ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ 'ਚ ਵਧ ਸਕਦੈ ਪਾਣੀ ਦਾ ਸੰਕਟ : ਰਿਪੋਰਟ
Published : Apr 13, 2018, 12:01 pm IST
Updated : Apr 13, 2018, 12:01 pm IST
SHARE ARTICLE
Water crisis
Water crisis

ਅਗਲੇ ਕੁੱਝ ਸਾਲਾਂ 'ਚ ਭਾਰਤ ਸਮੇਤ ਵਿਸ਼ਵ ਦੇ ਕਈ ਵੱਡੇ ਦੇਸ਼ਾਂ ਵਿਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ।

ਨਵੀਂ ਦਿੱਲੀ : ਅਗਲੇ ਕੁੱਝ ਸਾਲਾਂ 'ਚ ਭਾਰਤ ਸਮੇਤ ਵਿਸ਼ਵ ਦੇ ਕਈ ਵੱਡੇ ਦੇਸ਼ਾਂ ਵਿਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਇਸ ਦਾ ਦਾਅਵਾ ਇਕ ਰਿਪੋਰਟ ਵਿਚ ਕੀਤਾ ਗਿਆ। ਰਿਪੋਰਟ ਅਨੁਸਾਰ ਦੁਨੀਆਂ ਦੇ 500,000 ਡੈਮਾਂ ਲਈ ਸ਼ੁਰੂਆਤੀ ਚਿਤਾਵਨੀ ਉਪਗ੍ਰਹਿ ਪ੍ਰਣਾਲੀ ਬਣਾਉਣ ਵਾਲੇ ਡਿਵੈਲਪਰ ਅਨੁਸਾਰ ਭਾਰਤ, ਮੋਰੱਕੋ, ਇਰਾਕ ਅਤੇ ਸਪੇਨ ਵਿਚ ਜਲ ਸੰਕਟ ‘ਡੇ ਸਿਫ਼ਰ’ ਤਕ ਪਹੁੰਚ ਜਾਵੇਗਾ। Water crisis Water crisisਭਾਵ ਕਿ ਟਿਊਬਾਂ ਤੋਂ ਪਾਣੀ ਇਕ ਦਮ ਖ਼ਤਮ ਹੋ ਸਕਦਾ ਹੈ। ਖੋਜ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਨਰਮਦਾ ਨਦੀ ਨਾਲ ਜੁੜੇ ਦੋ ਜਲ ਡੈਮਾਂ ਵਿਚ ਪਾਣੀ ਦੀ ਮਾਤਰਾ ਤੈਅ ਕਰਨ ਨੂੰ ਲੈ ਕੇ ਸਿੱਧੇ ਤੌਰ 'ਤੇ ਤਣਾਅ ਵਧਿਆ ਹੋਇਆ ਹੈ। Water crisis Water crisisਦਸਣਯੋਗ ਹੈ ਕਿ ਪਿਛਲੇ ਸਾਲ ਘੱਟ ਮੀਂਹ ਪੈਣ ਦੀ ਵਜ੍ਹਾ ਨਾਲ ਮੱਧ ਪ੍ਰਦੇਸ਼ ਦੇ ਡੈਮ ਇੰਦਰਾ ਸਾਗਰ ਦੇ ਉਪਰੀ ਹਿੱਸੇ ਵਿਚ ਪਾਣੀ ਇਸ ਮੌਸਮ ਦੇ ਤੀਸਰੇ ਸੱਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। ਜਦੋਂ ਇਸ ਕਮੀ ਨੂੰ ਪੂਰਾ ਕਰਨ ਲਈ ਹੇਠਲੇ ਖੇਤਰ ਵਿਚ ਸਥਿਤ ਸਰਦਾਰ ਸਰੋਵਰ ਡੈਮ ਤੋਂ ਪਾਣੀ ਲਿਆ ਗਿਆ ਤਾਂ ਕਾਫ਼ੀ ਹੰਗਾਮਾ ਹੋਇਆ ਕਿਉਂਕਿ ਸਰਦਾਰ ਸਰੋਵਰ ਡੈਮ ਵਿਚ 30 ਕਰੋੜ ਲੋਕਾਂ ਲਈ ਪੀਣ ਵਾਲਾ ਪਾਣੀ ਹੈ। ਦਸ ਦਈਏ ਕਿ ਪਿਛਲੇ ਮਹੀਨੇ ਹੀ ਗੁਜਰਾਤ ਸਰਕਾਰ ਨੇ ਸਿੰਚਾਈ ਰੋਕਦੇ ਹੋਏ ਕਿਸਾਨਾਂ ਨੂੰ ਫ਼ਸਲ ਨਾ ਉਗਾਉਣ ਦੀ ਅਪੀਲ ਕੀਤੀ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement