
ਹਿੰਦੂਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਨੂੰ ਰੱਖਿਆ ਮੰਤਰਾਲਾ ਤੋਂ ਭਾਰੀ ਵਾਹਨਾਂ ਦੀ ਸਪਲਾਈ ਦਾ ਆਰਡਰ ਮਿਲਿਆ ਹੈ।
ਨਵੀਂ ਦਿੱਲੀ : ਹਿੰਦੂਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਨੂੰ ਰੱਖਿਆ ਮੰਤਰਾਲਾ ਤੋਂ ਭਾਰੀ ਵਾਹਨਾਂ ਦੀ ਸਪਲਾਈ ਦਾ ਆਰਡਰ ਮਿਲਿਆ ਹੈ। ਕੰਪਨੀ 10 ਟਾਇਰਾਂ ਵਾਲੇ ਭਾਰੀ ਸਮਰਥਾ ਦੇ ਟਰੱਕਾਂ (ਐਚਐਮਵੀ 10x10) ਦੀ ਸਪਲਾਈ ਕਰੇਗੀ ਜੋ ਸਮਰਚ ਰਾਕੇਟ ਨੂੰ ਲਿਜਾਣ ਵਿਚ ਸਮਰਥ ਹੋਣਗੇ। ਸ਼ੁਰੂਆਤੀ ਤੌਰ 'ਤੇ ਇਹ ਆਰਡਰ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ।
Ashok Leylandਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਐਚਐਮਵੀ 10x10 ਨੂੰ ਪੂਰੀ ਤਰ੍ਹਾਂ ਭਾਰਤ ਵਿਚ ਤਿਆਰ ਕੀਤਾ ਗਿਆ ਹੈ। ਇਸ ਨੇ ਭਾਰਤੀ ਫ਼ੌਜ ਦੀ ਇਕ ਵੱਡੀ ਪ੍ਰੇਸ਼ਾਨੀ ਨੂੰ ਖ਼ਤਮ ਕੀਤਾ ਹੈ ਕਿਉਂਕਿ ਉਹ ਲੰਮੇ ਸਮੇਂ ਤੋਂ ਸਮਰਚ ਰਾਕੇਟ ਲਿਆਉਣ- ਲਿਜਾਣ ਵਿਚ ਸਮਰਥ ਵਾਹਨ ਦੀ ਭਾਲ ਕਰ ਰਹੀ ਸੀ। ਕੰਪਨੀ ਨੇ ਕਿਹਾ ਕਿ ਸ਼ੁਰੂਆਤ ਵਿਚ ਇਹ ਆਰਡਰ 100 ਕਰੋੜ ਰੁਪਏ ਦਾ ਹੋਵੇਗਾ।