
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਮੰਦਰ ਦੀ ਇਮਾਰਤ 'ਚ ਬੰਦੀ ਬਣਾ ਕੇ ਬਲਾਤਕਾਰ ਕਰਨ ਅਤੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਮੰਦਰ ਦੀ ਇਮਾਰਤ 'ਚ ਬੰਦੀ ਬਣਾ ਕੇ ਬਲਾਤਕਾਰ ਕਰਨ ਅਤੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇਸ ਸਬੰਧ ਵਿਚ ਜੰਮੂ ਕਸ਼ਮੀਰ ਦੇ ਪੁਲਿਸ ਡਾਇਰੈਕਟਰ ਐਸ.ਪੀ. ਵੈਦ ਨੇ ਕਿਹਾ ਕਿ ਇਹ ਇਕ ਘਿਨਾਉਣਾ ਅਪਰਾਧ ਹੈ, ਇਸ ਤੋਂ ਵਧ ਮਾੜਾ ਕੁੱਝ ਨਹੀਂ ਹੋ ਸਕਦਾ। ਦਸਣਯੋਗ ਹੈ ਕਿ ਐਸਆਈਟੀ ਨੇ ਇਸ ਮਾਮਲੇ ਵਿਚ ਕਾਫ਼ੀ ਸਹੀ ਤਰੀਕੇ ਨਾਲ ਅਪਣੇ ਕੰਮ ਨੂੰ ਅੰਜ਼ਾਮ ਦਿਤਾ ਹੈ ਅਤੇ ਚਾਰਜਸ਼ੀਟ ਫ਼ਾਈਲ ਕੀਤੀ ਹੈ।Jammu kashmir DGPਦਸ ਦਈਏ ਕਿ ਕਠੂਆ ਮਾਮਲੇ ਦੀ ਚਾਰਜਸ਼ੀਟ ਤੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਸੀ ਕਿ ਅੱਠ ਸਾਲਾ ਬੱਚੀ ਨੂੰ ਇਕ ਮੰਦਰ ਵਿਚ ਨਸ਼ੀਲੀ ਦਵਾਈ ਦੇ ਕੇ ਰਖਿਆ ਗਿਆ ਸੀ ਅਤੇ ਉਸ ਦੀ ਹੱਤਿਆ ਤੋਂ ਪਹਿਲਾਂ ਦਰਿੰਦਿਆਂ ਨੇ ਫਿਰ ਤੋਂ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਪਹਿਲਾਂ ਐਸ.ਪੀ. ਵੈਦ ਨੇ ਕਿਹਾ ਸੀ ਕਿ ਸੂਬਾ ਪੁਲਿਸ ਕਠੂਆ ਬਲਾਤਕਾਰ ਅਤੇ ਹੱਤਿਆ ਮਾਮਲੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ ਵਾਂਗ ਸਮਰੱਥ ਹੈ।
Jammu kashmir DGPਜੰਮੂ-ਕਸ਼ਮੀਰ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੁੱਖ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ ਵਿਚ 15 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ। ਇਸ ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਬਕਰਵਾਲ ਭਾਈਚਾਰੇ ਦੀ ਬੱਚੀ ਨੂੰ ਅਗਵਾ, ਬਲਾਤਕਾਰ ਅਤੇ ਹੱਤਿਆ ਇਲਾਕੇ ਤੋਂ ਇਸ ਘੱਟ ਗਿਣਤੀ ਭਾਈਚਾਰੇ ਨੂੰ ਹਟਾਉਣ ਦੀ ਇਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ।