ਬੰਬੇ ਹਾਈ ਕੋਰਟ ਨੇ ਬੀਮਾ ਕੰਪਨੀ ਦੀ ਪਟੀਸ਼ਨ ਕੀਤੀ ਖ਼ਾਰਜ; ਕਿਹਾ-ਟਾਇਰ ਫਟਣਾ ਕੁਦਰਤੀ ਘਟਨਾ ਨਹੀਂ ਸਗੋਂ ਮਨੁੱਖੀ ਲਾਪਰਵਾਹੀ ਹੈ 

By : KOMALJEET

Published : Mar 13, 2023, 9:14 am IST
Updated : Mar 13, 2023, 9:14 am IST
SHARE ARTICLE
Bombay Highcourt (representational)
Bombay Highcourt (representational)

ਪੀੜਤ ਦੇ ਪਰਿਵਾਰ ਦਿੱਤੀ ਜਾਵੇ ਮੁਆਵਜ਼ਾ ਰਾਸ਼ੀ 


ਮੁੰਬਈ : ਟਾਇਰ ਫਟਣ ਨੂੰ ਕੁਦਰਤੀ ਘਟਨਾ ਕਹਿ ਕੇ ਮੁਆਵਜ਼ਾ ਦੇਣ ਤੋਂ ਇਨਕਾਰ ਕਰਨ ਵਾਲੀ ਬੀਮਾ ਕੰਪਨੀ ਨੂੰ ਬੰਬੇ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਟਾਇਰ ਫਟਣਾ ਕੋਈ ਕੁਦਰਤੀ ਘਟਨਾ ਨਹੀਂ ਸਗੋਂ ਮਨੁੱਖੀ ਲਾਪਰਵਾਹੀ ਹੈ, ਇਸ ਲਈ ਕੰਪਨੀ ਨੂੰ ਮੁਆਵਜ਼ਾ ਦੇਣਾ ਹੋਵੇਗਾ।

ਜਸਟਿਸ ਐਸ.ਜੀ. ਡਿਗੇ ਦੇ ਸਿੰਗਲ ਬੈਂਚ ਨੇ ਕਿਹਾ- 'ਐਕਟ ਆਫ਼ ਗੌਡ' ਇੱਕ ਗੰਭੀਰ ਅਤੇ ਅਚਾਨਕ ਕੁਦਰਤੀ ਘਟਨਾ ਹੈ, ਜਿਸ ਲਈ ਕੋਈ ਵੀ ਮਨੁੱਖ ਜ਼ਿੰਮੇਵਾਰ ਨਹੀਂ ਹੈ। ਟਾਇਰ ਫਟਣ ਲਈ ਮਨੁੱਖ ਜ਼ਿੰਮੇਵਾਰ ਹੈ, ਇਸ ਲਈ ਕੰਪਨੀ ਇਸ ਨੂੰ ਕੁਦਰਤੀ ਘਟਨਾ ਕਹਿ ਕੇ ਮੁਆਵਜ਼ੇ ਤੋਂ ਇਨਕਾਰ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ:  ਫੈਕਟਰੀ 'ਚ ਲੋਹਾ ਪਿਘਲਾ ਰਹੇ ਮਜ਼ਦੂਰਾਂ ਨਾਲ ਵਾਪਰਿਆ ਵੱਡਾ ਹਾਦਸਾ, 2 ਦੀ ਮੌਤ ਤੇ ਤਿੰਨ ਗੰਭੀਰ ਜ਼ਖ਼ਮੀ 

ਘਟਨਾ ਅਕਤੂਬਰ 2010 ਦੀ ਹੈ। ਮਕਰੰਦ ਪਟਵਰਧਨ ਆਪਣੇ ਦੋ ਸਾਥੀਆਂ ਨਾਲ ਕਾਰ ਵਿੱਚ ਪੁਣੇ ਤੋਂ ਮੁੰਬਈ ਜਾ ਰਿਹਾ ਸੀ। ਇਸ ਦੌਰਾਨ ਗੱਡੀ ਦਾ ਪਿਛਲਾ ਟਾਇਰ ਫਟ ਗਿਆ ਅਤੇ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ। ਮਕਰੰਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਕਰੰਦ ਕੋਲ ਨਿਊ ਇੰਡੀਆ ਅਸ਼ੋਰੈਂਸ ਕੰਪਨੀ ਦੀ ਬੀਮਾ ਪਾਲਿਸੀ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕੰਪਨੀ ਨੂੰ ਮੁਆਵਜ਼ੇ ਲਈ ਅਰਜ਼ੀ ਦਿੱਤੀ ਹੈ।

ਇਹ ਵੀ ਪੜ੍ਹੋ: ਭਰਾ ਦੇ ਵਿਆਹ ਦੀ ਖ਼ਰੀਦਦਾਰੀ ਕਰ ਕੇ ਘਰ ਵਾਪਸ ਆ ਰਹੀ ਔਰਤ ਦੀ ਮੌਤ, ਬੱਚਾ ਜ਼ਖਮੀ 

ਬੀਮਾ ਕੰਪਨੀ ਨੇ ਕਿਹਾ ਕਿ ਟਾਇਰ ਫਟਣਾ 'ਗੌਡ ਆਫ ਐਕਟ' ਸੀ ਅਤੇ ਇਸ ਆਧਾਰ 'ਤੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮਕਰੰਦ ਦੇ ਪਰਿਵਾਰਕ ਮੈਂਬਰ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੋਲ ਗਏ। ਟ੍ਰਿਬਿਊਨਲ ਨੇ ਨੋਟ ਕੀਤਾ ਕਿ ਮਕਰੰਦ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ ਅਤੇ ਕੰਪਨੀ ਨੂੰ ਮਕਰੰਦ ਦੇ ਪਰਿਵਾਰ ਨੂੰ 1.25 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਇਸ ਹੁਕਮ ਦੇ ਖਿਲਾਫ ਕੰਪਨੀ ਬੰਬੇ ਹਾਈ ਕੋਰਟ ਪਹੁੰਚੀ ਜਿੱਥੇ ਜਸਟਿਸ ਐਸ ਜੀ ਡਿਗੇ ਨੇ ਕੰਪਨੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ।

ਅਦਾਲਤ ਨੇ ਟਾਇਰ ਫਟਣ ਦੇ ਕਈ ਕਾਰਨ ਵੀ ਦੱਸੇ। ਅਦਾਲਤ ਨੇ ਕਿਹਾ ਕਿ ਟਾਇਰ ਫਟਣ ਦੀਆਂ ਘਟਨਾਵਾਂ ਤੇਜ਼ ਰਫ਼ਤਾਰ, ਟਾਇਰ ਵਿਚ ਘੱਟ ਜਾਂ ਜ਼ਿਆਦਾ ਹਵਾ, ਜ਼ਿਆਦਾ ਤਾਪਮਾਨ ਜਾਂ ਪੁਰਾਣੇ ਟਾਇਰ ਕਾਰਨ ਹੋ ਸਕਦੀਆਂ ਹਨ, ਇਸ ਲਈ ਇਹ ਮਨੁੱਖੀ ਲਾਪਰਵਾਹੀ ਹੈ। ਡਰਾਈਵਰ ਨੂੰ ਗੱਡੀ ਚਲਾਉਣ ਤੋਂ ਪਹਿਲਾਂ ਟਾਇਰਾਂ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ।

Location: India, Delhi

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement