨ ਪੈਸੇ
Published : Mar 8, 2020, 3:06 pm IST
Updated : Mar 8, 2020, 3:16 pm IST
SHARE ARTICLE
file photo
file photo

ਦੋ ਦਿਨਾਂ ਤੋਂ ਪ੍ਰੇਸ਼ਾਨ ਯੈਸ ਬੈਂਕ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ ਆਈ ਹੈ।

ਨਵੀਂ ਦਿੱਲੀ: ਦੋ ਦਿਨਾਂ ਤੋਂ ਪ੍ਰੇਸ਼ਾਨ ਯੈਸ ਬੈਂਕ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ ਆਈ ਹੈ ਹੁਣ ਉਹ ਕਿਸੇ ਵੀ ਏਟੀਐਮ ਤੋਂ ਪੈਸੇ ਕੱਢਵਾ ਸਕਦੇ ਹਨ। ਬੈਂਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਗਾਹਕ ਹੁਣ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਪੈਸੇ ਕੱਢਵਾ ਸਕਣਗੇ। ਉਨ੍ਹਾਂ ਬੈਂਕ ਦੇ ਗਾਹਕਾਂ ਦੇ ਸਬਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਹ ਹੋਰ ਬੈਂਕਾਂ ਦੇ ਏਟੀਐਮਜ਼ ਤੇ ਵੀ ਯੇਸ ਬੈਂਕ ਦੇ ਏਟੀਐਮ ਕਾਰਡ ਦੀ ਵਰਤੋਂ ਕਰਕੇ ਪੈਸੇ ਕੱਢਵਾ ਸਕਣਗੇ। 
 

photophoto

ਦੱਸ ਦੇਈਏ ਕਿ ਬੈਂਕ ਨੇ ਇਹ ਸਹੂਲਤ ਵਾਪਸ ਲੈ ਲਈ ਸੀ। ਬੈਂਕ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਆਰਬੀਆਈ ਇਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀਆਂ ਤਿੰਨ ਧੀਆਂ ਦੇ ਘਰ ਵੀ ਛਾਪੇ ਮਾਰੇ ਗਏ।

file photofile photo

ਦੱਸ ਦੇਈਏ ਕਿ ਆਰਬੀਆਈ ਨੇ ਸ਼ੁੱਕਰਵਾਰ ਸ਼ਾਮ 6 ਵਜੇ ਯੈਸ ਬੈਂਕ 'ਤੇ ਪਾਬੰਦੀਆਂ ਲਗਾਈਆਂ ਸਨ। ਗ੍ਰਾਹਕ ਆਪਣੇ ਖਾਤੇ ਵਿਚੋਂ ਸਿਰਫ 50000 ਰੁਪਏ ਪ੍ਰਤੀ ਮਹੀਨਾ ਹੀ ਕੱਢਵਾ ਸਕਦੇ ਹਨ। ਇਸ ਦੇ ਕਾਰਨ ਗ੍ਰਾਹਕ ਪੀ.ਐੱਮ ਸੀ. ਵਰਗੇ ਸੰਕਟ ਦਾ ਅੰਦੇਸ਼ਾ ਹੋਣ ਲੱਗ ਪਿਆ ਸੀ। ਉਹ ਇੱਕ ਤੋਂ ਦੂਜੇ ਤੱਕ ਏਟੀਐਮ ਤੇ ਪਹੁੰਚ ਰਹੇ ਸਨ ਤਾਂ ਕਿ ਉਹ ਪੈਸੇ ਕਢਵਾ ਸਕਣ ਪਰ ਕੁਝ ਨੂੰ ਲੰਬੀਆਂ ਕਤਾਰਾਂ ਵਿੱਚ ਸਫਲਤਾ ਮਿਲੀ।

photophoto

ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਮਾਲਕੀਅਤ ਬੈਂਕ ਐਸਬੀਆਈ ਨੇ ਯੈੱਸ ਬੈਂਕ ਨੂੰ ਬਚਾਉਣ ਦੀ ਯੋਜਨਾ ਦਾ ਐਲਾਨ ਕੀਤਾ। ਐਸਬੀਆਈ ਬੈਂਕ ਦੇ 49% ਸ਼ੇਅਰ ਖਰੀਦ ਸਕਦਾ ਹੈ। ਇਸ ਦੇ ਨਾਲ 2450 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ। ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਖਾਤਾ ਧਾਰਕਾਂ ਦਾ ਪੈਸਾ ਬਿਲਕੁਲ ਸੁਰੱਖਿਅਤ ਹੈ, ਹਾਲਾਂਕਿ ਕਰਮਚਾਰੀਆਂ ਨੂੰ ਇਸ ਸਾਲ ਦੇ ਵਾਧੇ ਨੂੰ ਭੁੱਲਣਾ ਚਾਹੀਦਾ ਹੈ। ਬੈਂਕ ਨੇ ਵੀ ਇਸ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM
Advertisement