
ਯੂਪੀ ਦੇ ਉਨਾਵ ਅਤੇ ਜੰਮੂ ਕਸ਼ਮੀਰ ਦੇ ਕਠੂਆ 'ਚ ਹੋਏ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ 'ਤੇ ਪੂਰੇ ਦੇਸ਼ ਭਰ 'ਚ ਗੁੱਸੇ ਅਤੇ ਦੁੱਖ ਦਾ ਮਾਹੌਲ ਹੈ। ਇਸ ਮਾਹੌਲ...
ਰਾਜਸਥਾਨ : ਯੂਪੀ ਦੇ ਉਨਾਵ ਅਤੇ ਜੰਮੂ ਕਸ਼ਮੀਰ ਦੇ ਕਠੂਆ 'ਚ ਹੋਏ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ 'ਤੇ ਪੂਰੇ ਦੇਸ਼ ਭਰ 'ਚ ਗੁੱਸੇ ਅਤੇ ਦੁੱਖ ਦਾ ਮਾਹੌਲ ਹੈ। ਇਸ ਮਾਹੌਲ ਵਿਚਕਾਰ ਰਾਜਸਥਾਨ ਦੇ ਭਰਤੁਪਰ ਤੋਂ ਇਕ ਹੋਰ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਇਥੇ ਵੀ ਇਕ ਨਾਬਾਲਗ ਨਾਲ 3 ਲੜਕਿਆਂ ਨੇ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿਤਾ ਹੈ। ਇੰਨਾ ਹੀ ਨਹੀਂ ਦੋਸ਼ ਹੈ ਕਿ ਦੋਸ਼ੀ ਲੜਕਿਆਂ ਨੇ ਸਮੂਹਿਕ ਬਲਾਤਕਾਰ ਦਾ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿਤਾ।
rape
ਪੁਲਿਸ ਮੁਤਾਬਕ ਜ਼ਿਲ੍ਹੇ ਦੇ ਹਲੈਨਾ ਥਾਣਾ ਇਲਾਕੇ ਦੇ ਇਕ ਪਿੰਡ ਤੋਂ 31 ਮਾਰਚ ਦੀ ਰਾਤ ਇਕ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ। ਅਗਵਾ ਕਰ ਕੇ ਲੜਕੀ ਨੂੰ ਪਿੰਡ ਦੇ ਬਾਹਰ ਇਕ ਦੁਕਾਨ 'ਚ ਲੈ ਗਏ, ਜਿੱਥੇ 3 ਲੜਕਿਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਵਾਰਦਾਤ ਤੋਂ ਬਾਅਦ ਦੋਸ਼ੀ ਪੀੜਤ ਨੂੰ ਸੜਕ 'ਤੇ ਛੱਡ ਕੇ ਫਰਾਰ ਹੋ ਗਏ। ਪੀੜਤ ਨੇ ਪੂਰੀ ਗੱਲ ਅਪਣੇ ਪਰਿਵਾਰਕ ਮੈਬਰਾਂ ਨੂੰ ਦੱਸੀ। ਪੀੜਤਾ ਲੜਕੀ ਦੇ ਪਿਤਾ ਨੇ ਥਾਣੇ 'ਚ ਤਿੰਨ ਲੋਕਾਂ ਵਿਰੁਧ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।