
MP Accident News: ਬੇਕਾਬੂ ਗੈਸ ਟੈਂਕਰ ਨੇ ਇਕ ਕਾਰ ਅਤੇ ਇਕ ਪਿਕਅੱਪ ਨੂੰ ਮਾਰੀ ਟੱਕਰ
Dhar Madhya Pradesh road accident News in punjabi : ਮੱਧ ਪ੍ਰਦੇਸ਼ ਦੇ ਧਾਰ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਬੁੱਧਵਾਰ ਦੇਰ ਰਾਤ ਬਦਨਵਰ-ਉਜੈਨ ਫੋਰਲੇਨ 'ਤੇ ਇੱਕ ਗੈਸ ਟੈਂਕਰ ਨੇ ਇੱਕ ਪਿਕਅੱਪ ਅਤੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਤਿੰਨ ਲੋਕ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਹਾਦਸੇ ਦੀ ਸੂਚਨਾ ਥਾਣਾ ਬਦਨੌਰ ਦੀ ਪੁਲਿਸ ਨੂੰ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਕਾਰ ਵਿੱਚ ਸਵਾਰ ਮ੍ਰਿਤਕ ਮੰਦਸੌਰ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਘਟਨਾ ਬੁੱਧਵਾਰ ਰਾਤ ਕਰੀਬ 11 ਵਜੇ ਦੀ ਹੈ। ਇੰਡੇਨ ਗੈਸ ਦਾ ਟੈਂਕਰ ਉਜੈਨ ਵੱਲ ਜਾ ਰਿਹਾ ਸੀ। ਬਦਨਵਰ-ਉਜੈਨ ਫੋਰ ਲੇਨ 'ਤੇ ਟੈਂਕਰ ਗਲਤ ਪਾਸੇ ਚੱਲ ਰਿਹਾ ਸੀ।
ਇਸ ਦੌਰਾਨ ਟੈਂਕਰ ਨੇ ਪਹਿਲਾਂ ਪਿਕਅੱਪ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਕਾਰ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅਪ ਟੈਂਕਰ ਦੇ ਹੇਠਾਂ ਆ ਗਈ ਅਤੇ ਪਿਕਅਪ 'ਚ ਸਵਾਰ ਪੰਜ 'ਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੱਡੀ ਵਿੱਚ ਦੋ ਲੋਕ ਫਸੇ ਰਹੇ। ਜਿਨ੍ਹਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ।
ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ। ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਇੱਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਬਦਨੌਰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਰਤਲਾਮ ਰੈਫ਼ਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਦਨਵਰ ਹਸਪਤਾਲ ਲਿਆਂਦਾ ਗਿਆ ਹੈ।