ਕੜਾਕੇ ਦੀ ਧੁੱਪ ਤੋਂ ਬਚਣ ਲਈ ਕਿਸਾਨਾਂ ਨੇ ਬਣਾਇਆ ਬਾਂਸ ਦਾ ਘਰ, ਗਰਮੀਆਂ ’ਚ ਰਹਿਦੈ ਠੰਡਾ
Published : Mar 13, 2021, 3:15 pm IST
Updated : Mar 13, 2021, 3:15 pm IST
SHARE ARTICLE
 bamboo house
bamboo house

ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਪੱਕੇ ਘਰ ਤਾਂ ਬਣਾਉਣੇ ਸ਼ੁਰੂ ਕਰ ਹੀ ਦਿੱਤੇ ਹਨ...

ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਪੱਕੇ ਘਰ ਤਾਂ ਬਣਾਉਣੇ ਸ਼ੁਰੂ ਕਰ ਹੀ ਦਿੱਤੇ ਹਨ ਪਰ ਗਰਮੀ ਤੋਂ ਬਚਣ ਲਈ ਈਟਾਂ ਅਤੇ ਗਾਰੇ ਦੇ ਘਰਾਂ ਤੋਂ ਇਲਾਵਾ ਬਾਂਸ ਦੇ ਘਰ ਵੀ ਬਣਾਏ ਜਾ ਰਹੇ ਹਨ। ਸਿੰਘੂ ਬਾਰਡਰ ਉਤੇ ਜੀਂਦ ਤੋਂ ਆਏ ਕਿਸਾਨਾਂ ਅਤੇ ਕਾਰੀਗਰਾਂ ਨੇ ਇਕ ਬਾਂਸ ਦਾ ਘਰ ਬਣਾਇਆ ਹੈ। ਜਿਹੜਾ 25 ਫੁੱਟ ਲੰਮਾ, 12 ਫੁੱਟ ਚੌੜਾ ਅਤੇ 15 ਫੁੱਟ ਉੱਚਾ ਹੈ।

FARMER HOUSEFARMER HOUSE

ਇਸ ਵਿਚ 15 ਤੋਂ 16 ਲੋਕ ਆਰਾਮ ਨਾਲ ਸੋ ਸਕਦੇ ਹਨ। 100 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਬੈਠੇ ਕਿਸਾਨ ਇਹ ਮੰਨ ਚੁੱਕੇ ਹਨ ਕਿ ਗਰਮੀਆਂ ਦਿੱਲੀ ਦੀਆਂ ਸਰਹੱਦਾਂ ਉਤੇ ਹੀ ਬਿਤਾਈਆਂ ਜਾਣਗੀਆਂ। ਇਸਨੂੰ ਲੈ ਕੇ ਕੜਾਕੇ ਦੀ ਧੁੱਪ ਅਤੇ ਲੂੰ ਤੋਂ ਬਚਣ ਲਈ ਪੂਰਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ। ਗਰਮੀਆਂ ਤੋਂ ਬਚਣ ਦੇ ਇਰਾਦੇ ਨਾਲ ਹੀ ਕਿਸਾਨਾਂ ਨੇ ਇਸ ਘਰ ਨੂੰ ਬਾਂਸ ਦਾ ਬਣਾਇਆ ਹੈ।

FARMER HOUSEFARMER HOUSE

ਤਾਂਕਿ ਬਾਂਸ ਦੇ ਜਰੀਏ ਗਰਮ ਹਵਾ ਦੇ ਤੇਵਰਾਂ ਨੂੰ ਸ਼ਾਂਤ ਕੀਤਾ ਜਾ ਸਕੇ। ਘਰ ਛੱਤ ਨੂੰ ਖਾਸ ਪਰਾਲੀ ਨਾ ਤਿਆਰ ਕੀਤਾ ਗਿਆ ਹੈ। ਪਿੰਡ ਦੇ ਨੁਸਕਿਆਂ ਅਤੇ ਉਪਾਇਆ ਦੇ ਨਾਲ-ਨਾਲ ਇੱਥੇ ਆਧੁਨਿਕਤਾ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ। ਬਾਂਸ ਦੇ ਇਸ ਘਰ ਵਿਚ ਬਿਜਲੀ ਦਾ ਕੁਨੈਕਸ਼ਨ ਵੀ ਹੈ, ਛੱਤਾਂ ਉਤੇ ਪੱਖੇ ਲੱਗੇ ਹੋਏ ਹਨ ਅਤੇ ਕੂਲਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਤਾਂਕਿ ਗਰਮੀ ਦੀ ਵਜ੍ਹਾ ਨਾਲ ਅੰਦੋਲਨ ਦੀ ਧਾਰ ਨੂੰ ਘੱਟ ਨਾ ਹੋਣ ਦਿੱਤਾ ਜਾਵੇ। ਜੀਂਦ ਤੋਂ ਆਏ ਕਿਸਾਨਾਂ ਨੇ ਇਸ ਨੂੰ ਸਿਰਫ਼ ਪੰਜ ਦਿਨਾਂ ਵਿਚ ਤਿਆਰ ਕੀਤਾ ਹੈ।

KissanKissan

ਜਿਵੇਂ-ਜਿਵੇਂ ਮੌਸਮ ਅਪਣੇ ਤੇਵਰਾਂ ਨੂੰ ਬਦਲ ਰਿਹਾ ਹੈ, ਉਸੇ ਤਰ੍ਹਾਂ ਕਿਸਾਨ ਅਪਣੀ ਰਣਨੀਤੀ ਵੀ ਬਦਲ ਰਹੇ ਹਨ। ਟਿਕਰੀ ਬਾਰਡਰ ਉਤੇ ਬੁਲੰਦਸ਼ਹਿਰ ਦੇ ਕੁਝ ਕਿਸਾਨ ਪੱਕੇ ਮਕਾਨ ਬਣਾ ਰਹੇ ਹਨ। ਜਿਸਦੀ ਕੀਮਤ 20 ਤੋਂ 30 ਹਜਾਰ ਤੱਕ ਅੰਕੀ ਗਈ ਹੈ। ਅਤੇ ਜਦੋਂ ਇਹ ਬਾਂਸ ਦੇ ਮਕਾਨ, ਦਰਅਸਲ ਕਿਸਾਨਾਂ ਦੇ ਟ੍ਰੈਕਟਰ ਹੁਣ ਕਟਾਈ ਦੇ ਲਈ ਵਾਪਸ ਪਿੰਡ ਨੂੰ ਜਾਣਗੇ। ਹੁਣ ਤੱਕ ਜਿਹੜੇ ਕਿਸਾਨ ਟ੍ਰੈਕਟਰ ਟ੍ਰਾਲੀਆਂ ਵਿਚ ਰਹਿ ਕੇ ਕਿਸਾਨ ਅੰਦੋਲਨ ਵਿਚ ਅਪਣੀ ਆਵਾਜ ਦੇ ਰਹੇ ਸਨ ਉਹ ਹੁਣ ਨਵੇਂ ਇੰਤਜਾਮ ਕਰ ਰਹੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement