ਕਠੂਆ ਮਾਮਲਾ : ਬਲਾਤਕਾਰ ਦੋਸ਼ੀ ਨੂੰ ਮਿਲੇਗੀ ਫ਼ਾਂਸੀ, ਪੋਕਸੋ ਐਕਟ 'ਚ ਸੋਧ ਕਰੇਗੀ ਮੋਦੀ ਸਰਕਾਰ
Published : Apr 13, 2018, 1:49 pm IST
Updated : Apr 13, 2018, 1:49 pm IST
SHARE ARTICLE
govt will amend law to ensure death penalty for child rape
govt will amend law to ensure death penalty for child rape

ਕਠੂਆ ਬਲਾਤਕਾਰ ਕੇਸ ਤੋਂ ਬਾਅਦ ਦੇਸ਼ ਭਰ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਵਿਚਕਾਰ ਮਹਿਲਾ ਅਤੇ ...

ਨਵੀਂ ਦਿੱਲੀ : ਕਠੂਆ ਬਲਾਤਕਾਰ ਕੇਸ ਤੋਂ ਬਾਅਦ ਦੇਸ਼ ਭਰ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਵਿਚਕਾਰ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਦਾ ਕਹਿਣਾ ਹੈ ਕਿ ਸਰਕਾਰ ਪੋਕਸੋ ਐਕਟ ਵਿਚ ਸੋਧ ਕਰੇਗੀ।

govt will amend law to ensure death penalty for child rapegovt will amend law to ensure death penalty for child rape

ਇਸ ਸੋਧ ਮੁਤਾਬਕ 12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਰੇਪ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਜਾਵੇਗੀ। ਅਜੇ ਤਕ ਪੋਕਸੋ ਐਕਟ ਦੇ  ਸੈਕਸ਼ਨ 3,4 ਅਤੇ 6 ਮੁਤਾਬਕ ਰੇਪ 'ਤੇ 10 ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਹੈ। 

govt will amend law to ensure death penalty for child rapegovt will amend law to ensure death penalty for child rape

ਕਠੂਆ ਵਿਚ ਅੱਠ ਸਾਲ ਦੀ ਬੱਚੀ ਨੂੰ 10 ਜਨਵਰੀ ਨੂੰ ਉਸ ਦੇ ਪਿੰਡ ਨੇੜੇ ਤੋਂ ਅਗਵਾ ਕਰ ਲਿਆ ਗਿਆ ਸੀ, ਉਸ ਨੂੰ ਨਸ਼ੇ ਵਿਚ ਰਖਿਆ ਗਿਆ ਅਤੇ ਕਈ ਦਿਨ ਤਕ ਉਸ ਨਾਲ ਕਈ ਲੋਕਾਂ ਵਲੋਂ ਸਮੂਹਕ ਬਲਾਤਕਾਰ ਕੀਤਾ ਗਿਆ। ਇਨ੍ਹਾਂ ਵਿਚ ਪੁਲਿਸ ਅਧਿਕਾਰੀ ਅਤੇ ਇਕ ਨਾਬਾਲਗ ਵੀ ਸ਼ਾਮਲ ਸੀ ਅਤੇ ਆਖ਼ਰਕਾਰ ਉਸ ਬੱਚੀ ਨੂੰ ਮਾਰ ਦਿਤਾ ਗਿਆ।

govt will amend law to ensure death penalty for child rapegovt will amend law to ensure death penalty for child rape

ਚਾਰਜਸ਼ੀਟ ਮੁਤਾਬਕ ਉਸ ਦਾ ਸਿਰ ਪੱਥਰ ਨਾਲ ਭੰਨਣ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਵਿਚੋਂ ਇਕ ਕਾਤਲ ਨੇ ਕੁੱਝ ਦੇਰ ਰੁਕਣ ਲਈ ਕਿਹਾ ਤਾਕਿ ਉਹ ਇਕ ਵਾਰ ਹੋਰ ਬੱਚੀ ਨਾਲ ਬਲਾਤਕਾਰ ਕਰ ਸਕੇ। 

govt will amend law to ensure death penalty for child rapegovt will amend law to ensure death penalty for child rape

ਬਲਾਤਕਾਰੀਆਂ ਵਿਚੋਂ ਇਕ ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਖ਼ਾਸ ਤੌਰ 'ਤੇ ਬੁਲਾਇਆ ਗਿਆ ਸੀ ਤਾਕਿ ਉਹ ਅਪਣੀ ਹਵਸ ਪੂਰੀ ਕਰ ਸਕੇ। ਬੱਚੀ ਦੀ ਲਾਸ਼ 17 ਜਨਵਰੀ ਨੂੰ ਜੰਗਲਾਂ ਵਿਚੋਂ ਬਰਾਮਦ ਹੋਈ। ਜਦੋਂ ਉਸ ਦੀ ਬਿਰਾਦਰੀ ਅਤੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ, ਦੋ ਪੁਲਿਸ ਵਾਲਿਆਂ ਨੇ ਸਬੂਤਾਂ ਨਾਲ ਛੇੜਛਾੜ ਕਰ ਕੇ ਦੋਸ਼ੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

govt will amend law to ensure death penalty for child rapegovt will amend law to ensure death penalty for child rape

ਮੁੱਖ ਦੋਸ਼ੀ ਸਾਂਜੀਰਾਮ ਨੇ ਇਸ ਅਪਰਾਧ ਦੀ ਸਾਜਿਸ਼ ਰਚੀ ਸੀ ਤਾਕਿ ਬਖ਼ੇਰਵਾਲ ਬੰਜਾਰਾ ਸਮਾਜ ਦੇ ਲੋਕਾਂ ਵਿਚ ਡਰ ਪੈਦਾ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਰਸਾਨਾ ਖੇਤਰ ਤੋਂ ਖਦੇੜਿਆ ਜਾ ਸਕੇ। ਹੋਰ ਦੋਸ਼ੀਆਂ ਵਿਚ ਸਪੈਸ਼ਲ ਪੁਲਿਸ ਅਫ਼ਸਰ ਦੀਪਕ ਖ਼ਜੂਰੀਆ, ਸਰੇਂਦਰ ਸ਼ਰਮਾ ਅਤੇ ਪ੍ਰਵੇਸ਼ ਕੁਮਾਰੂ ਤੋਂ ਇਲਾਵਾ ਸਾਂਜੀਰਾਮ ਦਾ ਨਾਬਾਲਗ ਭਤੀਜਾ ਅਤੇ ਸਾਂਜੀਰਾਮ ਦਾ ਬੇਟਾ ਵਿਸ਼ਾਲ ਜੰਗੋਤਰਾ ਸ਼ਾਮਲ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement