Hyderabad News: ਖੇਡਦੇ ਸਮੇਂ ਲਿਫ਼ਟ ਦੇ ਦਰਵਾਜ਼ੇ 'ਚ ਫਸਿਆ 4 ਸਾਲਾ ਮਾਸੂਮ, ਖ਼ੂਨ ਨਾਲ ਲੱਥਪੱਥ ਮਿਲੀ ਲਾਸ਼
Published : Mar 13, 2025, 12:48 pm IST
Updated : Mar 13, 2025, 12:48 pm IST
SHARE ARTICLE
 Child Dies After Getting Trapped in Lift in Hyderabad News in punjabi
Child Dies After Getting Trapped in Lift in Hyderabad News in punjabi

Hyderabad News: ਇਕਲੌਤੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ

ਹੈਦਰਾਬਾਦ ਦੇ ਮਹਿੰਦੀਪਟਨਮ ਵਿੱਚ ਚਾਰ ਸਾਲ ਦੇ ਮਾਸੂਮ ਬੱਚੇ ਦੀ ਦਰਦਨਾਕ ਮੌਤ ਨੇ ਸਨਸਨੀ ਮਚਾ ਦਿੱਤੀ ਹੈ। ਇੱਥੋਂ ਦੀ ਆਸਿਫ਼ ਨਗਰ ਕਲੋਨੀ ਦੇ ਮੁਖ਼ਤਬਾ ਅਪਾਰਟਮੈਂਟ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਲਿਫ਼ਟ ਵਿੱਚ ਫਸਣ ਨਾਲ ਚਾਰ ਸਾਲਾ ਬੱਚੇ ਸੁਰਿੰਦਰ ਦੀ ਮੌਤ ਹੋ ਗਈ।

ਸੁਰਿੰਦਰ ਅਪਾਰਟਮੈਂਟ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਸ਼ਾਮ ਬਹਾਦੁਰ ਦਾ ਪੁੱਤਰ ਸੀ। ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਵਾਪਰੀ, ਜਦੋਂ ਸੁਰਿੰਦਰ ਖੇਡਦੇ ਹੋਏ ਲਿਫ਼ਟ ਦੇ ਦਰਵਾਜ਼ੇ ਵਿਚਕਾਰ ਫਸ ਗਿਆ।

ਕਰੀਬ 10 ਮਿੰਟ ਬਾਅਦ ਜਦੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਲਿਫ਼ਟ ਦੇ ਦਰਵਾਜ਼ਿਆਂ ਵਿਚਕਾਰ ਲਹੂ-ਲੁਹਾਨ, ਬੇਹੋਸ਼, ਖੂਨ ਨਾਲ ਲੱਥਪੱਥ ਹਾਲਤ 'ਚ ਮਿਲਿਆ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਹ ਪਹਿਲਾਂ ਹੀ ਮਰ ਚੁੱਕਾ ਸੀ। ਮਾਪੇ ਆਪਣੇ ਇਕਲੌਤੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਸੋਗ 'ਚ ਹਨ ਅਤੇ ਪਰਿਵਾਰ 'ਚ ਮਾਤਮ ਹੈ।

Location: India, Telangana, Hyderabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement